ਅਮਰੀਕਾ 'ਚ ਭਾਰਤੀ ਮੂਲ ਦੇ ਸਿੱਖ ਪੁਲਿਸ ਅਧਿਕਾਰੀ ਨੂੰ ਭੇਂਟ ਕੀਤੀ ਸ਼ਰਧਾਂਜਲੀ
Published : Sep 30, 2019, 2:11 am IST
Updated : Sep 30, 2019, 2:11 am IST
SHARE ARTICLE
Tributes Paid to Sikh Sheriff's Deputy Shot in US
Tributes Paid to Sikh Sheriff's Deputy Shot in US

ਸਿੱਖ ਪੁਲਿਸ ਅਧਿਕਾਰੀ ਦਾ 2 ਅਕਤੂਬਰ ਨੂੰ ਕੀਤਾ ਜਾਵੇਗਾ ਅੰਤਮ ਸਸਕਾਰ

ਹਿਊਸਟਨ : ਟੈਕਸਾਸ ਵਿਚ ਪਹਿਲੇ ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਬੇਰਹਿਮੀ ਨਾਲ ਕੀਤੇ ਕਤਲ 'ਤੇ ਸੋਗ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਇਥੇ ਸ਼ਰਧਾਂਜਲੀ ਭੇਟ ਕੀਤੀ ਗਈ। ਧਾਲੀਵਾਲ (42) ਉਸ ਸਮੇਂ ਰਾਸ਼ਟਰੀ ਸੁਰਖੀਆਂ ਵਿਚ ਸਨ ਜਦੋਂ ਉਨ੍ਹਾਂ ਨੂੰ ਅਮਰੀਕਾ ਦੇ ਟੈਕਸਾਸ ਰਾਜ ਵਿਚ ਪੱਗ ਬੰਨ੍ਹਣ ਅਤੇ ਦਾੜੀ ਰੱਖਣ ਦੀ ਆਗਿਆ ਮਿਲੀ ਸੀ। ਸ਼ੁਕਰਵਾਰ ਨੂੰ ਹਿਊਸਟਨ ਦੇ ਉਤਰ ਪਛਮ ਵਿਚ ਇਕ ਟ੍ਰੈਫ਼ਿਕ ਜਾਂਚ ਦੌਰਾਨ ਉਨ੍ਹਾਂ ਦੀ ਹਤਿਆ ਕਰ ਦਿਤੀ ਗਈ।

Tributes Paid to Sikh Sheriff's Deputy Shot in USTributes Paid to Sikh Sheriff's Deputy Shot in US

ਧਾਲੀਵਾਲ ਦੇ ਪਰਵਾਰ ਦੇ ਮੈਂਬਰਾਂ, ਦੋਸਤਾਂ ਅਤੇ ਹੋਰਾਂ ਨੇ ਸਨਿਚਰਵਾਰ ਨੂੰ ਉਤਰ ਪਛਮ ਹੈਰਿਸ ਕਾਉਂਟੀ ਵਿਚ ਵਿਲੈਂਸੀ ਲੇਨ ਉਤੇ ਧਾਲੀਵਾਲ ਦੀ ਯਾਦਗਾਰ ਵਿਚ ਅਰਦਾਸ ਕੀਤੀ। ਧਾਲੀਵਾਲ ਦੀ ਛੋਟੀ ਭੈਣ ਰਣਜੀਤ ਕੌਰ ਵੀ ਇਸ ਵਿਚ ਸ਼ਾਮਲ ਹੋਈ ਅਤੇ ਅਪਣੇ ਭਰਾ ਦੀ ਯਾਦ ਵਿਚ ਮੋਮਬੱਤੀ ਜਗਾਈ। ਉਸ ਨੇ ਉਸ ਆਦਮੀ (ਧਾਲੀਵਾਲ) ਨੂੰ ਯਾਦ ਕੀਤਾ, ਜਿਹੜਾ ਅਪਣੇ ਕੰਮ ਨੂੰ ਪਿਆਰ ਕਰਦਾ ਸੀ। ਇਕ ਅਮਰੀਕੀ ਨਿਊਜ਼ ਚੈਨਲ ਨੇ ਰਣਜੀਤ ਕੌਰ ਦੇ ਹਵਾਲੇ ਨਾਲ ਕਿਹਾ, ''ਉਹ ਸੱਚਮੁੱਚ ਇਕ ਮਹਾਨ ਆਦਮੀ ਸੀ। ਉਹ ਇਸ (ਅਜਿਹੀ ਮੌਤ) ਦਾ ਹੱਕਦਾਰ ਨਹੀਂ ਸੀ। ਉਨ੍ਹਾਂ ਨੇ ਸੱਭ ਦੀ ਸਹਾਇਤਾ ਕੀਤੀ। ਉਸ ਨੇ ਕਦੇ ਨਾ ਨਹੀਂ ਕਿਹਾ। ਮੇਰੇ ਖ਼ਿਆਲ ਵਿਚ ਇਹ ਗ਼ਲਤ ਸਮਾਂ ਅਤੇ ਗ਼ਲਤ ਜਗ੍ਹਾ ਸੀ।''

Tributes Paid to Sikh Sheriff's Deputy Shot in USTributes Paid to Sikh Sheriff's Deputy Shot in US

ਧਾਲੀਵਾਲ ਦੀ ਹਤਿਆ 'ਤੇ ਪ੍ਰਤੀਕਰਮ ਦਿੰਦਿਆਂ ਦਖਣੀ ਅਤੇ ਕੇਂਦਰੀ ਏਸ਼ੀਆ ਮਾਮਲਿਆਂ ਦੀ ਕਾਰਜਕਾਰੀ ਸਹਾਇਕ ਮੰਤਰੀ ਐਲੀਸ ਵੈਲਸ ਨੇ ਕਿਹਾ,''ਅਸੀਂ ਭਾਰਤੀ ਮੂਲ ਦੇ ਟੈਕਸਾਸ ਦੇ ਪਹਿਲੇ ਪੁਲਿਸ ਅਧਿਕਾਰੀ ਧਾਲੀਵਾਲ ਦੇ ਸਾਥੀਆਂ, ਦੋਸਤਾਂ ਅਤੇ ਪਰਵਾਰ ਦੇ ਨਾਲ ਸੋਗ ਪ੍ਰਗਟ ਕਰਦੇ ਹਾਂ।'' ਉਨ੍ਹਾਂ ਨੇ ਟਵੀਟ ਕੀਤਾ, '' ਧਾਲੀਵਾਲ ਨੇ ਸਾਰੇਆਂ ਲਈ ਸਿੱਖਾਂ ਦੀ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਦਿਖਾਇਆ ਅਤੇ ਅਪਣੇ ਉਦਾਹਰਣ ਦੇ ਨਾਲ ਇਕ ਰਾਸ਼ਟਰ ਨੂੰ (ਅਮਰੀਕਾ) ਅਭੀਭੂਤ ਕਰ ਦਿਤਾ।''

Tributes Paid to Sikh Sheriff's Deputy Shot in USTributes Paid to Sikh Sheriff's Deputy Shot in US

ਹਿਊਸਟਨ ਮੇਅਰ ਸਾਇਲਵੈਸਟਰ ਟਰਨਰ ਨੇ ਧਾਲੀਵਾਲ ਨੂੰ ਇਕ ਸਾਹਸੀ ਅਤੇ ਇਤਿਹਾਸ ਸਿਰਜਨ ਵਾਲਾ ਕਾਨੂੰਨ ਲਾਗੂ ਕਰਨ ਵਾਲਾ ਅਧਿਕਾਰੀ ਦਸਿਆ। ਟੈਕਸਾਸ ਦੇ ਸੈਨੇਟਰ ਟੇਡ ਕਰੂਜ਼ ਨੇ ਕਿਹਾ ਕਿ ਰਾਜ ਹੀਰੋ ਲਈ ਸੋਗ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਹਿਊਸਟਨ ਕ੍ਰੋਨਿਕਲ ਨੇ ਸ਼ੈਰਿਫ ਐਡ ਗੋਂਜ਼ਾਲੇਜ਼ ਦੇ ਹਵਾਲੇ ਨਾਲ ਦਸਿਆ ਕਿ ਧਾਲੀਵਾਲ ਨੇ ਇਕ ਵਾਹਨ ਰੋਕਿਆ ਜਿਸ ਵਿਚ ਇਕ ਔਰਤ ਅਤੇ ਇਕ ਆਦਮੀ ਸਵਾਰ ਸਨ। ਇਕ ਵਿਅਕਤੀ ਗੱਡੀ ਵਿਚੋਂ ਬਾਹਰ ਆਇਆ ਅਤੇ ਧਾਲੀਵਾਲ 'ਤੇ ਗੋਲੀਆਂ ਚਲਾ ਦਿਤੀਆਂ।

Tributes Paid to Sikh Sheriff's Deputy Shot in USTributes Paid to Sikh Sheriff's Deputy Shot in US

ਸਿੱਖ ਪੁਲਿਸ ਅਧਿਕਾਰੀ ਦਾ 2 ਅਕਤੂਬਰ ਨੂੰ ਕੀਤਾ ਜਾਵੇਗਾ ਅੰਤਮ ਸਸਕਾਰ
ਅਮਰੀਕਾ ਦੇ ਟੈਕਸਾਸ ਰਾਜ ਵਿਚ ਟ੍ਰੈਫ਼ਿਕ ਸਿਗਨਲ 'ਤੇ ਹੋਏ ਹਮਲੇ ਵਿਚ ਮਾਰੇ ਗਏ ਇਕ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਦਾ ਅੰਤਮ ਸਸਕਾਰ 2 ਅਕਤੂਬਰ ਨੂੰ ਕੀਤਾ ਜਾਵੇਗਾ। ਸੰਦੀਪ ਸਿੰਘ ਧਾਲੀਵਾਲ ਨੇ ਸਨਿਚਰਵਾਰ ਨੂੰ ਇਕ ਟ੍ਰੈਫ਼ਿਕ ਸਿਗਨਲ 'ਤੇ ਇਕ ਵਾਹਨ ਨੂੰ ਰੋਕਿਆ ਜਿਸ ਤੋਂ ਇਕ ਵਿਅਕਤੀ ਬਾਹਰ ਆਇਆ ਅਤੇ ਉਨ੍ਹਾਂ 'ਤੇ ਗੋਲੀ ਚਲਾ ਦਿਤੀ। ਬੁੱਧਵਾਰ ਨੂੰ ਉਨ੍ਹਾਂ ਦਾ ਵਿਭਾਗ ਧਾਲੀਵਾਲ (42) ਦੀ ਯਾਦ ਵਿਚ ਇਕ ਪ੍ਰੋਗਰਾਮ ਆਯੋਜਿਤ ਕਰੇਗਾ ਅਤੇ ਇਕ ਸਿੱਖ ਧਾਰਮਕ ਪ੍ਰੋਗਰਾਮ ਦੀ ਵੀ ਯੋਜਨਾ ਬਣਾਈ ਗਈ ਹੈ। ਹਿਊਸਟਨ ਵਿਚ ਭਾਈਚਾਰੇ ਦੇ ਲੋਕ ਇਸ ਹਾਦਸੇ ਤੋਂ ਹੈਰਾਨ ਹਨ। ਵਾਲੰਟੀਅਰਾਂ ਦੇ ਸਮੂਹ ਉਨ੍ਹਾਂ ਨੂੰ ਕਾਲੇ ਅਤੇ ਨੀਲੇ ਰੰਗ ਦੇ ਰਿਬਨ ਦੇ ਰਹੇ ਹਨ ਜੋ ਕਾਨੂੰਨ ਏਜੰਸੀਆਂ ਜਾਂ ਧਾਲੀਵਾਲ ਨੂੰ ਅਪਣਾ ਸਮਰਥਨ ਪ੍ਰਗਟਾਉਣਾ ਚਾਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement