
ਭਾਰੀ ਮੀਂਹ ਦੇ ਬਾਵਜੂਦ ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਅੰਦਰ ਲਾਮਿਸਾਲ ਉਤਸ਼ਾਹ ਪਾਇਆ ਜਾ ਰਿਹਾ ਹੈ।
ਗੁਰਦਾਸਪੁਰ (ਹਰਜੀਤ ਸਿੰਘ ਆਲਮ): ਭਾਰੀ ਮੀਂਹ ਦੇ ਬਾਵਜੂਦ ਡੇਰਾ ਬਾਬਾ ਨਾਨਕ ਤੋਂ ਚਾਰ ਕਿਲੋਮੀਟਰ ਦੂਰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਅੰਦਰ ਲਾਮਿਸਾਲ ਉਤਸ਼ਾਹ ਪਾਇਆ ਜਾ ਰਿਹਾ ਹੈ। ਬਾਰਿਸ਼ ਵੀ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਰੋਕ ਨਹੀਂ ਸਕੀ।
Kartarpur Sahib
ਜ਼ਿਕਰਯੋਗ ਹੈ ਕਿ ਬੀਤੀ ਸਾਰੀ ਰਾਤ ਹੁੰਦੀ ਬਾਰਿਸ਼ ਨਾਲ ਠੰਢ ਵੀ ਵਧਦੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅਨੇਕਾਂ ਸ਼ਰਧਾਲੂ ਜ਼ੀਰੋ ਲਾਈਨ ਤੋਂ ਪੈਦਲ ਹੀ ਲਾਂਘੇ ਰਾਹੀਂ ਕਰਤਾਰਪੁਰ ਪੁੱਜ ਗਏ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਗੀ ਇਮਾਰਤ ਹੋਰ ਵੀ ਆਕਰਸ਼ਕ ਤੇ ਸੁੰਦਰ ਦਿਖਾਈ ਦੇ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਿਸ ਖੂਹ ਤੋਂ ਟਿੰਡਾਂ ਤੋਂ ਖਿੱਚ ਕੇ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਸੀ, ਉਸ ਦੀ ਮੁਰੰਮਤ ਦਾ ਕੰਮ ਪੂਰੇ ਜ਼ੋਰਾਂ ‘ਤੇ ਚਲ ਰਿਹਾ ਹੈ।
Well of Baba Nanak
ਨਵੀਨੀਕਰਨ ਕੀਤੇ ਜਾਣ ਕਾਰਨ ਖੂਹਦੀਆਂ ਟਿੰਡਾਂ ਨੂੰ ਬਿਜਲੀ ਨਾਲ ਚਲਾਇਆ ਜਾ ਰਿਹਾ ਹੈ ਅਤੇ ਸ਼ਰਧਾਲੂ ਜਲ ਕੱਢਣ ਲਈ ਇਸ ਨੂੰ ਵਾਰ ਵਾਰ ਚਲਾ ਰਹੇ ਹਨ। ਮੌਕੇ ‘ਤੇ ਕੰਮ ਕਰ ਰਹੇ ਮਿਸਤਰੀਆਂ ਨੇ ਦੱਸਿਆ ਕਿ ਖੂਹ ਵਿਚੋਂ ਪਾਣੀ ਕੱਢਣ ਵਿਚ ਕਾਫੀ ਸਮੱਸਿਆ ਆ ਰਹੀ ਸੀ ਅਤੇ ਇਸ ਕਾਰਨ ਮੁਰੰਮਤ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਖੂਹ ਵਿਚੋਂ ਵੱਡੀ ਗਿਣਤੀ ਵਿਚ ਖਾਲੀ ਬੋਤਲਾਂ ਨਿਕਲੀਆਂ ਹਨ।
Well of Baba Nanak
ਜਾਣਕਾਰੀ ਅਨੁਸਾਰ ਲਾਂਘਾ ਖੁੱਲ੍ਹਣ ਤੋਂ ਬਾਅਦ ਇਮੀਗਰੇਸ਼ਨ ਦੇ ਅਧਿਕਾਰੀਆਂ ਵੱਲੋਂ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਰਸਦ ਪਾਕਿਸਤਾਨ ਲਿਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਪਰ ਹੁਣ ਸ਼ਰਧਾਲੂਆਂ ਦੀ ਮੰਗ ‘ਤੇ ਸੰਗਤਾਂ ਨੂੰ ਲੰਗਰ ਆਦਿ ਵਾਸਤੇ ਰਸਦ ਭੇਜਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਆਮ ਕਰ ਕੇ ਤਾਂ ਸੰਗਤਾਂ ਪਾਕਿਸਤਾਨ ਅਪਣੇ ਨਾਲ ਟਮਾਟਰ ਅਤੇ ਦਾਲਾਂ ਲਿਜਾ ਰਹੇ ਹਨ।
Kartarpur Sahib
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।