Panthak News: ਜਥੇਦਾਰ ਹਵਾਰਾ ਨੇ ਕੀਤੀ ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਦੀ ਹਮਾਇਤ
Published : May 30, 2024, 8:12 am IST
Updated : May 30, 2024, 8:12 am IST
SHARE ARTICLE
Jathedar Hawara supported independent candidate Sarabjit Singh from Faridkot
Jathedar Hawara supported independent candidate Sarabjit Singh from Faridkot

ਉਨ੍ਹਾਂ ਆਖਿਆ ਕਿ ਬਹੁਤ ਦੇਰ ਮਗਰੋਂ ਸਿੱਖ ਕੌਮ ਕੋਲ ਅਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਹੈ।

Panthak News (ਗੁਰਿੰਦਰ ਸਿੰਘ) : ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ 29 ਸਾਲਾਂ ਤੋਂ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਅੱਜ ਅਪਣੇ ਮੁਲਾਕਾਤੀ ਇੰਦਰਬੀਰ ਸਿੰਘ ਪਟਿਆਲਾ ਰਾਹੀਂ, ਭਾਈ ਸਰਬਜੀਤ ਸਿੰਘ ਮਲੋਆ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਸੰਦੀਪ ਕੌਰ ਲਈ ਦਿੱਲੀ ਦੀ ਮਨਡੋਲੀ ਜੇਲ ਤੋਂ ਸਿਰੋਪਾਉ ਅਤੇ ਸ਼ੁਭਕਾਮਨਾਵਾਂ ਭੇਜੀਆਂ।

ਯਾਦ ਰਹੇ 1 ਜੂਨ 1984 ਨੂੰ ਦਰਬਾਰ ਸਾਹਿਬ ਉਪਰ ਫ਼ੌਜੀ ਹਮਲੇ ਮਗਰੋਂ ਅਕਾਲ ਤਖ਼ਤ ਸਾਹਿਬ ਦੇ ਢਹਿ ਢੇਰੀ ਹੋਣ ਦੇ ਰੋਸ ਵਜੋਂ 31 ਅਕਤੂਬਰ 1984 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿਤਾ ਗਿਆ ਸੀ। ਇਸ ਕੇਸ ਵਿਚ ਕੇਹਰ ਸਿੰਘ ਅਤੇ ਸਤਵੰਤ ਸਿੰਘ ਨੂੰ ਵੀ ਫਾਂਸੀ ਦੀ ਸਜ਼ਾ ਦਿਤੀ ਗਈ ਸੀ। ਇਹ ਦੋਵੇਂ ਵੀ ਉਨ੍ਹਾਂ ਦੀ ਸੁਰੱਖਿਆ ਅਮਲੇ ਵਿਚ ਹੀ ਤੈਨਾਤ ਸਨ। ਬਲਵਿੰਦਰ ਸਿੰਘ ਮੈਂਬਰ ਕੌਮੀ ਇਨਸਾਫ਼ ਮੋਰਚੇ ਵਲੋਂ ਦਸਿਆ ਗਿਆ ਕਿ ਉਨ੍ਹਾਂ ਅਪਣੇ ਮੁਲਾਕਾਤੀ ਅਤੇ ਅਪਣੇ ਵਕੀਲ ਗੁਰਸ਼ਰਨ ਸਿੰਘ ਧਾਲੀਵਾਲ ਰਾਹੀਂ ਸੰਦੇਸ਼ ਦਿਤਾ ਹੈ ਕਿ ਫ਼ਰੀਦਕੋਟ ਸੰਸਦੀ ਹਲਕੇ ਦੀਆਂ ਸੰਗਤਾਂ ਭਾਈ ਸਰਬਜੀਤ ਸਿੰਘ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣ।

ਉਨ੍ਹਾਂ ਆਖਿਆ ਕਿ ਬਹੁਤ ਦੇਰ ਮਗਰੋਂ ਸਿੱਖ ਕੌਮ ਕੋਲ ਅਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਫ਼ਰੀਦਕੋਟ ਹਲਕੇ ਦੀਆਂ ਸੰਗਤਾਂ ਦਾ ਮਿਲ ਕੇ ਚੋਣ ਲੜਨ ਅਤੇ ਬੇਅੰਤ ਸਿੰਘ ਦੇ ਪ੍ਰਵਾਰ ਦਾ ਸਾਥ ਦੇਣ ਲਈ ਸ਼ੁਕਰਾਨਾ ਕੀਤਾ ਹੈ। ਉਨ੍ਹਾਂ ਲੁਧਿਆਣਾ ਤੋਂ ਅਤਿਵਾਦੀ ਸੰਘਰਸ਼ ਦੌਰਾਨ ਮਾਰੇ ਗਏ ਰਛਪਾਲ ਸਿੰਘ ਛੰਦੜਾ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਛੰਦੜਾ ਦੀ ਵੀ ਮਦਦ  ਕਰਨ ਸਮੇਤ ਪੰਥ ਤੇ ਪੰਜਾਬ ਪੱਖੀ ਸੋਚ ਵਾਲੇ ਉਮੀਦਵਾਰਾਂ ਦਾ ਸਾਥ ਦੇਣ ਲਈ ਅਪੀਲ ਕੀਤੀ ਹੈ।

ਭਾਈ ਸਰਬਜੀਤ ਸਿੰਘ ਮਲੋਆ ਨੇ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਪ੍ਰਤੀ ਅਪਣਾ ਅਭਾਰ ਵਿਅਕਤ ਕਰਦਿਆਂ ਕਿਹਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ਼ ਦੇ ਨਾਲ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਤੇ ਜੇਲਾਂ ਵਿਚ ਬੰਦ ਬੇਕਸੂਰ ਸਿੱਖ ਕੈਦੀਆਂ ਦੀ ਰਿਹਾਈ ਮੇਰਾ ਮੁੱਖ ਨਿਸ਼ਾਨਾ ਹੈ। ਉਨ੍ਹਾਂ ਮੁਲਾਕਾਤੀ ਭਾਈ ਇੰਦਰਵੀਰ ਸਿੰਘ ਨੂੰ ਵੀ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ।  

(For more Punjabi news apart from Jathedar Hawara supported independent candidate Sarabjit Singh from Faridkot, stay tuned to Rozana Spokesman)

 

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement