ਅੱਜ ਤੋਂ ਸ਼ੁਰੂ ਹੋਵੇਗਾ ਬਜਟ ਸੈਸ਼ਨ ਦਾ ਦੂਜਾ ਭਾਗ
Published : Mar 5, 2018, 10:20 am IST
Updated : Mar 5, 2018, 4:50 am IST
SHARE ARTICLE

ਸੋਮਵਾਰ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਦੇ ਲਈ ਕਾਂਗਰਸ ਨੇ ਆਪਣੀ ਰਣਨੀਤੀ ਤਿਆਰ ਕਰ ਲਈ ਹੈ। ਪਾਰਟੀ ਰਣਨੀਤੀ ਨੇ ਸੰਸਦ ‘ਚ ਸਰਕਾਰ ਨੂੰ ਘੇਰਨ ਦੇ ਲਈ ਕਈ ਮੁੱਦਿਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਹੈ। ਨਾਲ ਹੀ ਸਾਰੇ ਵਿਰੋਧੀ ਦਲਾਂ ‘ਚ ਵੀ ਸਰਥਨ ਦੀ ਗੱਲ ਕੀਤੀ ਹੈ। ਅਜਿਹੇ ‘ਚ ਸੰਸਦ ‘ਚ ਇਸ ਸਤਰ ਦੇ ਫਿਰ ਹੰਗਾਮੇਦਾਰ ਰਹਿਣ ਦੇ ਅਸਾਰ ਹਨ। ਵੈਸੇ ਤਾਂ ਮੁੱਦਿਆਂ ਦੀ ਸੂਚੀ ਕਾਫੀ ਲੰਬੀ ਹੈ ਪਰ ਪਾਰਟੀ ਨੇ ਸਭ ਤੋਂ ਪਹਿਲਾਂ ਬੈਂਕ ਲੁੱਟ ਨੂੰ ਸਭ ਤੋਂ ਵੱਡਾ ਮੁੱਦਾ ਮੰਨਿਆ ਹੈ। ਇਸ ਲਈ ਸੰਸਦ ਦੇ ਦੋਨਾਂ ਸਦਨਾਂ ‘ਚ ਪਾਰਟੀ ਨੇ ਬੈਂਕ ਲੁੱਟ ਦੇ ਮੁੱਦੇ ਨੂੰ ਵਰਕਪਲੇਸ ਦਾ ਨੋਟਿਸ ਦੇਣ ਦਾ ਫੈਸਲਾ ਲਿਆ ਹੈ।



ਬਜਟ ਤੋਂ ਕੁਝ ਦਿਨ ਪਹਿਲਾਂ ਜੀਐੱਸਟੀ ਦੇ ਦਸੰਬਰ ਦੇ ਅੰਕੜੇ ਸਰਕਾਰ ਲਈ ਜਿਆਦਾ ਰਾਹਤ ਭਰੇ ਨਹੀਂ ਰਹੇ। ਹਾਲਾਂਕਿ ਪਿਛਲੇ ਦੋ ਮਹੀਨੇ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਦਸੰਬਰ ‘ਚ ਜੀਐੱਸਟੀ ਸੁਧਰੀਆਂ, ਪਰ ਇਹ 910 ਅਰਬ ਰੁਪਏ ਦੇ ਟੀਚੇ ਤੋਂ ਘੱਟ ਰਿਹਾ ਹੈ। ਜੀ. ਐੱਸ. ਟੀ. ਦੇ ਮੋਰਚੇ ‘ਤੇ ਬਜਟ ਤੋਂ ਪਹਿਲਾਂ ਕੇਂਦਰ ਸਰਕਾਰ ਲਈ ਚੰਗੀ ਖਬਰ ਹੈ। ਲਗਾਤਾਰ 2 ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਦਸੰਬਰ ‘ਚ ਜੀ. ਐੱਸ. ਟੀ. ਕੁਲੈਕਸ਼ਨ ਵਧ ਕੇ 86,703 ਕਰੋੜ ਰੁਪਏ ਹੋ ਗਈ ਹੈ।



ਵਿੱਤ ਮੰਤਰਾਲਾ ਨੇ ਇਕ ਟਵੀਟ ‘ਚ ਇਹ ਜਾਣਕਾਰੀ ਦਿੱਤੀ ਹੈ। ਵਿੱਤ ਮੰਤਰਾਲਾ ਮੁਤਾਬਕ ਦਸੰਬਰ 2017 ‘ਚ ਜੀ. ਐੱਸ. ਟੀ. ਦੇ ਤਹਿਤ ਕੁਲ ਰੈਵੇਨਿਊ ਕੁਲੈਕਸ਼ਨ 86,703 ਕਰੋੜ ਰੁਪਏ ਰਹੀ ਹੈ। ਇਹ ਕੁਲੈਕਸ਼ਨ ਦਸੰਬਰ 2017 ਤੇ 24 ਜਨਵਰੀ 2018 ਤੱਕ ਸਰਕਾਰ ਨੂੰ ਮਿਲੀ ਹੈ। ਨਵੰਬਰ ‘ਚ ਜੀ. ਐੱਸ. ਟੀ. ਦੇ ਤਹਿਤ ਕੁਲ ਕੁਲੈਕਸ਼ਨ ਡਿੱਗ ਕੇ 80,808 ਕਰੋੜ ਰੁਪਏ ਪਹੁੰਚ ਗਈ ਸੀ। ਉਥੇ ਹੀ ਅਕਤੂਬਰ ਮਹੀਨੇ ‘ਚ ਜੀ. ਐੱਸ. ਟੀ. ਦੇ ਤਹਿਤ ਕੁਲ ਕੁਲੈਕਸ਼ਨ 83,000 ਕਰੋੜ ਰੁਪਏ ਸੀ।



ਸਤੰਬਰ ਮਹੀਨੇ ‘ਚ ਜੀ. ਐੱਸ. ਟੀ. ਦੇ ਤਹਿਤ ਕੁਲ ਰੈਵੇਨਿਊ ਕੁਲੈਕਸ਼ਨ 92,150 ਕਰੋੜ ਰੁਪਏ ਸੀ।ਜੀ. ਐੱਸ. ਟੀ. ਪੋਰਟਲ ‘ਤੇ 1 ਕਰੋੜ ਟੈਕਸਪੇਅਰਜ਼ ਨੇ ਕਰਵਾਈ ਰਜਿਸਟ੍ਰੇਸ਼ਨ ਵਿੱਤ ਮੰਤਰਾਲਾ ਨੇ ਕਿਹਾ ਹੈ ਕਿ 24 ਜਨਵਰੀ 2018 ਤੱਕ ਜੀ. ਐੱਸ. ਟੀ. ਦੇ ਤਹਿਤ 1 ਕਰੋੜ ਟੈਕਸਪੇਅਰਜ਼ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ‘ਚੋਂ 17.11 ਲੱਖ ਕਾਰੋਬਾਰੀਆਂ ਨੇ ਆਪਣੀ ਰਜਿਸਟ੍ਰੇਸ਼ਨ ਕੰਪੋਜ਼ੀਸ਼ਨ ਸਕੀਮ ਦੇ ਤਹਿਤ ਕਰਵਾਈ ਹੈ।



ਇਸ ਸਕੀਮ ਤਹਿਤ ਆਉਣ ਵਾਲੇ ਕਾਰੋਬਾਰੀਆਂ ਨੂੰ ਹਰ ਤਿੰਨ ਮਹੀਨਿਆਂ ‘ਤੇ ਰਿਟਰਨ ਫਾਈਲ ਕਰਨਾ ਹੈ। ਦਸੰਬਰ ‘ਚ 56.30 ਲੱਖ ਜੀ. ਐੱਸ. ਟੀ. ਆਰ. 3-ਬੀ ਰਿਟਰਨ ਫਾਈਲ ਹੋਏ ਹਨ। ਕੰਪੋਜ਼ੀਸ਼ਨ ਸਕੀਮ ਦੇ ਤਹਿਤ ਫਾਈਲ ਹੋਏ 8.10 ਲੱਖ ਰਿਟਰਨ ਕੰਪੋਜ਼ੀਸ਼ਨ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕਾਰੋਬਾਰੀਆਂ ਨੂੰ ਜੁਲਾਈ-ਸਤੰਬਰ ਤਿਮਾਹੀ ਲਈ 24 ਦਸੰਬਰ ਤੱਕ ਜੀ. ਐੱਸ. ਟੀ. ਆਰ. 4 ਰਿਟਰਨ ਫਾਈਲ ਕਰਨਾ ਸੀ। ਇਸ ਸਕੀਮ ਤਹਿਤ ਕੁਲ 8.10 ਲੱਖ ਰਿਟਰਨ ਫਾਈਲ ਹੋਏ ਤੇ ਕਾਰੋਬਾਰੀਆਂ ਨੇ 335.86 ਕਰੋੜ ਰੁਪਏ ਜਮ੍ਹਾ ਕਰਵਾਏ।

SHARE ARTICLE
Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement