Advertisement
  ਅਨੁਸ਼ਕਾ ਕਰਕੇ ਵਿਰਾਟ ਦਾ ਲੋਕਾਂ ਨੇ ਟਵਿਟਰ 'ਤੇ ਉਡਾਇਆ ਖੂਬ ਮਾਖੌਲ

ਅਨੁਸ਼ਕਾ ਕਰਕੇ ਵਿਰਾਟ ਦਾ ਲੋਕਾਂ ਨੇ ਟਵਿਟਰ 'ਤੇ ਉਡਾਇਆ ਖੂਬ ਮਾਖੌਲ

Published Jan 13, 2018, 2:00 pm IST
Updated Jan 13, 2018, 8:30 am IST

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰਨ ਤੋਂ ਬਾਅਦ ਹੀ ਕ੍ਰਿਕੇਟ ਫੈਂਸ ਦੇ ਨਿਸ਼ਾਨੇ 'ਤੇ ਹਨ। ਹਾਲ ਹੀ 'ਚ ਦੱਖਣੀ ਅਫਰੀਕਾ ਵਲੋਂ ਟੇਸਟ ਸੀਰੀਜ਼ ਦਾ ਪਹਿਲਾਂ ਮੈਚ ਹਾਰਨ ਤੋਂ ਬਾਅਦ ਫੈਨਜ਼ ਨੇ ਦੋਹਾਂ ਨੂੰ ਖੂਬ ਟਰੋਲ ਕੀਤਾ ਸੀ। 

ਵਿਆਹ ਤੋਂ ਬਾਅਦ ਪਹਿਲਾਂ ਮੈਚ ਖੇਡਦੇ ਹੋਏ ਵਿਰਾਟ ਉਸ ਮੈਚ 'ਚ ਸਿਰਫ 33 ਰਣ ਹੀ ਬਣਾ ਸਕੇ ਸਨ, ਜਿਸ ਤੋਂ ਬਾਅਦ ਫੈਨਜ਼ ਨੇ ਅਨੁਸ਼ਕਾ ਨੂੰ ਅਨਲੱਕੀ ਅਤੇ ਪਨੌਤੀ ਤੱਕ ਦੱਸ ਦਿੱਤਾ ਸੀ। ਇਕ ਵਾਰ ਫਿਰ ਅਜਿਹਾ ਕੁਝ ਹੋਇਆ ਹੈ ਕਿ ਜਿਸ ਤੋਂ ਬਾਅਦ ਇਹ ਦੋਵੇਂ ਫੈਨਜ਼ ਦੇ ਨਿਸ਼ਾਨੇ 'ਤੇ ਆ ਗਏ ਹਨ।

 

ਅਨੁਸ਼ਕਾ ਨੇ ਹਾਲ ਹੀ 'ਚ ਆਪਣੇ ਟਵਿਟਰ ਅਕਾਊੁਂਟ 'ਤੇ ਆਪਣੀ ਨਵੀਂ ਫਿਲਮ 'ਪਰੀ' ਦਾ ਇਕ ਪੋਸਟਰ ਅਤੇ ਟੀਜ਼ਰ ਸ਼ੇਅਰ ਕੀਤਾ, ਜਿਸ 'ਚ ਉਸ ਦੀ ਰਿਲੀਜ਼ ਡੇਟ ਲਿਖੀ ਹੋਈ ਹੈ। ਵਿਆਹ ਤੋਂ ਬਾਅਦ ਰਿਲੀਜ਼ ਹੋਣ ਵਾਲੀ ਅਨੁਸ਼ਕਾ ਦੀ ਇਹ ਪਹਿਲੀ ਫਿਲਮ ਹੋਵੇਗੀ, ਜੋ ਕਿ ਹਾਰਰ ਹੈ ਅਤੇ ਇਸ ਤੋਂ ਪੋਸਟਰ 'ਚ ਅਨੁਸ਼ਕਾ ਕਾਫ਼ੀ ਡਰਾਵਨੇ ਲੁਕ 'ਚ ਦਿਖ ਰਹੀ ਹੈ। 

ਫੈਨਜ਼ ਨੇ ਪੋਸਟਰ 'ਚ ਅਨੁਸ਼ਕਾ ਦੇ ਡਰਾਵਨੇ ਲੁੱਕ ਨੂੰ ਲੈ ਕੇ ਹੀ ਵਿਰਾਟ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਫੈਨਜ਼ ਨੇ ਤਰ੍ਹਾਂ – ਤਰ੍ਹਾਂ ਦੇ ਫਨੀ ਕੁਮੈਂਟਸ ਕਰਦੇ ਹੋਏ ਮਜੇ ਲਏ ਅਤੇ ਉਨ੍ਹਾਂ ਨੂੰ ਅਨੁਸ਼ਕਾ ਦੇ ਡਰਾਵਨੇ ਹੋਣ ਦੀ ਵਜ੍ਹਾ ਪੁੱਛੀ। ਇਕ ਫੈਨ ਨੇ ਲਿਖਿਆ, ਵਿਰਾਟ ਭਰਾ ਧਿਆਨ ਰੱਖਣਾ . . . ਭਾਬੀ ਜੀ 'ਚ ਪਰੀਆਂ ਆਉਣ ਲੱਗੀਆਂ ਹਨ। 


ਇਕ ਹੋਰ ਫੈਨ ਨੇ ਲਿਖਿਆ, ਵਿਰਾਟ ਕੋਹਲੀ ਨਾਲ ਵਿਆਹ ਕਰਨ ਤੋਂ ਬਾਅਦ ਅਨੁਸ਼ਕਾ ਸ਼ਰਮਾ ਬਣੀ ਚੁਡ਼ੈਲ। ਤੁਹਾਨੂੰ ਦੱਸ ਦੇਈਏ ਕਿ 'ਪਰੀ' ਨੂੰ ਅਨੁਸ਼ਕਾ ਹੀ ਪ੍ਰੋਡਿਊਸ ਕਰ ਰਹੀ ਹੈ ਅਤੇ ਇਹ ਇਕ ਹਾਰਰ ਫਿਲਮ ਹੈ। 'ਪਰੀ' ਦੇ ਮੋਸ਼ਨ ਪੋਸਟਰ 'ਚ ਤੁਸੀਂ ਅਨੁਸ਼ਕਾ ਦੀਆਂ ਲਾਲ ਅੱਖਾਂ ਤੇ ਜ਼ਖਮੀ ਚਿਹਰਾ ਦਿਖਾਈ ਦੇ ਰਿਹਾ, ਜਿਸ 'ਚੋਂ ਖੂਨ ਨਿਕਲ ਰਿਹਾ ਸੀ। 

ਲੋਕਾਂ ਨੂੰ ਹੋਰ ਡਰਾਉਣ ਲਈ ਅਨੁਸ਼ਕਾ ਨੇ ਇਕ ਹੋਰ ਪੋਸਟਰ ਰਿਲੀਜ਼ ਕੀਤਾ ਹੈ, ਜਿਸ 'ਚ ਉਸ ਪਿੱਛੇ ਇਕ ਡਰਾਉਣੀ ਸ਼ਖਸੀਅਤ ਖਡ਼੍ਹੀ ਹੈ। ਇਸ ਤੋਂ ਪਹਿਲਾਂ ਵੀ 'ਫਿਲੌਰੀ' 'ਚ ਅਨੁਸ਼ਕਾ ਭੂਤ ਦਾ ਕਿਰਦਾਰ ਨਿਭਾਅ ਚੁੱਕੀ ਹੈ ਪਰ ਇਸ ਫਿਲਮ 'ਚ ਉਸ ਨੇ ਕਿਸੇ ਨੂੰ ਡਰਾਇਆ ਨਹੀਂ ਸੀ।

Advertisement
Advertisement

 

Advertisement