
ਬਠਿੰਡਾ-ਜੰਮੂ ਉਡਾਣ ਅੱਜ ਤੋਂ ਸ਼ੁਰੂ ਹੋ ਜਾਵੇਗੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਹਵਾਈ ਅੱਡੇ ਤੋਂ ਪਹਿਲੀ ਬਠਿੰਡਾ-ਜੰਮੂ ਉਡਾਣ ਨੂੰ ਝੰਡੀ ਦਿਖਾਉਣਗੇ। ਅਲਾਇਸ਼ ਏਅਰਲਾਈਨਜ਼ ਦਾ 70 ਸੀਟਾਂ ਵਾਲਾ ਜਹਾਜ਼ ਬਠਿੰਡਾ-ਜੰਮੂ ਉਡਾਣ ਭਰੇਗਾ ਅਤੇ 27 ਫਰਵਰੀ ਨੂੰ ਜੰਮੂ ਤੋਂ ਰਵਾਨਾ ਹੋ ਕੇ ਬਠਿੰਡਾ ਵਿੱਚ ਪਹਿਲੀ ਉਡਾਣ 10:20 ਵਜੇ ਪੁੱਜੇਗੀ ਅਤੇ ਬਠਿੰਡਾ ਤੋਂ ਜੰਮੂ ਲਈ 10:50 ਵਜੇ ਪਹਿਲੀ ਉਡਾਣ ਰਵਾਨਾ ਹੋਵੇਗੀ। ਜੰਮੂ ਤੋਂ ਪਹਿਲੀ ਉਡਾਣ ਵਿੱਚ ਕਰੀਬ ਡੇਢ ਦਰਜਨ ਯਾਤਰੀ ਬਠਿੰਡਾ ਪੁੱਜ ਰਹੇ ਹਨ।
ਇਸ ਉਦਘਾਟਨੀ ਸਮਾਰਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਦੇ ਡਾਇਰੈਕਟਰ ਕੈਪਟਨ ਅਭੈ ਚੰਦਰਾ ਪੁੱਜਣਗੇ। ਬੀਬੀ ਹਰਸਿਮਰਤ ਕੌਰ ਬਾਦਲ ਇਸ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਵਿੱਤ ਮੰਤਰੀ ਮਨਪ੍ਰੀਤ ਬਾਦਲ ਇਸ ਮੌਕੇ ਨਹੀਂ ਪੁੱਜ ਰਹੇ ਅਤੇ ਉਹ ਇਸ ਸਮਾਰੋਹ ਦੇ ਵਿੱਚੋਂ ਗ਼ੈਰਹਾਜ਼ਰ ਰਹਿਣਗੇ। ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੀ ‘ਆਪ’ ਵਿਧਾਇਕ ਰੁਪਿੰਦਰ ਰੂਬੀ ਨੂੰ ਵੀ ਸਮਾਰੋਹ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ ਹੈ।
ਮੈਨੇਜਰ ਨੇ ਦੱਸਿਆ ਕਿ ਬਠਿੰਡਾ ਤੋਂ ਜੰਮੂ ਪਹਿਲੀ ਉਡਾਣ ਵਿੱਚ ਕਰੀਬ 35 ਯਾਤਰੀ ਰਵਾਨਾ ਹੋਣਗੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਉਡਾਣ ਦੀ ਸ਼ੁਰੂਆਤ ਕਰਾਨਗੇ। ਇੰਡੀਅਨ ਏਅਰ ਅਲਾਇੰਸ ਵੱਲੋਂ ਘਰੇਲੂ ਉਡਾਣਾਂ ਦੀ ਮਹੱਤਤਾ ਨੂੰ ਜਾਰੀ ਰੱਖਦਿਆਂ ਪਹਿਲੀ ਵਾਰ ਬਠਿੰਡਾ ਤੋਂ ਜੰਮੂ ਲਈ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। 27 ਫਰਵਰੀ ਤੋਂ ਇਹ ਜਹਾਜ਼ ਰੋਜ਼ਾਨਾ ਉਡਾਣ ਭਰੇਗਾ।ਇਸ ਸਬੰਧੀ ਮੈਨੇਜਰ ਨਿਰੰਜਨ ਸਿੰਘ ਨੇ ਦੱਸਿਆ ਕਿ ਜੰਮੂ ਤੋਂ 9.15 ਵਜੇ 72 ਸੀਟਾਂ ਵਾਲਾ ਏ. ਟੀ. ਆਰ. ਜਹਾਜ਼ ਉਡੇਗਾ ਜੋ 10.20 ਵਜੇ ਬਠਿੰਡਾ ਪਹੁੰਚੇਗਾ।
ਉੱਥੇ ਹੀ ਜਹਾਜ਼ 10.50 ਵਜੇ ਬਠਿੰਡਾ ਤੋਂ ਜੰਮੂ ਲਈ ਉਡਾਣ ਭਰੇਗਾ ਜੋ 12 ਵਜੇ ਜੰਮੂ ਪਹੁੰਚੇਗਾ। ਜੇਕਰ ਕਿਰਾਏ ਦੀ ਗੱਲ ਕਰਈਏ ਤਾਂ ਕਿਰਾਇਆ 1295 ਰੁਪਏ ਹੈ ਜਦ ਕਿ ਇਹ ਕਿਰਾਇਆ ਵੱਧ ਸਕਦਾ ਹੈਦ ਜੋ ਬਾਅਦ ਵਿੱਚ 2300 ਰੁਪਏ ਤੱਕ ਪਹੁੰਚ ਸਕਦਾ ਹੈ। ਪਹਿਲਾਂ ਟਿਕਟ ਬੁੱਕ ਕਰਵਾਉਂਣ ਵਾਲੇ ਯਾਤਰੀਆਂ ਨੂੰ ਸਿਰਫ 1295 ਰੁਪਏ ਹੀ ਦੇਣੇ ਪੈਣਗੇ। ਜਦੋਂ ਕਿ ਦੂਜੇ ਚਰਨ ਵਿਚ ਜੋ ਯਾਤਰੀ ਟਿਕਟ ਬੁੱਕ ਕਰਵਾਉਂਦਾ ਹੈ ਤਾਂ ਕਿਰਾਇਆ 2300 ਰੁਪਏ ਤੱਕ ਪਹੁੰਚ ਸਕਦਾ ਹੈ।
ਜਹਾਜ਼ ਵਿਚ ਯਾਤਰੀਆਂ ਲਈ ਮੁਫਤ ਬਰੇਕਫਾਸਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕੇਂਦਰੀ ‘ਉਡਾਣ’ ਸਕੀਮ 21 ਅਕਤੂਬਰ 2016 ਤੋਂ ਸ਼ੁਰੂ ਹੋਈ ਸੀ, ਜਿਸ ਦੇ ਪਹਿਲੇ ਪੜਾਅ ਵਿੱਚ ਬਠਿੰਡਾ-ਦਿੱਲੀ ਹਵਾਈ ਉਡਾਣ ਸ਼ੁਰੂ ਹੋਈ ਸੀ। ਬਠਿੰਡਾ ‘ਚ ਨਵਾਂ ਹਵਾਈ ਅੱਡਾ ਬਣਿਆ ਸੀ, ਜੋ 21 ਦਸੰਬਰ 2016 ਨੂੰ ਚਾਲੂ ਹੋਇਆ ਹੈ। ਬਠਿੰਡਾ-ਜੰਮੂ ਉਡਾਣ ਹਫ਼ਤੇ ਦੇ ਸਾਰੇ ਦਿਨ ਚੱਲਿਆ ਕਰੇਗੀ ਅਤੇ ਹਵਾਈ ਉਡਾਣ 1.10 ਘੰਟੇ ਦੀ ਹੋਵੇਗੀ।