
ਨਵੀਂ ਦਿੱਲੀ: ਹੁਣ ਰਾਤ ਨੂੰ 9 ਵਜੇ ਤੋਂ ਬਾਅਦ ਏਟੀਐਮ ‘ਚ ਪੈਸੇ ਨਹੀਂ ਪਿਆ ਕਰਨਗੇ। ਏ ਟੀ ਐਮਜ਼ ਲਈ ਨਕਦੀ ਲਿਜਾ ਰਹੀਆਂ ਕੈਸ਼ ਵੈਨਾਂ ‘ਤੇ ਹਮਲੇ ਤੇ ਲੁੱਟਾਂ ਦੀਆਂ ਵਾਰਦਾਤਾਂ ਤੋਂ ਘਬਰਾਈ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਏਟੀਐਮ ਵਿੱਚ ਪੈਸੇ ਪਾਉਣ ਦਾ ਕੰਮ ਰਾਤ 9 ਵਜੇ ਤੋਂ ਬਾਅਦ ਨਹੀਂ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਨਾਲ ਹੀ ਸਲਾਹ ਦਿੱਤੀ ਗਈ ਹੈ ਕਿ ਨਕਦੀ ਦੀ ਢੋਆ-ਢੁਆਈ ਕਰਨ ਵਾਲੀਆਂ ਏਜੰਸੀਆਂ ਬੈਂਕਾਂ ਤੋਂ ਪੈਸਾ ਦੁਪਿਹਰ ਤੱਕ ਹੀ ਲੈ ਲੈਣ।
ਗ੍ਰਹਿ ਮੰਤਰਾਲੇ ਨੇ ਨੋਟਾਂ ਦੀ ਢੁਆਈ ਦਾ ਕੰਮ ਕਰਨ ਵਾਲੀਆਂ ਪ੍ਰਾਈਵੇਟ ਸੁਰੱਖਿਆ ਏਜੰਸੀਆਂ ਨੂੰ ਸੁਝਾਅ ਦਿੱਤਾ ਹੈ ਕਿ ਪੇਂਡੂ ਇਲਾਕਿਆਂ ਵਿੱਚ ਏਟੀਐਮ ਵਿੱਚ ਪੈਸੇ ਪਾਉਣ ਦਾ ਕੰਮ 6 ਵਜੇ ਤੱਕ ਕੀਤਾ ਜਾਵੇ।
ਚੇਤੇ ਰਹੇ ਕਿ ਪੰਜਾਬ ਸਮੇਤ ਹੋਰਨਾਂ ਬਹੁਤ ਸਾਰੇ ਰਾਜਾਂ ਵਿਚ ਨਿਤ ਦਿਨ ਕੈਸ਼ ਵੈਨਾਂ ਲੁੱਟਣ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ।