ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਧੀ ਨੇ ਪਾਇਲਟ ਬਣ ਛੂਹੀਆਂ ਆਸਮਾਨਾਂ ਦੀਆਂ ਉਚਾਈਆਂ
Published : Sep 16, 2017, 5:33 pm IST
Updated : Sep 16, 2017, 12:03 pm IST
SHARE ARTICLE

ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਧੀ ਅਨੁਪ੍ਰੀਤ ਕੌਰ ਨੇ ਆਪਣੀ ਮਿਹਨਤ ਦੇ ਬਲ 'ਤੇ ਪਾਇਲਟ ਬਣ ਕੇ ਅਸਮਾਨ ਦੀਆਂ ਉਚਾਈਆਂ ਨੂੰ ਛੂਹਣ `ਚ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਹੇਰ ਦ ਵਸਨੀਕ ਅਨੁਪੀਤ ਕੌਰ ਇਸ ਸਮੇਂ ਜੈਟ ਏਅਰਵੇਜ ਵਿੱਚ ਕਮਰਸ਼ੀਅਲ ਪਾਇਲਟ ਵਜੋਂ ਬਤੌਰ ਫਸਟ ਫਲਾਇੰਗ ਅਫਸਰ ਜਹਾਜ ਉੱਡਾ ਰਹੀ ਹੈ। ਅਨੁਪ੍ਰੀਤ ਦੀ ਪ੍ਰਾਪਤੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਲੜਕੀਆਂ ਕਿਸੇ ਵੀ ਖੇਤਰ 'ਚ ਲੜਕਿਆਂ ਤੋਂ ਘੱਟ ਨਹੀਂ ਹਨ। ਅਨੁਪ੍ਰੀਤ ਕੌਰ ਦੀ ਇਸ ਪ੍ਰਾਪਤੀ 'ਤੇ ਜਿਥੇ ਉਸਦੇ ਮਾਂ-ਬਾਪ ਫਖਰ ਮਹਿਸੂਸ ਕਰ ਰਹੇ ਹਨ ਉਥੇ ਇਸ ਧੀ ਨੇ ਆਪਣੀ ਕਾਮਯਾਬੀ ਨਾਲ ਲੜਕੀਆਂ 'ਚ ਅੱਗੇ ਵੱਧਣ ਦੀ ਪ੍ਰੇਰਨਾ ਪੈਦਾ ਕੀਤੀ ਹੈ।

ਪਾਇਲਟ ਅਨੁਪ੍ਰੀਤ ਕੌਰ ਦਾ ਜਨਮ 1993 'ਚ ਪਿੰਡ ਹੇਰ ਵਿਖੇ ਹੋਇਆ। ਉਸੇ ਪਿਤਾ ਦਾ ਨਾਮ ਸ. ਜਗਤਾਰ ਸਿੰਘ ਅਤੇ ਮਾਂ ਦਾ ਨਾਮ ਸ੍ਰੀਮਤੀ ਪਰਮਜੀਤ ਕੌਰ ਹੈ। ਉਸਦਾ ਇੱਕ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਹੈ। ਅਨੁਪ੍ਰੀਤ ਨੇ ਦੱਸਿਆ ਕਿ ਉਸਨੇ ਅੰਮ੍ਰਿਤਸਰ ਦੇ ਹੋਲੀਹਾਰਟ ਰੈਜੀਡੈਂਸੀ ਸਕੂਲ ਤੋਂ ਸਾਲ 2011 'ਚ ਨਾਨ ਮੈਡੀਕਲ ਵਿਸ਼ੇ `ਚ 12ਵੀਂ ਜਮਾਤ ਪਾਸ ਕੀਤੀ ਸੀ। ਇਸਤੋਂ ਬਾਅਦ ਉਸਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਵਿਖੇ ਏਵੀਏਸ਼ਨ ਕਲੱਬ 'ਚ ਕਰਮਸ਼ੀਅਲ ਪਾਇਲਟ ਬਣਨ ਲਈ ਦਾਖਲਾ ਲੈ ਲਿਆ। ਪੰਜ ਸਾਲ ਦੀ ਪੜ੍ਹਾਈ ਅਤੇ ਸਿਖਲਾਈ ਤੋਂ ਬਾਅਦ ਉਸਨੇ ਸਫਲਤਾਪੂਰਵਕ ਪਾਇਲਟ ਦਾ ਟੈਸਟ ਪਾਸ ਕੀਤਾ। 


ਉਸਤੋਂ ਬਾਅਦ ਸਤੰਬਰ 2016 `ਚ ਉਸਦੀ ਪਾਇਲਟ ਵਜੋ ਚੋਣ ਦੇਸ਼ ਦੀ ਪ੍ਰਮੁੱਖ ਏਅਰਲਾਈਨ ਜੈਟ ਏਅਰਵੇਜ਼ ਵਿੱਚ ਹੋ ਗਈ। ਅਨੁਪ੍ਰੀਤ ਕੌਰ ਨੇ ਦੱਸਿਆ ਕਿ ਹੁਣ ਤੱਕ ਉਸ ਕੋਲ 200 ਘੰਟੇ ਤੋਂ ਵੱਧ ਦੀ ਉਡਾਨ ਦਾ ਤਜ਼ਰਬਾ ਹੋ ਗਿਆ ਹੈ ਅਤੇ ਉਹ ਬਤੌਰ ਫਸਟ ਫਲਾਇੰਗ ਅਫਸਰ ਵਜੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਨਾ ਉੱਡਾ ਰਹੀ ਹੈ। ਅਨੁਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਘਰ ਏਅਰਪੋਰਟ ਨੇੜੇ ਹੋਣ ਕਰਕੇ ਉਹ ਅਕਸਰ ਜਹਾਜਾਂ ਨੂੰ ਉੱਡਦੇ ਦੇਖਦੀ ਸੀ ਤਾਂ ਉਸਦੇ ਮਨ `ਚ ਵੀ ਇਹ ਸੁਪਨਾ ਆਉਂਦਾ ਸੀ ਕਿ ਇੱਕ ਦਿਨ ਉਹ ਵੀ ਪਾਇਲਟ ਬਣ ਕੇ ਅਸਮਾਨ ਦੀ ਉਚਾਈਆਂ ਨੂੰ ਛੂਹੇਗੀ। 

ਉਸਨੇ ਕਿਹਾ ਕਿ ਭਾਂਵੇ ਪਾਇਲਟ ਬਣਨ ਲਈ ਉਸਨੂੰ ਬਹੁਤ ਘਾਲਣਾ ਘਾਲਣੀ ਪਈ ਹੈ ਪਰ ਅੱਜ ਆਪਣਾ ਮਿੱਥਿਆ ਨਿਸ਼ਾਨਾਂ ਪ੍ਰਾਪਤ ਕਰਕੇ ਉਸਨੂੰ ਬਹੁਤ ਖੁਸ਼ੀ ਤੇ ਤਸੱਲੀ ਮਹਿਸੂਸ ਹੁੰਦੀ ਹੈ। ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਸਿਰ ਬੰਨਦਿਆਂ ਪਾਇਲਟ ਅਨੁਪ੍ਰੀਤ ਨੇ ਕਿਹਾ ਕਿ ਮੇਰੇ ਸੁਪਨਿਆਂ ਨੂੰ ਖੰਬ ਮੇਰੇ ਮਾਪਿਆਂ ਨੇ ਹੀ ਲਗਾਏ ਹਨ। ਉਨ੍ਹਾਂ ਮੈਨੂੰ ਹਰ ਤਰਾਂ ਦਾ ਸਮਰਥਨ ਦਿੱਤਾ ਅਤੇ ਹਰ ਵੇਲੇ ਉਤਸ਼ਾਹਤ ਕੀਤਾ। 


ਪਾਇਲਟ ਅਨੁਪ੍ਰੀਤ ਕਹਿੰਦੀ ਹੈ ਕਿ ਜਹਾਜ ਉਡਾਣਾ ਭਾਂਵੇ ਬਹੁਤ ਚਣੌਤੀ ਪੂਰਨ ਕੰਮ ਹੈ ਪਰ ਜਦੋਂ ਉਹ ਬੱਦਲਾਂ ਤੋਂ ਉਪਰ ਜਹਾਜ ਉੱਡਾ ਰਹੀ ਹੁੰਦੀ ਹੈ ਤਾਂ ਇਹ ਅਨੁਭਵ ਉਸ ਲਈ ਨਾ ਭੁੱਲਣ ਵਾਲਾ ਹੁੰਦਾ ਹੈ। ਉਸਨੇ ਲੜਕੀਆਂ ਨੂੰ ਇਸ ਖੇਤਰ 'ਚ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ, ਬਸ ਲੋੜ ਹੈ ਮਿਹਨਤ ਤੇ ਦ੍ਰਿੜ ਇਰਾਦੇ ਦੀ। ਉਸਨੇ ਕਿਹਾ ਕਿ ਲੜਕੀਆਂ ਨੂੰ ਆਪਣੀ ਮਿਹਨਤ ਦੇ ਬੱਲ `ਤੇ ਅੱਗੇ ਆਉਣਾ ਚਾਹੀਦਾ ਹੈ ਅਤੇ ਹਰ ਖੇਤਰ ਲੜਕੀਆਂ ਦੇ ਸਵਾਗਤ ਲਈ ਤਿਆਰ ਬੈਠਾ ਹੈ। 

ਅਨੁਪ੍ਰੀਤ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਹਰ ਲੜਕੀ ਦਾ ਸੁਪਨਾ ਪੂਰਾ ਹੋਵੇ ਅਤੇ ਉਹ ਆਪਣੇ ਆਪ `ਚ ਮਿਸਾਲ ਹੋਵੇ। ਉਸਨੇ ਕਿਹਾ ਕਿ ਉਹ ਭਵਿੱਖ 'ਚ ਲੜਕੀਆਂ ਲਈ ਇੱਕ ਅਜਿਹੀ ਸੰਸਥਾ ਖੋਲਣੀ ਚਾਹੁੰਦੀ ਹੈ ਜਿਥੇ ਲੜਕੀਆਂ ਨੂੰ ਕਾਮਯਾਬ ਤੇ ਆਤਮ ਨਿਰਭਰ ਬਣਾਉਣ ਦਾ ਉਪਰਾਲਾ ਕੀਤਾ ਜਾ ਸਕੇ। 

ਅਨੁਪ੍ਰੀਤ ਕੌਰ ਦੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਆਪਣੀ ਧੀ ਦੀ ਪ੍ਰਾਪਤੀ 'ਤੇ ਫਖਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਪਾਇਲਟ ਬਣ ਕੇ ਲੜਕੀਆਂ `ਚ ਕੁਝ ਬਣਨ ਦਾ ਜਜਬਾ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਨੁਪ੍ਰੀਤ ਦੀ ਇਸ ਪ੍ਰਾਪਤੀ `ਤੇ ਬਹੁਤ ਮਾਣ ਹੈ।

SHARE ARTICLE
Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement