
ਜੇਕਰ ਤੁਸੀ ਘੱਟ ਨਿਵੇਸ਼ 'ਚ ਬਿਹਤਰ ਮੁਨਾਫੇ ਵਾਲਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਚੰਗਾ ਮੌਕਾ ਹੈ। ਤੁਸੀਂ ਬਾਜ਼ਾਰ ਵਿੱਚ ਕਈ ਬਰਾਂਡ ਦੇ ਮਿਲਣ ਵਾਲੇ ਬਟਰ, ਪੈਕੇਟ ਵਾਲਾ ਦੁੱਧ, ਪੈਕੇਟ ਬੰਦ ਦਹੀ, ਪੈਕੇਜਡ ਪਨੀਰ, ਘੀ ਅਤੇ ਫਲੇਵਰਡ ਮਿਲਕ ਦੇਖੇ ਹੋਣਗੇ।
ਇਸ ਬਿਜਨੈੱਸ ਵਿੱਚ ਕਈ ਵੱਡੇ ਬਰਾਂਡ ਹਨ, ਜੋ ਕਰੋੜਾਂ ਦਾ ਕੰਮ-ਕਾਜ ਕਰ ਰਹੇ ਹਨ। ਜੇਕਰ ਤੁਸੀ ਵੀ ਇਸ ਬਿਜਨੇਸ ਵਿੱਚ ਆਉਣਾ ਚਾਹੁੰਦੇ ਹੋ ਤਾਂ ਸਰਕਾਰ ਮੈਨਿਉਫੈਕਚਰਿੰਗ ਯੂਨਿਟ ਖੋਲ੍ਹਣ ਦਾ ਮੌਕੇ ਦੇ ਰਹੀ ਹੈ।
ਸਰਕਾਰ ਦੀ ਖਾਸ ਸਕੀਮ ਦੀ ਮਦਦ ਨਾਲ ਤੁਸੀ ਕੰਮ ਸ਼ੁਰੂ ਕਰ ਸਕਦੇ ਹੋ, ਉਹ ਵੀ ਸਿਰਫ 4 ਲੱਖ ਰੁਪਏ ਨਿਵੇਸ਼ ਵਿੱਚ। ਇਸ ਪ੍ਰੋਡਕਟਸ ਦੀ ਮੰਗ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਠੀਕ ਮਾਰਕੀਟਿੰਗ ਕਰਕੇ ਤੁਸੀ ਵੀ ਬਰਾਂਡ ਬਣ ਸਕਦੇ ਹੋ।
ਕਿੰਨੀ ਜਗ੍ਹਾਂ ਜਰੂਰੀ : 1000 ਵਰਗਫੁਟ, ਆਪਣੀ ਜਗ੍ਹਾ ਨਹੀਂ ਹੈ ਤਾਂ ਇਸਨੂੰ ਲੀਜ ਜਾਂ ਰੇਂਟ ਉੱਤੇ ਲੈ ਸਕਦੇ ਹੋ।
ਲਾਇਸੈਂਸ : ਪੈਕੇਜਡ ਫੂਡ ਬਣਾਉਣ ਲਈ ਪਹਿਲਾਂ ਹੈਲਥ ਅਥਾਰਿਟੀ ਤੋਂ ਲਾਇਸੈਂਸ ਲੈਣਾ ਜਰੂਰੀ ਹੋਵੇਗਾ।
500 ਲਿਟਰ ਪ੍ਰਤੀ ਦਿਨ ਦੁੱਧ ਦੀ ਜਰੂਰਤ : ਇਨ੍ਹੀ ਜਗ੍ਹਾਂ ਵਿੱਚ ਰੋਜਾਨਾ 500 ਲਿਟਰ ਕੱਚੇ ਦੁੱਧ ਦੀ ਪ੍ਰੋਸੈਸਿੰਗ ਕੀਤੀ ਜਾ ਸਕੇਗੀ, ਜਿਸਦੇ ਨਾਲ ਪੈਕੇਟ ਵਾਲਾ ਦੁੱਧ, ਘੀ, ਦਹੀ, ਬਟਰ ਅਤੇ ਫਲੇਵਰਡ ਮਿਲਕ ਤਿਆਰ ਕੀਤਾ ਜਾਵੇਗਾ।