
ਲਗਜ਼ਰੀ ਵੀਹਕਲ ਬਣਾਉਣ ਵਾਲੇ ਬ੍ਰਾਂਡ ਜੈਗੁਆਰ ਨੇ ਆਪਣੀ ਪਹਿਲੀ ਆਲ ਇਲੈਕਟ੍ਰਿਕ SUV I-Pace ਨੂੰ ਪੇਸ਼ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਇਕ ਚਾਰਜ 'ਚ 386 ਕਿਲੋਮੀਟਰ ਦੀ ਦੂਰੀ ਤੱਕ ਚੱਲ ਸਕਦੀ ਹੈ। I-Pace SUV 'ਚ 2 ਇਲੈਕਟ੍ਰਿਕ ਮੋਟਰਸ ਲੱਗੀਆਂ ਹਨ, ਜਿਨ੍ਹਾਂ ਨੂੰ 90-kWh ਲੀਥੀਅਮ ਆਇਨ ਬੈਟਰੀ ਪੈਕਸ ਨਾਲ ਜੋੜਿਆ ਗਿਆ ਹੈ।
I-Pace SUV ਦੀ ਪਿਕਅਪ ਐਨੀ ਤੇਜ ਹੈ ਕਿ 4.5 ਸੈਕੰਡ 'ਚ 0 ਤੋਂ 96.5 km/h ਦੀ ਸਪੀਡ ਫੜੇਗੀ। ਇਸ ਆਲ ਇਲੈਕਟ੍ਰਿਕ ਕਾਰ ਨੂੰ ਫਾਸਟ ਚਾਰਜਿੰਗ ਤਕਨੀਕ ਨਾਲ ਲੈਸ ਕੀਤਾ ਗਿਆ ਹੈ। ਇਹ ਕਾਰ 100-kW DC ਰੈਪਿਡ ਚਾਰਜਰ ਤੋਂ ਸਿਰਫ 40 ਮਿੰਟਾਂ 'ਚ ਹੀ 80 ਫੀਸਦੀ ਤਕ ਚਾਰਜ ਹੋ ਜਾਂਦੀ ਹੈ। ਉਥੇ ਹੀ ਇਸ ਨੂੰ ਸਾਧਾਰਨ ਵਾਲ ਆਊਟਲੈੱਟ (320V/32A) ਤੋਂ ਵੀ (7kW) 13 ਵਾਲ ਬਾਕਸ ਦੇ ਨਾਲ 10 ਘੰਟਿਆਂ 'ਚ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ।
ਇਸ 'ਚ ਲੱਗਾ ਨਵਾਂ ਨੇਵੀਗੇਸ਼ਨ ਸਿਸਟਮ ਚਾਰਜਿੰਗ ਸਟੇਟਸ ਨੂੰ ਦਿਖਾਉਣ ਦੇ ਨਾਲ-ਨਾਲ ਇਹ ਵੀ ਦੱਸੇਗਾ ਕਿ ਮੌਜੂਦਾ ਬੈਟਰੀ ਪਾਵਰ ਨਾਲ ਕਾਰ ਕਿੰਨੇ ਕਿਲੋਮੀਟਰ ਤਕ ਚੱਲ ਸਕਦੀ ਹੈ। ਇਸ ਤੋਂ ਇਲਾਵਾ ਇਸ 'ਚ ਡਿਊਲ ਸਕ੍ਰੀਨ ਟੱਚ ਪ੍ਰੋ-ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਜੈਗੁਆਰ ਇਨ-ਕੰਟਰੋਲ ਰਿਮੋਟ ਐਪ ਨਾਲ ਵਾਇਸ ਕਮਾਂਡਜ਼ ਜ਼ਰੀਏ ਬੋਲਣ 'ਤੇ ਕਿ ਕੀ ਕਾਰ ਲੌਕ ਹੈ ਜਾਂ ਸਾਡੇ ਕੋਲ 100 ਕਿਲੋਮੀਟਰ ਤਕ ਜਾਣ ਦੀ ਬੈਟਰੀ ਪਾਵਰ ਹੈ ਤਾਂ ਇਸ 'ਚ ਲੱਗਾ ਅਲੈਕਟਾ ਸਾਊਂਡ ਅਸਿਸਟੈਂਟ ਸਾਊਂਡ ਆਊਟਪੁੱਟ ਨਾਲ ਤੁਹਾਨੂੰ ਪੂਰੀ ਜਾਣਕਾਰੀ ਦੇਵੇਗਾ।
ਫਿਲਹਾਲ ਇਸ ਦੀ ਕੀਮਤ ਸਬੰਧੀ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਟੈਸਲਾ ਦੀ ਇਕ ਚਾਰਜ 'ਚ 381 ਕਿਲੋਮੀਟਰ ਤਕ ਚੱਲਣ ਵਾਲੀ X 75D ਕਾਰ ਨੂੰ ਇੰਟਰਨੈਸ਼ਨਲ ਮਾਰਕੀਟ 'ਚ ਸਖਤ ਟੱਕਰ ਦੇਵੇਗੀ।