ਲੁਧਿਆਣਾ ਨਿਗਮ ਚੋਣਾਂ : 'ਆਪ' ਨੇ ਕੀਤੀ ਪਹਿਲੀ ਸੂਚੀ ਜਾਰੀ
Published : Feb 8, 2018, 10:53 am IST
Updated : Feb 8, 2018, 5:23 am IST
SHARE ARTICLE

ਚੰਡੀਗੜ: ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਨਿਗਮ ਚੋਣਾਂ ਵਿੱਚ ਖਾਸ ਪ੍ਰਦਰਸ਼ਨ ਕਰ ਵਿੱਚ ਅਸਫਲ ਰਹੀ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਨਿਗਮ ਚੋਣ ਵਿੱਚ ਚੰਗੇ ਪ੍ਰਦਰਸ਼ਨ ਦੀ ਆਸ ਹੈ। ਇਸ ਦਾ ਕਾਰਨ ਹੈ ਕਿ ਆਪ ਦੀ ਸਿਆਸੀ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਦਾ ਚੰਗਾ ਪ੍ਰਭਾਵ ਹੈ। ਦੋਵੇਂ ਪਾਰਟੀਆਂ ਲੁਧਿਆਣਾ ਨਿਗਮ ਚੋਣਾਂ ਇਕੱਠਿਆਂ ਲੜ ਰਹੀਆਂ ਹਨ। 


ਇਸ ਲਈ ਆਮ ਆਦਮੀ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੂਬਾ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਅੱਜ 31 ਉਮੀਦਵਾਰਾਂ ਦੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਲੁਧਿਆਣਾ ਨਗਰ ਨਿਗਮ ਦੇ 95 ਵਾਰਡਾਂ ਲਈ 24 ਫਰਵਰੀ ਨੂੰ ਚੋਣ ਹੋਣੀ ਹੈ। ਨਤੀਜਿਆਂ ਦਾ ਐਲਾਨ ਦੋ ਦਿਨ ਬਾਅਦ ਹੋਵੇਗਾ।



‘ਆਪ’ ਵੱਲੋਂ ਜਾਰੀ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਲੁਧਿਆਣਾ (ਵੈਸਟ) ਦੇ ਵਾਰਡ ਨੰਬਰ 65 ਤੋਂ ਮਮਤਾ ਕੌਰ ਵਧਾਰਾ, ਵਾਰਡ ਨੰਬਰ 66 ਪ੍ਰੋ. ਕੋਮਲ ਗੁਰਨੂਰ ਸਿੰਘ, ਵਾਰਡ ਨੰਬਰ 68 ਤੋਂ ਨੀਰੂ ਚੰਦੇਲੀਆ, ਵਾਰਡ ਨੰਬਰ 70 ਤੋਂ ਜੇ.ਐਸ. ਘੁਮਣ, ਵਾਰਡ ਨੰਬਰ 71 ਤੋਂ ਦਰਸ਼ਨ ਕੌਰ ਗਿੱਲ, ਵਾਰਡ ਨੰਬਰ 72 ਤੋਂ ਪਵਨਦੀਪ ਸਿੰਘ ਸਹਿਗਲ, ਵਾਰਡ ਨੰਬਰ 74 ਤੋਂ ਪਰਮਵੀਰ ਸਿੰਘ ਅਟਵਾਲ, ਵਾਰਡ ਨੰਬਰ 77 ਤੋਂ ਬਲਜੀਤ ਕੌਰ, ਵਾਰਡ ਨੰਬਰ 78 ਤੋਂ ਦੇਵੀ ਚੰਦ ਚੌਟਾਲਾ, ਵਾਰਡ ਨੰਬਰ 80 ਤੋਂ ਸੋਨੂੰ ਕਲਿਆਣ, ਵਾਰਡ ਨੰਬਰ 81 ਤੋਂ ਰਾਜ ਰਾਣੀ ਚੋਪੜਾ ਅਤੇ ਵਾਰਡ ਨੰਬਰ 82 ਤੋਂ ਸੁਨੀਲ ਪੁਰੀ ਸ਼ਮੀ ਨੂੰ ‘ਆਪ’ ਅਤੇ ਲੋਕ ਇਨਸਾਫ ਪਾਰਟੀ ਦਾ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ।




ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਲੁਧਿਆਣਾ (ਈਸਟ) ਦੇ ਵਾਰਡ ਨੰਬਰ 2 ਤੋਂ ਭਹਿਰਾਜ ਸਿੰਘ, ਵਾਰਡ ਨੰਬਰ 4 ਤੋਂ ਗੁਲਾਬ ਸਿੰਘ ਗੌਤਮ, ਵਾਰਡ ਨੰਬਰ 5 ਤੋਂ ਬਲਵਿੰਦਰ ਕੌਰ ਰਾਠੌਰ, ਵਾਰਡ ਨੰਬਰ 6 ਤੋਂ ਧਰਮਿੰਦਰ ਸਿੰਘ ਫੌਜੀ, ਵਾਰਡ ਨੰਬਰ 9 ਤੋਂ ਦਵਿੰਦਰ ਕੌਰ ਛਾਬੜਾ, ਵਾਰਡ ਨੰਬਰ 10 ਤੋਂ ਰਾਕੇਸ਼ ਕੁਮਾਰ ਸਪਰਾ, ਵਾਰਡ ਨੰਬਰ 11 ਤੋਂ ਬਲਵਿੰਦਰ ਕੌਰ ਗਰੇਵਾਲ, ਵਾਰਡ ਨੰਬਰ 13 ਤੋਂ ਚਰਨਜੀਤ ਕੌਰ, ਵਾਰਡ ਨੰਬਰ 14 ਤੋਂ ਨਿਰਮਲ ਸਿੰਘ ਵਿੱਕੀ ਵਰਮਾ, ਵਾਰਡ ਨੰਬਰ 15 ਤੋਂ ਓਮਾ ਦੇਵੀ, ਵਾਰਡ ਨੰਬਰ 16 ਤੋਂ ਲਖਵਿੰਦਰ ਸਿੰਘ ਲੱਖਾ, ਵਾਰਡ ਨੰਬਰ 21 ਤੋਂ ਨੀਤੂ ਵੋਹਰਾ ਅਤੇ ਵਾਰਡ ਨੰਬਰ 23 ਤੋਂ ਮੰਜੂ ਨੂੰ ਉਮੀਦਵਾਰ ਐਲਾਨਿਆਂ ਗਿਆ ਹੈ। 


ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਾਰਡ ਨੰਬਰ 24 ਤੋਂ ਤੇਜਿੰਦਰ ਪਾਲ ਸਿੰਘ ਅਤੇ ਵਾਰਡ ਨੰਬਰ 25 ਤੋਂ ਪਰਮਜੀਤ ਕੌਰ, ਵਿਧਾਨ ਸਭਾ ਹਲਕਾ ਲੁਧਿਆਣਾ (ਨੌਰਥ) ਦੇ ਵਾਰਡ ਨੰਬਰ 85 ਤੋਂ ਅਨੁਰਾਧਾ ਧਵਨ ਅਤੇ ਵਾਰਡ ਨੰਬਰ 91 ਤੋਂ ਸ੍ਰੀਮਤੀ ਨਵਨੀਤ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ (ਸੈਂਟਰਲ) ਦੇ ਵਾਰਡ ਨੰਬਰ 54 ਤੋਂ ਸ਼ੁਸ਼ੀਲ ਕੁਮਾਰ ਅਤੇ ਵਾਰਡ ਨੰਬਰ 60 ਤੋਂ ਮਨੋਜ ਭਾਟੀਆ ਨੂੰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦਾ ਸਾਂਝਾ ਉਮੀਦਵਾਰ ਐਲਾਨਿਆਂ ਗਿਆ ਹੈ।



ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਲਈ ਵਿਧਾਨ ਸਭਾ ਦੀ ਉਪ ਨੇਤਾ ਅਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ‘ਆਪ’ ਅਤੇ ਲੋਕ ਇਨਸਾਫ ਪਾਰਟੀ ਦੀ ਸਾਂਝੀ ਚੋਣ ਕਮੇਟੀ ਗਠਿਤ ਕੀਤੀ ਗਈ ਸੀ। ਜਿਸ ਵਿਚ ‘ਆਪ’ ਦੇ ਦਲਜੀਤ ਸਿੰਘ ਭੋਲਾ ਗਰੇਵਾਲ, ਅਹਿਬਾਬ ਗਰੇਵਾਲ, ਦਰਸ਼ਨ ਸਿੰਘ ਸ਼ੰਕਰ ਅਤੇ ਸੁਰੇਸ਼ ਗੋਇਲ ਬਤੌਰ ਮੈਂਬਰ ਸ਼ਾਮਿਲ ਹਨ। 


ਕਮੇਟੀ ਨੇ ਸਥਾਨਕ ਆਗੂਆਂ ਅਤੇ ਵਰਕਰਾਂ ਵਲੰਟੀਅਰਾਂ ਦੇ ਸਲਾਹ ਮਸ਼ਵਰੇ ਨਾਲ ਉਮੀਦਵਾਰਾਂ ਦੀ ਪਹਿਲੀ ਸੂਚੀ ਤਿਆਰ ਕੀਤੀ ਹੈ। ਉਨਾਂ ਦੱਸਿਆ ਕਿ ਛੇਤੀ ਹੀ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦਾ ਗਠਜੋੜ ਹੂੰਝਾ ਫੇਰ ਜਿੱਤ ਹਾਸਿਲ ਕਰੇਗਾ।

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement