
ਮਾਨਸਾ ਵਿਖੇ ਸਾਇਕਲ ਗਰੁੱਪ ਵੱਲੋਂ ਸਵੇਰ ਸਮੇਂ ਸਾਇਕਲ ਚਲਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ। ਜੋ ਕਿ ਸ਼ਹਿਰ ਵਾਸੀਆ ਲਈ ਵਰਦਾਨ ਬਣਦਾ ਜਾ ਰਿਹਾ ਹੈ। ਸਾਇਕਲ ਗਰੁੱਪ ਮਾਨਸਾ ਵੱਲੋਂ ਪਿਛਲੇ ਦੋ ਸਾਲ ਤੋਂ ਇਹ ਗਰੁੱਪ ਬਣਾ ਕੇ ਸ਼ਹਿਰ ਵਾਸੀਆ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ।
ਇਸ ਗਰੁੱਪ ਦੇ ਮੈਂਬਰਾ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਇਸ ਸਾਈਕਲ ਗਰੁੱਪ ਦੇ ਦੋ ਦਰਜਨ ਦੇ ਕਰੀਬ ਮੈਂਬਰਾ ਵੱਲੋਂ ਆਪਣੇ-ਆਪਣੇ ਸਾਇਕਲਾਂ ਤੇ ਸਵਾਰ ਹੋ ਕੇ ਮਾਨਸਾ ਤੋ ਤਲਵੰਡੀ ਸਾਬੋ ਦਾ ਟੂਰ ਲਗਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਇਸ ਗਰੁੱਪ ਦੇ ਮੈਂਬਰ ਰੋਜਾਨਾ ਸਵੇਰੇ ਸਾਇਕਲ ਚਲਾਉਂਦੇ ਹਨ।
ਉਨ੍ਹਾਂ ਕਿਹਾ ਕਿ ਸਾਇਕਲ ਚਲਾਉਣ ਨਾਲ ਸਿਹਤ ਬਿਲਕੁੱਲ ਠੀਕ ਰਹਿੰਦੀ ਹੈ ਅਤੇ ਗੋਡਿਆਂ ਦੀ ਬਿਮਾਰੀ ਨੇੜੇ ਵੀ ਨਹੀ ਆਉਂਦੀ। ਇਸਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਇਕਲ ਚਲਾਉਣ ਨਾਲ ਸਭ ਬਿਮਾਰੀਆ ਦਾ ਖਾਤਮਾ ਹੁੰਦਾ ਹੈ ਤੇ ਬਲਵਿੰਦਰ ਸਿੰਘ ਨੇ ਸ਼ਹਿਰੀਆ ਨੂੰ ਅਪੀਲ ਕੀਤੀ ਕਿ ਇਸ ਗਰੁੱਪ ਦੇ ਮੈਂਬਰ ਬਣ ਕੇ ਉਹ ਵੀ ਸਾਇਕਲ ਚਲਾਉਣ।