ਮੁਕਤਸਰ ਦੇ ਸਰਕਾਰੀ ਸਕੂਲਾਂ 'ਚ 61 ਫੀਸਦੀ ਵਿਦਿਆਰਥੀ ਅਨੀਮੀਆ ਤੋਂ ਪੀੜਤ
Published : Feb 9, 2018, 12:36 pm IST
Updated : Feb 9, 2018, 7:11 am IST
SHARE ARTICLE

ਮੁਕਤਸਰ : ਸਿਹਤ ਸਬੰਧੀ ਕਰਵਾਏ ਸਰਵੇਖਣ "ਕੋਸ਼ਿਸ਼-ਸੀ.ਬੀ.ਸੀ. ਮੁਹਿੰਮ" ਜੋ ਕਿ ਹਾਲ ਹੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਸੀ, ਦੇ ਅਨੁਸਾਰ ਮੁਕਤਸਰ ਜ਼ਿਲ੍ਹੇ ਵਿਚ ਸਰਕਾਰੀ ਸਕੂਲਾਂ ਵਿਚ 61 ਫ਼ੀਸਦੀ ਵਿਦਿਆਰਥੀਆਂ ਵਿਚ ਖੂਨ ਦੀ ਕਮੀ ਹੈ। ਕੁੱਲ ਮਿਲਾ ਕੇ 79,048 ਵਿਦਿਆਰਥੀਆਂ ਵਿੱਚੋਂ 48,827 ਐਨੀਮਿਕ ਹਨ, ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ 2013 ਵਿਚ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਮੁਕਤਸਰ ਜ਼ਿਲ੍ਹੇ ਵਿਚ ਇੱਕ ਲੱਖ ਲੋਕਾਂ ਵਿਚੋਂ 136 ਕੈਂਸਰ ਤੋਂ ਪੀੜਤ ਸਨ, ਜੋ ਸੂਬੇ ਵਿਚ ਸਭ ਤੋਂ ਜ਼ਿਆਦਾ ਸੀ।


 
ਹੁਣ ਵਿਦਿਆਰਥੀਆਂ ਦੇ ਇਸ ਸਿਹਤ ਸਰਵੇਖਣ ਦੇ ਨਤੀਜਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਐਨੀਮਿਕ ਵਿਦਿਆਰਥੀ ਝੁੱਗੀਆਂ-ਝੌਂਪੜੀਆਂ ਨਾਲ ਸਬੰਧਤ ਹਨ ਜਾਂ ਕੁਝ ਅਜਿਹੇ ਹਨ ਜਿਨ੍ਹਾਂ ਦੀ ਵਿੱਤੀ ਸਥਿਤੀ ਠੀਕ ਨਹੀਂ ਹੈ। ਇੱਕ ਰਿਪੋਰਟ ਅਨੁਸਾਰ 469 ਵਿਦਿਆਰਥੀ ਗੰਭੀਰ ਤੌਰ 'ਤੇ ਐਨੀਮਿਕ ਹਨ ਕਿਉਂਕਿ ਉਨ੍ਹਾਂ ਕੋਲ 7 ਐਚਬੀਜੀ / ਡੀਐਲ ਤੋਂ ਵੀ ਘੱਟ ਹੈ। ਇਸ ਤੋਂ ਇਲਾਵਾ 8,520 ਔਸਤਨ ਅਨੀਮੀਆ ਅਤੇ 39,827 ਹਲਕੇ ਅਨੀਮਿਕ ਹਨ। 



ਪ੍ਰਾਇਮਰੀ ਕਲਾਸਾਂ ਵਿਚ ਅਨੀਮੀਆ ਪੀੜਤ ਵਿਦਿਆਰਥੀਆਂ  (ਜੋ 64 ਫੀਸਦੀ ਦੇ ਬਰਾਬਰ ਹੈ) ਦੀ ਗਿਣਤੀ 20,448 ਤੋਂ ਜ਼ਿਆਦਾ ਹੈ ਜਦਕਿ 60 ਫੀਸਦੀ ਤੋਂ ਵੱਧ ਅਜਿਹੇ ਵਿਦਿਆਰਥੀ (47,164 ਤੋਂ 28,379) ਵੱਡੀਆਂ ਕਲਾਸਾਂ ਵਿਚ ਹਨ।ਮੁਕਤਸਰ ਜ਼ਿਲ੍ਹਾ ਪ੍ਰਸ਼ਾਸਨ ਰਾਜ ਵਿੱਚ ਪਹਿਲਾ ਹੈ, ਜਿਸ ਨੇ ਨਵੰਬਰ ਵਿੱਚ ਸਾਰੇ ਸਰਕਾਰੀ ਸਕੂਲਾਂ ਵਿੱਚ ਬਿਨਾਂ ਕਿਸੇ ਫੀਸ ਦੇ ਇਨ੍ਹਾਂ ਟੈਸਟਾਂ ਨੂੰ ਕਰਵਾਉਣਾ ਸ਼ੁਰੂ ਕੀਤਾ ਸੀ। ਇਹ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਜ਼ਿਲ੍ਹਾ ਮੈਡੀਕਲ ਲੈਬਾਰਟਰੀ ਟੈਕਨਾਲੋਜਿਸਟ ਐਸੋਸੀਏਸ਼ਨ (ਡੀਐੱਮਐੱਲਏ) ਵੱਲੋਂ ਸ਼ੁਰੂ ਕੀਤੀ ਗਈ।



ਮੁਕਤਸਰ ਦੇ ਡੀਐਮਐਲਏ ਦੇ ਪ੍ਰਧਾਨ ਐੱਸ.ਪੀ.ਐੱਸ. ਵਾਲੀਆ ਨੇ ਕਿਹਾ ਕਿ ਇਹ ਮੁਹਿੰਮ ਡਿਪਟੀ ਕਮਿਸ਼ਨਰ ਦੇ ਦਿਮਾਗ਼ ਦੀ ਕਾਢ ਸੀ, ਜਿਸ ਤੋਂ ਬਾਅਦ ਐੱਮਬੀਬੀਐੱਸ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸਾਰੇ 90,000 ਸਰਕਾਰੀ ਸਕੂਲਾਂ ਦੀ ਸੀਬੀਸੀ ਕਰਵਾਉਣ ਲਈ ਸਾਡੇ ਨਾਲ ਸੰਪਰਕ ਕੀਤਾ ਅਤੇ ਅਸੀਂ ਇਸਦਾ ਕੋਈ ਲਾਭ ਨਾ ਲੈਣ ਦੇ ਆਧਾਰ 'ਤੇ ਟੈਸਟ ਕਰਵਾਉਣ ਲਈ ਸਹਿਮਤ ਹੋ ਗਏ। ਮੁਕਤਸਰ ਦੀ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਗੋਪਾਲ ਸਿੰਘ ਮੱਕੜ ਨੇ ਕਿਹਾ ਕਿ ਇੱਕ ਟੀਮ ਹੈਦਰਾਬਾਦ ਦੇ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟਰੀਜ਼ ਵਿਚ ਜਾ ਕੇ ਮਾਹਿਰਾਂ ਦੀ ਸਲਾਹ ਲੈਣ ਅਤੇ ਕੁਪੋਸ਼ਣ ਵਾਲੇ ਵਿਦਿਆਰਥੀਆਂ ਲਈ ਢੁਕਵੀਂ ਖ਼ੁਰਾਕ ਯੋਜਨਾ ਬਣਾਉਣ ਲਈ ਤਿਆਰ ਹੈ।



ਮੁਕਤਸਰ ਦੇ ਡਿਪਟੀ ਕਮਿਸ਼ਨਰ ਸੁਮੀਤ ਜਰੰਗਲ ਨੇ ਕਿਹਾ ਕਿ ਅਸੀਂ ਹੁਣ ਆਪਣੀ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰਾਂਗੇ। ਉਨ੍ਹਾਂ ਆਖਿਆ ਕਿ ਅਸੀਂ ਇੱਕ ਕੈਂਪ ਲਗਾਉਣ ਦੀ ਯੋਜਨਾ ਬਣਾ ਰਹੇ ਹਾਂ, ਜਿਸ ਵਿੱਚ ਕੇਵਲ ਅਧਿਆਪਕਾਂ ਨੂੰ ਕੁਪੋਸ਼ਣ ਵਾਲੇ ਲੋਕਾਂ ਲਈ ਖ਼ੁਰਾਕ ਸਪਲਾਈ ਬਾਰੇ ਸਿੱਖਿਅਤ ਨਹੀਂ ਕੀਤਾ ਜਾਵੇਗਾ, ਬਲਕਿ ਡਾਕਟਰ ਵੀ ਇਨ੍ਹਾਂ ਵਿਦਿਆਰਥੀਆਂ ਦੇ ਹੋਰ ਡਾਕਟਰੀ ਜਾਂਚਾਂ ਕਰਨਗੇ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਕੋਈ ਵੱਡੀ ਬਿਮਾਰੀ ਲੱਗੀ ਹੋਈ ਪਾਈ ਜਾਂਦੀ ਹੈ, ਤਾਂ ਅਸੀਂ ਉਸ ਨੂੰ ਇਲਾਜ ਲਈ ਕੁਝ ਵੱਡੇ ਹਸਪਤਾਲਾਂ ਵਿਚ ਭੇਜ ਦੇਵਾਂਗੇ ਅਤੇ ਇਸ ਦਾ ਖ਼ਰਚਾ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਦੁਆਰਾ ਕੀਤਾ ਜਾਵੇਗਾ।

SHARE ARTICLE
Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement