'ਨਿੱਕਾ ਜ਼ੈਲਦਾਰ 2' 'ਚ ਐਮੀ ਵਿਰਕ ਦੇ ਨਾਲ ਸ਼ਾਨਦਾਰ ਐਕਟਿੰਗ ਕਰਦੀ ਨਜ਼ਰ ਆਵੇਗੀ ਵਾਮਿਕਾ ਗੱਬੀ
Published : Sep 14, 2017, 3:52 pm IST
Updated : Sep 14, 2017, 10:22 am IST
SHARE ARTICLE

ਦਿਲਜੀਤ ਦੋਸਾਂਝ ਤੇ ਤਾਪਸੀ ਪੰਨੂ ਦੀ ਜੋੜੀ ਤੋਂ ਬਾਅਦ ਹੁਣ 22 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' 'ਚ ਐਮੀ ਵਿਰਕ ਅਤੇ ਸੋਨਮ ਬਾਜਵਾ ਤੋਂ ਇਲਾਵਾ ਅਭਿਨੈ ਦੇ ਖੇਤਰ 'ਚ ਨਾਂ ਖੱਟ ਚੁੱਕੀ ਵਾਮਿਕਾ ਗੱਬੀ ਦੀ ਸ਼ਾਨਦਾਰ ਐਕਟਿੰਗ ਦੇਖਣ ਨੂੰ ਮਿਲੇਗੀ। ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਵਾਮਿਕਾ ਦੀ ਪਹਿਲੀ ਪੰਜਾਬੀ ਫਿਲਮ ਨਹੀਂ ਹੈ, ਬਲਕਿ ਇਸ ਤੋਂ ਪਹਿਲਾਂ ਵੀ ਉਹ 'ਤੂੰ ਮੇਰਾ ਬਾਈ ਮੈਂ ਤੇਰਾ ਬਾਈ', 'ਇਸ਼ਕ ਬਰਾਂਡੀ', 'ਇਸ਼ਕ ਹਾਜ਼ਿਰ ਹੈ' ਵਰਗੀਆਂ ਪੰਜਾਬੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। 

'ਨਿੱਕਾ ਜ਼ੈਲਦਾਰ 2' 'ਚ ਵਾਮਿਕਾ ਗੱਬੀ 'ਸਾਵਨ ਕੌਰ' ਦੇ ਕਿਰਦਾਰ 'ਚ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆਵੇਗੀ। ਜਾਣਕਾਰੀ ਮੁਤਾਬਿਕ ਵਾਮਿਕਾ ਪੰਜਾਬੀ ਫਿਲਮਾਂ ਤੋਂ ਇਲਾਵਾ ਹਿੰਦੀ ਅਤੇ ਦੱਖਣੀ ਫਿਲਮਾਂ ਰਾਹੀਂ ਲੋਕਾਂ ਦੀ ਵਾਹਾਵਾਹੀ ਬਟੋਰ ਚੁੱਕੀ ਹੈ। ਚੰਡੀਗੜ੍ਹ 'ਚ ਜਨਮੀ ਵਾਮਿਕਾ ਗੱਬੀ ਦੇ ਪਿਤਾ ਗੋਵਰਧਨ ਗੱਬੀ ਪੰਜਾਬੀ ਲੇਖਕ ਹਨ। ਉਨ੍ਹਾਂ ਦੇ ਭਰਾ ਹਾਰਦਿਕ ਗੱਬੀ ਉਭਰਦੇ ਐਕਟਰ ਅਤੇ ਸੰਗੀਤਕਾਰ ਹਨ। 8 ਸਾਲ ਦੀ ਉਮਰ 'ਚ ਹੀ ਉਹ ਵਾਮਿਕਾ ਅਭਿਨੇਤਰੀ ਬਣਨਾ ਚਾਹੁੰਦੀ ਸੀ। 


ਉਹ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ 'ਚ ਵੀ ਮਾਹਿਰ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੇ ਗੀਤ 'ਅੰਗਰੇਜੀ ਵਾਲੀ ਮੈਡਮ' 'ਚ ਮਾਡਲਿੰਗ ਕਰ ਚੁੱਕੀ ਹੈ। ਪੰਜਾਬੀ ਫਿਲਮਾਂ ਤੋਂ ਇਲਾਵਾ 'ਭਾਲੇ ਮੰਚੀ ਰੋਜੂ', 'ਮਾਲਾਏ ਨੇਰਾਥੂ ਮਾਇਆਕਮ', 'ਗੋਧਾ', 'ਈਰਾਵਾਕਲਮ' ਵਰਗੀਆਂ ਦੱਖਣੀ ਫਿਲਮਾਂ 'ਚ ਵੀ ਨਾਂ ਖੱਟ ਚੁੱਕੀ ਹੈ। 'ਬਿੱਟੂ ਬਾਸ', 'ਸਿਕਸਟੀਨ' ਵਰਗੀਆਂ ਹਿੰਦੀ ਫਿਲਮਾਂ 'ਚ ਵੀ ਵਾਮਿਲਾ ਨਜ਼ਰ ਆ ਚੁੱਕੀ ਹੈ। 

ਦੱਸਣਯੋਗ ਹੈ ਕਿ ਪਟਿਆਲਾ ਮੋਸ਼ਨ ਪਿਕਚਰਜ਼ ਤੇ ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ ਅਤੇ ਰਮਨੀਤ ਸ਼ੇਰਸਿੰਘ ਦੀ ਫਿਲ਼ਮ 'ਨਿੱਕਾ ਜ਼ੈਲਦਾਰ-2' ਵਿਚ ਐਮੀ ਵਿਰਕ, ਸੋਨਮ ਬਾਜਵਾ, ਵਾਮਿਕਾ ਗੱਬੀ, ਨਿਰਮਲ ਰਿਸ਼ੀ, ਸਰਦਾਰ ਸੋਹੀ, ਰਾਣਾ ਰਣਬੀਰ, ਕਰਮਜੀਤ ਅਨਮੋਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।


SHARE ARTICLE
Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement