Advertisement
  'ਨਿੱਕਾ ਜ਼ੈਲਦਾਰ 2 ' ਦਾ 'ਗਾਨੀ' ਗੀਤ ਕੱਲ ਹੋਵੇਗਾ ਰਿਲੀਜ਼

'ਨਿੱਕਾ ਜ਼ੈਲਦਾਰ 2 ' ਦਾ 'ਗਾਨੀ' ਗੀਤ ਕੱਲ ਹੋਵੇਗਾ ਰਿਲੀਜ਼

Published Sep 8, 2017, 4:51 pm IST
Updated Sep 8, 2017, 11:21 am IST

ਪੰਜਾਬੀ ਗਾਇਕੀ ਨਾਲ ਪ੍ਰਸਿੱਧੀ ਖੱਟਣ ਵਾਲੇ ਐਮੀ ਵਿਰਕ ਆਪਣੀ ਆਉਣ ਵਾਲੀ ਫਿਲਮ 'ਨਿੱਕਾ ਜ਼ੈਲਦਾਰ 2' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਫਿਲਮ ਦੇ ਟਰੇਲਰ ਨੂੰ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਪਹਿਲਾ ਗੀਤ 'ਕਲੀ ਜੋਟਾ' ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਇਆ ਸੀ, ਜਿਸਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਿਆ। ਦੱਸ ਦਈਏ ਕਿ 'ਨਿੱਕਾ ਜ਼ੈਲਦਾਰ 2' ਦਾ ਅਗਲਾ ਯਾਨੀ ਦੂਜਾ ਗੀਤ 'ਗਾਨੀ' ਕੱਲ (ਸ਼ੁੱਕਰਵਾਰ) ਨੂੰ ਰਿਲੀਜ਼ ਹੋਣ ਜਾ ਰਿਹਾ ਹੈ। 

ਉਮੀਦ ਕੀਤੀ ਜਾਂਦੀ ਹੈ ਕਿ ਐਮੀ ਵਿਰਕ ਦੀ ਫਿਲਮ 'ਨਿੱਕਾ ਜ਼ੈਲਦਾਰ 2' ਦੇ ਇਸ ਗੀਤ ਨੂੰ ਕਾਫੀ ਪਿਆਰ ਮਿਲੇਗਾ। ਐਮੀ ਨਾਲ ਇਸ ਫਿਲਮ 'ਚ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। 22 ਸਤੰਬਰ ਨੂੰ ਰਿਲੀਜ਼ ਹੋ ਰਹੀ 'ਨਿੱਕਾ ਜ਼ੈਲਦਾਰ 2' ਵਿੱਚ ਉਹ ਰਵਾਇਤੀ ਪੰਜਾਬੀ ਪਹਿਰਾਵੇ 'ਚ ਨਜ਼ਰ ਆਵੇਗੀ। 


ਇਸ ਤਰ੍ਹਾਂ ਦੇ ਸਧਾਰਨ ਪਹਿਰਾਵੇ 'ਚ ਉਹ ਪਹਿਲਾਂ 'ਪੰਜਾਬ 1984' ਵਿੱਚ ਨਜ਼ਰ ਆਈ ਸੀ। 'ਨਿੱਕਾ ਜ਼ੈਲਦਾਰ 2' ਦੀ ਕਹਾਣੀ 1970 ਦੇ ਦਹਾਕੇ ਦੀ ਹੈ। ਇਸ ਵਾਰ ਫ਼ਿਲਮ 'ਚ ਉਸ ਦਾ ਕਿਰਦਾਰ ਕਾਫ਼ੀ ਦਮਦਾਰ ਹੈ। ਸਾਲ 2012 'ਚ ਫੈਮਿਨਾ ਮਿਸ ਇੰਡੀਆ ਦਾ ਹਿੱਸਾ ਬਣਨ ਤੋਂ ਬਾਅਦ ਉਹ ਮਾਡਲਿੰਗ ਦੇ ਜ਼ਰੀਏ ਫ਼ਿਲਮਾਂ 'ਚ ਅਈ ਸੀ। 

ਇਸ ਖ਼ੇਤਰ 'ਚ ਆਉਣ ਤੋਂ ਪਹਿਲਾਂ ਉਹ ਏਅਰਹੋਸਟਸ ਵੀ ਰਹਿ ਚੁੱਕੀ ਹੈ। ਹੀਰੋਇਨ ਵਜੋਂ ਸੋਨਮ ਦੀ ਸਭ ਤੋਂ ਵੱਧ ਚਰਚਾ ਨੈਸ਼ਨਲ ਐਵਾਰਡ ਜੇਤੂ ਫ਼ਿਲਮ 'ਪੰਜਾਬ 1984' ਨਾਲ ਹੋਈ ਸੀ। 'ਸਰਦਾਰ ਜੀ' ਅਤੇ 'ਨਿੱਕਾ ਜ਼ੈਲਦਾਰ' ਨੇ ਉਸ ਦੇ ਕਰੀਅਰ ਨੂੰ ਉੱਚਾ ਚੁੱਕਿਆ। ਹੁਣ ਉਹ ਨਿੱਕਾ ਜ਼ੈਲਦਾਰ ਦੇ ਇਸ ਸੀਕਵਲ ਨਾਲ ਹੋਰ ਬੁਲੰਦੀਆਂ ਛੂੰਹਣ ਲਈ ਤਿਆਰ ਹੈ।

Advertisement
Advertisement

 

Advertisement
Advertisement