
ਨਵੀਂ ਦਿੱਲੀ, 22 ਜਨਵਰੀ: ਨੋਟਬੰਦੀ ਦੌਰਾਨ 20 ਲੱਖ ਤੋਂ ਜ਼ਿਆਦਾ ਕੈਸ਼ ਅਪਣੇ ਖ਼ਾਤੇ 'ਚ ਜਮ੍ਹਾਂ ਕਰਵਾਉਦ ਵਾਲਿਆਂ 'ਤੇ ਕੇਂਦਰ ਸਰਕਾਰ ਨੇ ਨਕੇਲ ਕਸ ਦਿਤੀ ਹੈ। ਸਰਕਾਰ ਨੇ ਵੈਸੇ 2 ਲੱਖ ਲੋਕਾਂ ਨੂੰ ਨੋਟਿਸ ਭੇਜਿਆ ਹੈ, ਜਿਨ੍ਹਾਂ ਨੇ ਨੋਟਬੰਦੀ ਤੋਂ ਬਾਅਦ 20 ਲੱਖ ਤੋਂ ਜ਼ਿਆਦਾ ਰੁਪਏ ਬੈਂਕਾਂ 'ਚ ਜਮ੍ਹਾਂ ਕਰਵਾਏ ਸਨ। ਇਹ ਨੋਟਿਸ ਉਨ੍ਹਾਂ ਨੂੰ ਭੇਜਿਆ ਗਿਆ ਹੈ, ਜਿਨ੍ਹਾਂ ਨੇ 20 ਲੱਖ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਟੈਕਸ ਡਿਪਾਰਟਮੈਂਟ ਦੇ ਸਵਾਲਾਂ ਦਾ ਜਵਾਬ ਨਹੀਂ ਦਿਤਾ ਅਤੇ ਨਾ ਹੀ ਟੈਕਸ ਰੀਟਰਨ ਫ਼ਾਈਲ ਕੀਤੀ। ਹੇਰਾਫ਼ੇਰੀ ਕਰਨ ਵਾਲੇ ਟੈਕਸ ਅਦਾਕਰਤਾਵਾਂ ਦੀ ਪੜਤਾਲ 'ਚ ਨਿਯਮਾਂ ਦਾ ਪਾਲਣ ਨਾ ਕਰਦਿਆਂ ਫੜੇ ਜਾਣ ਵਾਲਿਆਂ 'ਤੇ ਕਾਰਵਾਈ ਕਰਨਾ ਇਨਕਮ ਟੈਕਸ ਵਿਭਾਗ (ਸੀ.ਬੀ.ਡੀ.ਟੀ.) ਦੀ ਇਸ ਸਾਲ ਦਾ ਇਕ ਮਹੱਤਵਪੂਰਨ ਕੰਮ ਹੈ। ਇਸ ਤਹਿਤ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਜ਼ ਸਮੁਚੇ ਦੇਸ਼ 'ਚ ਛਾਪੇ ਮਾਰ ਰਿਹਾ ਹੈ ਤਾਂ ਕਿ ਨੋਟਬੰਦੀ 'ਚ ਹੁਸ਼ਿਆਰੀ ਕਰਨ ਵਾਲੇ ਬੇਫ਼ਿਕਰ ਹੋ ਕੇ ਘੁੰਮਦੇ ਨਾ ਫ਼ਿਰਨ।
ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਨੂੰ ਲੋੜੀਂਦਾ ਸਮਾਂ ਦਿਤਾ ਅਤੇ ਸਾਲਾਨ ਰੀਟਰਨ ਜਮਾਂ ਪੈਸੇ ਦੀ ਜਾਣਕਾਰੀ ਦੀ ਉਡੀਕ ਕੀਤੀ ਪਰ ਉਨ੍ਹਾਂ ਨੇ ਸਾਡੇ ਵਲੋਂ ਵਾਰ-ਵਾਰ ਕੀਤੀ ਅਪੀਲ ਨੂੰ ਨਜ਼ਰਅੰਦਾਜ਼ ਕੀਤਾ। ਅਜਿਹੇ 'ਚ ਉਨ੍ਹਾਂ ਨੂੰ ਰੀਟਰਨ ਫ਼ਾਈਨ ਕਰਨ ਦਾ ਨੋਟਿਸ ਜਾਰੀ ਕਰਨਾ ਹੀ ਇਕਲੌਤਾ ਰਾਹ ਬਚਿਆ ਹੈ। ਸੀਬੀਡੀਟੀ ਦੇ ਚੇਅਰਮੈਨ ਸੁਸ਼ੀਲ ਚੰਦਰ ਨੇ ਅਪਣੇ ਅਧਿਕਾਰੀਆਂ ਨੂੰ ਵਾਰ-ਵਾਰ ਕਿਹਾ ਹੈ ਕਿ ਉਹ ਟੈਕਸ ਚੋਰਾਂ ਦੇ ਪਿਛੇ ਪੈ ਜਾਣ, ਕਿਉਂ ਕਿ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਈਮਾਨਦਾਰ ਟੈਕਸ ਅਦਾਕਰਤਾਵਾਂ ਨੂੰ ਸਨਮਾਨਤ ਕੀਤਾ ਜਾਣਾ ਜ਼ਰੂਰੀ ਹੈ।ਆਮਦਨ ਕਰ ਵਿਭਾਗ ਨੇ ਨੋਟਬੰਦੀ ਤੋਂ ਬਾਅਦ 5 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਰਕਮ ਜਮ੍ਹਾ ਕਰਵਾਉਣ ਵਾਲੇ 18 ਲੱਖ ਸ਼ੱਕੀ ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ 'ਚ 12 ਲੱਖ ਲੋਕਾਂ ਦੀ ਪੁਸ਼ਟੀ ਵਿਭਾਗ ਦੇ ਪੋਰਟਲ 'ਤੇ ਹੋ ਗਈ। 2.9 ਲੱਖ ਕਰੋੜ ਰੁਪਏ ਸ਼ੱਕੀ ਤੌਰ 'ਤੇ ਜਮ੍ਹਾ ਕਰਵਾਏ ਗਏ ਹਨ। ਇਹ ਨੋਟਬੰਦੀ ਤੋਂ ਬਾਅਦ ਜਮ੍ਹਾ ਰਕਮ ਦਾ ਪੰਜਵੇਂ ਹਿੱਸੇ ਤੋਂ ਵੀ ਘੱਟ ਹੈ। ਕੁਲ ਮਿਲਾ ਕੇ 5 ਲੱਖ ਲੋਕਾਂ ਨੇ ਟੈਕਸ ਵਿਭਾਗ ਦੀ ਅਪੀਲਡ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ। ਉਦੋਂ ਜਾ ਕੇ ਸਰਕਾਰ ਨੇ ਪਹਿਲਾਂ 50 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਮੁੱਲ ਦੇ ਪੁਰਾਣੇ ਨੋਟ ਜਮ੍ਹਾ ਕਰਵਾਉਣ ਵਾਲੀਆਂ ਵੱਡੀਆਂ ਮੱਛੀਆਂ ਨੂੰ ਫੜਨ ਦਾ ਮਨ ਬਣਾ ਲਿਆ ਸੀ। (ਏਜੰਸੀ)