
ਸਮਾਰਟਫੋਨ ਦਾ ਸਟੋਰੇਜ ਵਧਾਉਣ ਲਈ ਹਰ ਯੂਜਰ ਮੈਮੋਰੀ ਕਾਰਡ ਦੀ ਵਰਤੋਂ ਕਰਦਾ ਹੈ। ਯੂਜਰਸ ਦੀਆਂ ਜਰੂਰਤਾਂ ਨੂੰ ਦੇਖਦੇ ਹੋਏ ਕੰਪਨੀਆਂ ਹੁਣ ਜ਼ਿਆਦਾ ਸਟੋਰੇਜ ਵਾਲੇ ਮਾਇਕਰੋ ਐਸਡੀ ਕਾਰਡ ਲਾਂਚ ਕਰ ਰਹੀਆਂ ਹਨ ਪਰ ਇਸਦੇ ਨਾਲ ਹੀ ਨਕਲੀ ਮੈਮੋਰੀ ਕਾਰਡ ਵੀ ਮਾਰਕਿਟ ਵਿੱਚ ਕਾਫ਼ੀ ਵੇਚੇ ਜਾ ਰਹੇ ਹਨ।
ਜੇਕਰ ਤੁਸੀ ਨਕਲੀ ਮੈਮੋਰੀ ਕਾਰਡ ਫੋਨ ਵਿੱਚ ਲਗਾਉਂਦੇ ਹੋ ਤਾਂ ਇਸ ਤੋਂ ਤੁਹਾਨੂੰ ਨਾ ਸਿਰਫ ਪੂਰਾ ਸਟੋਰੇਜ ਮਿਲ ਪਾਵੇਗਾ, ਸਗੋਂ ਫੋਨ ਦੇ ਡਾਟੇ ਦਾ ਡਿਲੀਟ ਹੋਣ ਦਾ ਖ਼ਤਰਾ ਵੀ ਬਣਿਆ ਰਹੇਗਾ। ਇਸ ਤੋਂ ਮੋਬਾਇਲ ਦੀ ਪ੍ਰੋਸੈਸਿੰਗ ਪਾਵਰ ਵੀ ਘੱਟ ਹੋ ਜਾਂਦੀ ਹੈ। ਅਸੀ ਤੁਹਾਨੂੰ ਅਜਿਹੀ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਤੋਂ ਤੁਸੀ ਇਹ ਸਮਝ ਸਕੋਗੇ ਕਿ ਤੁਸੀ ਜੋ ਮੈਮੋਰੀ ਕਾਰਡ ਖਰੀਦ ਰਹੇ ਹੋ ਉਹ ਅਸਲੀ ਹੈ ਜਾਂ ਨਕਲੀ ।
1 ਕਦੇ ਵੀ ਖੁੱਲਾ ਮੈਮੋਰੀ ਕਾਰਡ ਨਾ ਖਰੀਦੋ, ਬਿਨ੍ਹਾਂ ਪੈਕ ਦੇ ਵਿਕਣ ਵਾਲੇ ਕਾਰਡ ਜਿਆਦਾਤਰ ਕਾਰਡ ਨਕਲੀ ਹੁੰਦੇ ਹਨ।
2 ਅਸਲੀ ਮੈਮੋਰੀ ਕਾਰਡ ਵਿੱਚ ਬ੍ਰਾਂਡ ਦਾ ਨਾਮ ਕਲੀਅਰ ਪ੍ਰਿੰਟ ਹੁੰਦਾ ਹੈ, ਜਦਕਿ ਨਕਲੀ ਮੈਮੋਰੀ ਕਾਰਡ ਵਿੱਚ ਥੋੜਾ ਫੈਲਿਆਂ ਅਤੇ ਭੱਦਾ ਜਿਹਾ ਹੋ ਸਕਦਾ ਹੈ।
3 ਨਕਲੀ ਮੈਮੋਰੀ ਕਾਰਡ ਵਿੱਚ ਦੱਸੀ ਗਈ ਸਟੋਰੇਜ ਕਪੈਸਿਟੀ ਤੋਂ ਘੱਟ ਡਾਟਾ ਸਟੋਰ ਕਰਨ ਦੀ ਸਮਤਾ ਹੁੰਦੀ ਹੈ। ਜਿਵੇਂ 10 GB ਸਟੋਰੇਜ ਦੱਸਿਆ ਗਿਆ ਹੈ ਤਾਂ 6GB ਸਟੋਰੇਜ ਹੀ ਹੋਵੇਗਾ।