ਪਿਤਾ ਦੇ ਨਕਸ਼ੇ ਕਦਮਾਂ 'ਤੇ ਚਲ ਰਹੀ ਹੈ ਲਾਰਾ ਦੱਤਾ ਦੀ ਲਾਡਲੀ
Published : Feb 23, 2018, 10:48 am IST
Updated : Feb 23, 2018, 5:18 am IST
SHARE ARTICLE

ਬਾਲੀਵੁੱਡ ਦੇ ਵਿਚ ਇਕ ਸਮੇਂ ਹੌਟ ਅਦਾਕਾਰਾ ਵੱਜੋਂ ਜਾਣੀਂ ਜਾਂਦੀ ਲਾਰਾ ਦੱਤਾ ਨੇ ਭਾਰਤ ਦੇ ਮਸ਼ਹੂਰ ਟੈਨਿਸ ਪਲੇਅਰ ਮਹੇਸ਼ ਭੂਪਤੀ ਦੇ ਨਾਲ ਵਿਆਹ ਕਰਵਾ ਕੇ ਆਪਣਾ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ। ਜਿਸ ਤੋਂ ਉਹਨਾਂ ਦੀ ਇਕ ਪਿਆਰੀ ਜਿਹੀ ਬੇਟੀ ਸਾਇਰਾ ਹੈ। ਜੋ ਕਿ ਅੱਜ ਕਲ ਕਾਫੀ ਚਰਚਾ 'ਚ ਬਣੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਰੀਨਾ ਤੇ ਸੈਫ ਦੇ ਬੇਟੇ ਤੈਮੂਰ ਦੀਆਂ ਕਾਫੀ ਚਰਚਾਵਾਂ ਹੁੰਦੀਆਂ ਹਨ , ਪਰ ਉਹਨਾਂ ਨੂੰ ਪਿੱਛੇ ਛੱਡਦੀ ਹੋਈ ਸਾਇਰਾ ਕਾਫੀ ਸੁਰਖੀਆਂ ਬਟੋਰ ਰਹੀ ਹੈ। 


ਤੁਹਾਨੂੰ ਦੱਸਦੇਈਏ ਕਿ ਹਾਲ ਹੀ ਲਾਰਾ ਦੱਤਾ ਦੇ ਪਤੀ ਭੂਪਤੀ ਅਤੇ ਉਹਨਾਂ ਦੀ ਬੇਟੀ ਦੀਆਂ ਟੈਨਿਸ ਖੇਡਦੇ ਹੋਏ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ 'ਚ ਉਹ ਆਪਣੇ ਪਿਤਾ ਨਾਲ ਟੈਨਿਸ ਖੇਡਦੀ ਦਿਖਾਈ ਦੇ ਰਹੀ ਹੈ। ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਇਰਾ ਆਪਣੀ ਮਾਂ ਲਾਰਾ ਦੇ ਨਹੀਂ ਬਲਿਕ ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੀ ਹੈ। 



ਸਾਇਰਾ ਟੈਨਿਸ ਦੀ ਪ੍ਰੈਕਟਿਸ ਲਈ ਪ੍ਰਾਪਰ ਡਰੈੱਸ 'ਚ ਪਿਤਾ ਨਾਲ ਖੁਸ਼ੀ ਖੁਸ਼ੀ ਖੇਡਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਿਤਾ ਮਹੇਸ਼ ਉਨ੍ਹਾਂ ਨੂੰ ਟੈਨਿਸ ਕੋਰਟ 'ਤੇ ਹੱਥ ਨਾਲ ਗੇਂਦ ਸੁੱਟ ਰਹੇ ਹਨ ਤਾਂ ਕਿ ਉਹ ਸ਼ੌਰਟ ਲਗਾ ਸਕੇ। ਸਾਇਰਾ ਨੇ ਮਿੰਨੀ ਮਾਊਸ ਦੀ ਵ੍ਹਾਈਟ ਟੀ-ਸ਼ਰਟ, ਲੈਗਿੰਗ ਤੇ ਪਿੰਕ ਕਲਰ ਦਾ ਕੈਪ ਪਹਿਨਿਆ ਹੋਇਆ ਹੈ।



ਲਾਰਾ ਦੱਤਾ ਤੇ ਮਹੇਸ਼ ਭੂਪਤੀ ਨੇ ਸਾਲ 2011 'ਚ ਵਿਆਹ ਰਚਾਇਆ ਸੀ। ਅਗਲੇ ਹੀ ਸਾਲ 2012 'ਚ ਲਾਰਾ ਨੇ ਆਪਣੇ ਪਹਿਲੇ ਬੱਚੇ ਸਾਇਰਾ ਨੂੰ ਜਨਮ ਦਿੱਤਾ ਸੀ। ਦੱਸ ਦੱਸ ਦੇਈਏ ਕਿ ਲਾਰਾ ਹੁਣ ਕਾਫੀ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ ਪਰ ਕੁਝ ਕੁ ਫ਼ਿਲਮਾਂ 'ਚ ਉਹਨਾਂ ਨੇ ਛੋਟੇ ਮੋਟੇ ਰੋਪਲ ਏਡਾ ਕੀਤੇ ਹਨ। ਇਸ ਦੇ ਨਾਲ ਹੀ ਹੁਣ ਲਾਰਾ ਦਿਲਜੀਤ ਅਤੇ ਸੋਨਾਕਸ਼ੀ ਦੀ ਫਿਲਮ ਵੈਲਕਮ ਟੁ ਨਿਊ ਯਾਰਕ" 'ਚ ਨਜ਼ਰ ਆਉਣ ਵਾਲੀ ਹੈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement