ਪੀਟੀਯੂ ਦਾ ਸਾਬਕਾ ਉਪ-ਕੁਲਪਤੀ ਡਾ. ਰਜਨੀਸ਼ ਅਰੋੜਾ ਗ੍ਰਿਫ਼ਤਾਰ
Published : Jan 8, 2018, 11:24 pm IST
Updated : Jan 8, 2018, 5:54 pm IST
SHARE ARTICLE

ਕਪੂਰਥਲਾ/ਜਲੰਧਰ, 8 ਜਨਵਰੀ, ਇੰਦਰਜੀਤ ਸਿੰਘ ਚਾਹਲ, ਅਮਰਿੰਦਰ ਸਿੱਧੂ): ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਟੀ (ਪੀ.ਟੀ.ਯੂ.) ਕਪੂਰਥਲਾ ਦੇ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਨੂੰ ਉਸ ਦੇ ਕਾਰਜਕਾਲ ਦੌਰਾਨ ਯੂਨੀਵਰਸਟੀ ਵਿਚ ਵਿੱਤੀ ਅਤੇ ਪ੍ਰਬੰਧਕੀ ਬੇਨਿਯਮੀਆਂ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਵਲੋਂ ਉਸ ਨੂੰ ਅੱਜ ਜਲੰਧਰ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਨੂੰ ਚਾਰ ਦਿਨਾਂ ਲਈ ਵਿਜੀਲੈਂਸ ਰੀਮਾਂਡ 'ਤੇ ਭੇਜ ਦਿਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਸਾਲ 2012-2013 ਦੌਰਾਨ ਪੀ.ਟੀ.ਯੂ. ਵਿਚ ਵਿੱਤੀ ਅਤੇ ਪ੍ਰਬੰਧਕੀ ਬੇਨਿਯਮੀਆਂ ਸਬੰਧੀ ਵਿਸਥਾਰਤ ਪੜਤਾਲ ਐਸ.ਐਸ. ਢਿੱਲੋਂ ਸੇਵਾ ਮੁਕਤ ਆਈ.ਏ.ਐਸ. ਵਲੋਂ ਕੀਤੀ ਗਈ ਜਿਸ ਉਪਰੰਤ ਪੰਜਾਬ ਤਕਨੀਕੀ ਸਿਖਿਆ ਵਿਭਾਗ ਵਲੋਂ ਅਗਲੇਰੀ ਕਾਰਵਾਈ ਹਿਤ ਵਿਜੀਲੈਂਸ ਬਿਊਰੋ ਨੂੰ ਭੇਜੀ ਗਈ। ਉਕਤ ਪੜਤਾਲੀਆ ਰੀਪੋਰਟ ਬਾਰੇ ਕਾਨੂੰਨੀ ਰਾਇ ਦੇ ਆਧਾਰ 'ਤੇ ਇਸ ਕੇਸ ਵਿਚ ਦੋਸ਼ੀ ਪਾਏ ਗਏ ਡਾ. ਰਜਨੀਸ਼ ਅਰੋੜਾ ਅਤੇ ਹੋਰਨਾਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 409, 120-ਬੀ, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਅਤੇ 13 (2) ਤਹਿਤ  ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।ਉਨ੍ਹਾਂ ਦਸਿਆ ਕਿ ਪੀ.ਟੀ.ਯੂ. ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬੇਨਿਯਮੀਆਂ ਦੀ ਪੜਤਾਲ ਤੋਂ ਪਾਇਆ ਗਿਆ ਕਿ ਡਾ. ਅਰੋੜਾ ਵਲੋਂ ਪਹਿਲਾਂ 6 ਕੋਆਰਡੀਨੇਟਰ ਅਤੇ ਫੇਸਿਲਿਟੇਟਰ ਦੀ ਨਿਯੁਕਤੀ ਬਗ਼ੈਰ ਕਿਸੇ ਇਸ਼ਤਿਹਾਰ ਦੇ ਮਨਮਾਨੇ ਢੰਗ ਨਾਲ ਕੀਤੀ ਗਈ ਅਤੇ ਇਨ੍ਹਾਂ 6 ਸੀ.ਐਂਡ. ਐਫ਼ਜ਼ ਨੂੰ ਸਾਲ 2012-13 ਵਿਚ 2,73,20,000 ਰੁਪਏ ਅਤੇ ਸਾਲ 2013-14 ਵਿਚ 6,53,50,000 ਰੁਪਏ ਦੀਆਂ ਅਦਾਇਗੀਆਂ ਕੀਤੀਆਂ ਗਈਆਂ। ਇਸ ਮਾਮਲੇ 'ਤੇ ਬੋਰਡ ਆਫ਼ ਗਵਰਨਰਜ਼ ਵਲੋਂ ਨੋਟਿਸ ਲੈਣ ਪਿੱਛੋਂ ਉਪ ਕੁਲਪਤੀ ਨੂੰ ਪੂਰਾ ਜ਼ਾਬਤਾ ਅਪਨਾਉਣ ਉਪਰੰਤ ਹੀ ਸਾਰੀਆਂ ਨਿਯੁਕਤੀਆਂ ਕਰਨ ਦੀ ਹਦਾਇਤ ਕੀਤੀ ਗਈ ਪਰ ਯੂਨੀਵਰਸਟੀ ਵਲੋਂ 12 ਸੀ.ਐਂਡ. ਐਫ਼ਜ਼ ਰੱਖਣ ਲਈ ਇਸ਼ਤਿਹਾਰ ਦੇਣ ਉਪਰੰਤ ਨਿਯੁਕਤੀਆਂ ਕਰਨ ਸਮੇਂ ਯੂਨੀਵਰਸਟੀ ਵਲੋਂ ਗਠਤ ਚੋਣ ਕਮੇਟੀ ਦੀਆਂ ਸਿਫ਼ਾਰਸਾਂ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਮੈਸਰਜ਼ ਐਨਈਟੀਆਈਆਈਟੀ ਵਲੋਂ ਉਸ ਸਮੇਂ ਦੇ ਡਾਇਰੈਕਟਰ (ਡੀ.ਡੀ.ਈ) ਦੀ ਈ-ਮੇਲ ਆਈ.ਡੀ 'ਤੇ ਪ੍ਰਾਪਤ ਹੋਈ ਈਮੇਲ ਦੇ ਆਧਾਰ 'ਤੇ ਹੀ ਇਹ ਨਿਯੁਕਤੀਆਂ ਕਰ ਦਿਤੀਆਂ। ਡਾ. ਅਰੋੜਾ ਨੇ ਇਹ ਨਿਯੁਕਤੀਆਂ ਕਰ ਕੇ ਨਾ ਕੇਵਲ ਯੂਨੀਵਰਸਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਬਲਕਿ ਜਿਹੜੀਆਂ ਫ਼ਰਮਾਂ ਦੀ ਯੂਨੀਵਰਸਟੀ

ਵਲੋਂ ਦਿਤੇ ਇਸ਼ਤਿਹਾਰ ਅਨੁਸਾਰ ਸ਼ਰਤਾਂ ਪੂਰੀਆਂ ਕਰਦੇ ਹੋਣ ਕਰ ਕੇ ਚੋਣ ਕਮੇਟੀ ਵਲੋਂ ਬਣਾਈ ਗਈ ਮੈਰਿਟ ਦੇ ਆਧਾਰ 'ਤੇ ਸਿਫ਼ਾਰਸ਼ ਕੀਤੀ ਗਈ ਸੀ ਉਹਾਂ੍ਹ ਦੀ ਨਿਯੁਕਤੀ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚੋਂ 4 ਕੇਸਾਂ ਵਿਚ ਚੋਣ ਕਮੇਟੀ ਦੀ ਸਿਫਾਰਸ਼ ਤੋਂ ਬਾਹਰੀ ਫ਼ਰਮਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਇਕ ਫ਼ਰਮ ਦੀ ਨਿਯੁਕਤੀ ਉਡੀਕ ਸੂਚੀ ਵਿਚੋਂ ਕੀਤੀ ਗਈ।ਬੁਲਾਰੇ ਨੇ ਭਰਤੀ ਸਬੰਧੀ ਹੋਈਆਂ ਧਾਂਦਲੀਆਂ ਬਾਰੇ ਦਸਿਆ ਕਿ ਪੀ.ਟੀ.ਯੂ. ਵਿਚ ਡਾ. ਨਛੱਤਰ ਸਿੰਘ ਸਲਾਹਕਾਰ (ਡੈਪੂਟੇਸ਼ਨ) ਅਤੇ ਡਾ. ਆਰ.ਪੀ ਭਾਰਦਵਾਜ ਡਾਇਰੈਕਟਰ (ਕੰਟਰੈਕਟ) ਨੂੰ ਨਿਯੁਕਤ ਕਰਨ ਤੋਂ ਪਹਿਲਾਂ ਯੂਨੀਵਰਸਟੀ ਵਲੋਂ ਕੋਈ ਇਸ਼ਤਿਹਾਰ ਨਹੀਂ ਦਿਤਾ ਗਿਆ ਅਤੇ ਨਾਂ ਹੀ ਕਿਸੇ ਹੋਰ ਯੂਨੀਵਰਸਟੀ/ਅਦਾਰਿਆਂ ਵਿਚ ਇਸ ਅਸਾਮੀ ਦੀ ਭਰਤੀ ਬਾਰੇ ਕੋਈ ਸਰਕੂਲਰ ਭੇਜਿਆ ਗਿਆ ਪਰ ਇਨ੍ਹਾਂ ਵਿਅਕਤੀਆਂ ਨੂੰ ਸਿੱਧੇ ਤੌਰ 'ਤੇ ਹੀ ਭਰਤੀ ਕਰ ਲਿਆ। ਇਸ ਤੋਂ ਇਲਾਵਾ ਵਿਸ਼ਵਦੀਪ ਸਹਾਇਕ ਰਜਿਸਟਰਾਰ (ਐਡਹਾਕ), ਮਰਗਿੰਦਰ ਸਿੰਘ ਬੇਦੀ ਸਹਾਇਕ ਟ੍ਰੇਨਿੰਗ ਤੇ ਪਲੇਸਮੈਂਟ ਅਫ਼ਸਰ ਅਤੇ ਸੁਮੀਰ ਸ਼ਰਮਾ ਸਹਾਇਕ ਨਿਰਦੇਸ਼ਕ ਸਭਿਆਚਾਰਕ ਗਤੀਵਿਧੀਆਂ ਨੂੰ ਠੇਕੇ 'ਤੇ ਨਿਯੁਕਤ ਕਰਨ ਸਮੇ ਨਿਯਮਾਂ ਅੁਨਸਾਰ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਨੂੰ ਭਰਤੀ ਕਰਨ ਅਤੇ ਇਨ੍ਹਾਂ ਦੇ ਸੇਵਾਕਾਲ ਵਿਚ ਸਮੇਂ-ਸਮੇਂ 'ਤੇ ਵਾਧਾ ਕਰਨ ਮੌਕੇ ਨਿਯਮਾਂ/ਬੋਰਡ ਆਫ ਗਵਰਨਰਜ਼ ਦੀ ਮਿਤੀ 10-04-2013 ਨੂੰ 49ਵੀਂ ਬੋਰਡ ਮੀਟਿੰਗ ਵਿਚ ਲਏ ਫ਼ੈਸਲੇ ਦੀ ਉਲੰਘਣਾ ਵੀ ਕੀਤੀ ਗਈ। ਸ੍ਰੀਮਤੀ ਗੀਤਿਕਾ ਸੂਦ ਲੀਗਲ ਅਫ਼ਸਰ (ਰੈਗੂਲਰ) ਵਲੋਂ ਅਪਣੀ ਅਰਜ਼ੀ ਨਾਲ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਲਗਾਇਆ ਗਿਆ ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਉਹ ਦਿਤੇ ਗਏ ਇਸ਼ਤਿਹਾਰ ਵਿਚ ਜ਼ਿਕਰ ਕੀਤੇ ਗਏ ਦਫ਼ਤਰਾਂ/ਯੂਨੀਵਰਸਟੀ ਅਕਾਦਮਿਕ ਅਤੇ ਪ੍ਰਬੰਧਕੀ ਮਾਮਲਿਆਂ ਸਬੰਧੀ ਬਤੌਰ ਲੀਗਲ ਪ੍ਰੈਕਟੀਸ਼ਨਰ ਕੰਮ ਕਰਨ ਦਾ ਤਜਰਬਾ ਰੱਖਦੀ ਸੀ। ਤੱਥਾਂ ਅਨੁਸਾਰ ਇਹ ਨਿਯੁਕਤੀ ਲੋੜੀਂਦੇ ਤਜਰਬਾ ਸਰਟੀਫ਼ੀਕੇਟ ਤੋਂ ਬਗ਼ੈਰ ਹੀ ਕਰ ਦਿਤੀ ਗਈ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement