ਪ੍ਰਧਾਨਮੰਤਰੀ ਮੋਦੀ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
Published : Oct 31, 2017, 12:20 pm IST
Updated : Oct 31, 2017, 6:50 am IST
SHARE ARTICLE

ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ 33ਵੀਂ ਬਰਸੀ ਮੌਕੇ ਸ਼ਰਧਾਂਜ਼ਲੀ ਭੇਂਟ ਕੀਤੀ। ਇੰਦਰਾ ਗਾਂਧੀ ਦਾ ਜਨਮ ਨਹਿਰੂ ਖ਼ਾਨਦਾਰ ਵਿਚ ਹੋਇਆ ਸੀ। ਇੰਦਰਾ ਗਾਂਧੀ ਨਾ ਸਿਰਫ਼ ਭਾਰਤੀ ਰਾਜਨੀਤੀ ‘ਤੇ ਛਾਈ ਰਹੀ ਬਲਕਿ ਵਿਸ਼ਵ ਰਾਜਨੀਤੀ ਦੇ ਮੰਚ ‘ਤੇ ਵੀ ਉਹ ਇੱਕ ਖ਼ਾਸ ਪ੍ਰਭਾਵ ਛੱਡ ਗਈ।

ਅੱਜ ਇੰਦਰਾ ਗਾਂਧੀ ਨੂੰ ਸਿਰਫ਼ ਇਸ ਲਈ ਨਹੀਂ ਜਾਣਿਆ ਜਾਂਦਾ ਕਿ ਉਹ ਪੰਡਿਤ ਜਵਾਹਰ ਲਾਲ ਨਹਿਰੂ ਦੀ ਬੇਟੀ ਸੀ ਬਲਕਿ ਇੰਦਰਾ ਗਾਂਧੀ ਆਪਣੀ ਪ੍ਰਤਿਭਾ ਅਤੇ ਰਾਜਨੀਤਕ ਦ੍ਰਿੜ੍ਹਤਾ ਦੇ ਲਈ ਵਿਸ਼ਵ ਰਾਜਨੀਤੀ ਦੇ ਇਤਿਹਾਸ ਵਿਚ ਜਾਣੀ ਜਾਂਦੀ ਹੈ ਅਤੇ ਇੰਦਰਾ ਗਾਂਧੀ ਨੂੰ ‘ਲੋਹ ਮਹਿਲਾ’ ਦੇ ਨਾਂਅ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਉਹ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ।


ਇੰਦਰਾ ਗਾਂਧੀ ਦਾ ਜਨਮ 19 ਨਵੰਬਰ 1917 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿਚ ਆਨੰਦ ਭਵਨ ਵਿੱਚ ਇੱਕ ਅਮੀਰ ਪਰਿਵਾਰ ਵਿਚ ਹੋਇਆ ਸੀ। ਇਨ੍ਹਾਂ ਦਾ ਪੂਰਾ ਨਾਂਅ ਇੰਦਰਾ ਪ੍ਰਿਯਦਰਸ਼ਨੀ ਗਾਂਧੀ ਸੀ। ਇੰਦਰਾ ਗਾਂਧੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਇਕਲੌਤੀ ਪੁੱਤਰੀ ਸੀ। ਉਨ੍ਹਾਂ ਦੇ ਦਾਦਾ ਦਾ ਨਾਂਅ ਮੋਤੀ ਲਾਲ ਨਹਿਰੂ ਸੀ। ਇੰਦਰਾ ਦੀ ਮਾਤਾ ਦਾ ਨਾਂਅ ਕਮਲਾ ਨਹਿਰੂ ਸੀ।

ਇੰਦਰਾ ਗਾਂਧੀ ਨੂੰ ਬਚਪਨ ਵਿਚ ਮਾਤਾ-ਪਿਤਾ ਦਾ ਜ਼ਿਆਦਾ ਸਾਥ ਨਸੀਬ ਨਹੀਂ ਹੋ ਸਕਿਆ। ਪੰਡਿਤ ਨਹਿਰੂ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਰਾਜਨੀਤਕ ਕੰਮਾਂ ਵਿਚ ਰੁੱਝੇ ਰਹਿੰਦੇ ਸਨ ਅਤੇ ਮਾਤਾ ਕਮਲਾ ਨਹਿਰੂ ਦੀ ਸਿਹਤ ਉਸ ਸਮੇਂ ਕਾਫ਼ੀ ਖ਼ਰਾਬ ਸੀ। ਦਾਦਾ ਮੋਤੀ ਲਾਲ ਨਹਿਰੂ ਤੋਂ ਇੰਦਰਾ ਨੂੰ ਕਾਫ਼ੀ ਪਿਆਰ-ਦੁਲਾਰ ਮਿਲਿਆ ਸੀ। ਘਰ ਦੇ ਨੌਕਰਾਂ-ਚਾਕਰਾਂ ਨੇ ਇੰਦਰਾ ਦੀ ਪਰਵਰਿਸ਼ ਕੀਤੀ। 


ਘਰ ਦੇ ਵਿਚ ਹੀ ਜੋ ਸਿੱਖਿਆ ਦਾ ਪ੍ਰਬੰਧ ਕੀਤਾ ਹੋਇਆ ਸੀ, ਉਹ ਕਾਫ਼ੀ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਲਈ ਸੀ।ਇੰਦਰਾ ਗਾਂਧੀ ਨੂੰ ਜਨਮ ਦੇ ਕੁਝ ਸਾਲਾਂ ਬਾਅਦ ਵੀ ਸਿੱਖਿਆ ਦਾ ਅਨੁਕੂਲ ਮਾਹੌਲ ਉਪਲਬਧ ਨਹੀਂ ਹੋ ਸਕਿਆ ਸੀ। ਪੰਜ ਸਾਲ ਤੱਕ ਇੰਦਰਾ ਨੇ ਸਕੂਲ ਦਾ ਮੂੰਹ ਨਹੀਂ ਦੇਖਿਆ ਸੀ। ਘਰ ਦਾ ਵਾਤਾਵਰਣ ਵੀ ਪੜ੍ਹਾਈ ਦੇ ਅਨੁਕੂਲ ਨਹੀਂ ਸੀ। 

ਕਾਂਗਰਸ ਦੇ ਵਰਕਰਾਂ ਦਾ ਰਾਤ ਦਿਨ ਆਨੰਦ ਭਵਨ ਵਿਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਇੰਦਰਾ ਨੂੰ ਪੜ੍ਹਾਉਣ ਦੇ ਲਈ ਘਰ ਵਿਚ ਹੀ ਅਧਿਆਪਕ ਰੱਖੇ ਹੋਏ ਸਨ।ਪੰਡਿਤ ਜਵਾਹਰ ਲਾਲ ਨਹਿਰੂ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਸਨ। ਇਸ ਤੋਂ ਬਾਅਦ ਇੰਦਰਾ ਨੂੰ ਸ਼ਾਂਤੀ ਨਿਕੇਤਨ ਸਕੂਲ ਵਿਚ ਪੜ੍ਹਨ ਦਾ ਮੌਕਾ ਪ੍ਰਾਪਤ ਹੋਇਆ। ਉਸ ਦੇ ਬਾਅਦ ਉਨ੍ਹਾਂ ਨੇ ਬੈਡਮਿੰਟਨ ਸਕੂਲ ਅਤੇ ਆਕਸਫੋਰਡ ਯੂਨੀਵਰਸਿਟੀ ਵਿਚ ਅਧਿਐਨ ਕੀਤਾ ਪਰ ਇੰਦਰਾ ਨੇ ਪੜ੍ਹਾਈ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ, ਉਹ ਔਸਤ ਦਰਜੇ ਦੀ ਵਿਦਿਆਰਥਣ ਰਹੀ।


27 ਮਈ 1964 ਵਿਚ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਗਈ। ਉਦੋਂ ਪਹਿਲਾਂ ਵਾਂਗ ਕਾਂਗਰਸ ਪਾਰਟੀ ‘ਤੇ ਉਨ੍ਹਾਂ ਦੀ ਪਕੜ ਮਜ਼ਬੂਤ ਨਹੀਂ ਰਹਿ ਗਈ ਸੀ। ਪੰਡਿਤ ਨਹਿਰੂ ਤੋਂ ਬਾਅਦ ਲਾਲ ਬਹਾਦੁਰ ਸ਼ਾਸਤਰੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਉਨ੍ਹਾਂ ਨੇ ਕਾਂਗਰਸ ਸੰਗਠਨ ਵਿਚ ਇੰਦਰਾ ਗਾਂਧੀ ਦੇ ਨਾਲ ਮਿਲ ਕੇ ਕੰਮ ਕੀਤਾ ਸੀ।
ਸ਼ਾਸਤਰੀ ਨੇ ਉਨ੍ਹਾਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਸੌਂਪਿਆ, ਜਿਸ ਨੂੰ ਇੰਦਰਾ ਗਾਂਧੀ ਨੇ ਜ਼ਿੰਮੇਵਾਰੀ ਨਾਲ ਨਿਭਾਇਆ। ਉਨ੍ਹਾਂ ਨੇ ਅਕਾਸ਼ਬਾਣੀ ਦੇ ਪ੍ਰੋਗਰਾਮਾਂ ਵਿਚ ਫੇਰਬਦਲ ਕਰਦੇ ਹੋਏ ਉਨ੍ਹਾਂ ਨੂੰ ਮਨੋਰੰਜਕ ਬਣਾਇਆ।

1965 ਵਿਚ ਜਦੋਂ ਭਾਰਤ-ਪਾਕਿਸਤਾਨ ਯੁੱਧ ਹੋਇਆ ਤਾਂ ਅਕਾਸ਼ਬਾਣੀ ਦਾ ਨੈੱਟਵਰਕ ਇੰਨਾ ਮਜ਼ਬੂਤ ਸੀ ਕਿ ਸਾਰਾ ਭਾਰਤ ਉਸ ਦੀ ਆਵਾਜ਼ ਦੇ ਕਾਰਨ ਇਕਜੁੱਟ ਹੋ ਗਿਆ। ਇੰਦਰਾ ਗਾਂਧੀ ਨੇ ਯੁੱਧ ਦੇ ਸਮੇਂ ਸਰਹੱਦਾਂ ‘ਤੇ ਜਵਾਨਾਂ ਦੇ ਵਿਚਕਾਰ ਰਹਿੰਦੇ ਹੋਏ ਉਨ੍ਹਾਂ ਦੇ ਮਨੋਬਲ ਨੂੰ ਵੀ ਉੱਚਾ ਕੀਤਾ ਜਦੋਂ ਕਿ ਇਸ ਵਿਚ ਉਨ੍ਹਾਂ ਦੀ ਜ਼ਿੰਦਗੀ ਨੂੰ ਭਾਰੀ ਖ਼ਤਰਾ ਸੀ। ਇਸ ਤੋਂ ਜ਼ਾਹਿਰ ਹੋ ਗਿਆ ਕਿ ਉਨ੍ਹਾਂ ਵਿਚ ਆਪਣੇ ਪਿਤਾ ਦੀ ਤਰ੍ਹਾਂ ਅਗਵਾਈ ਕਰਨ ਦੇ ਵੱਡੇ ਗੁਣ ਮੌਜੂਦ ਸਨ।



ਇੰਦਰਾ ਗਾਂਧੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ। 23 ਜੂਨ 1980 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਛੋਟੇ ਪੁੱਤਰ ਸੰਜੇ ਗਾਂਧੀ ਦੀ ਹਵਾਈ ਦੁਰਘਟਨਾ ਵਿਚ ਮੌਤ ਹੋ ਗਈ। ਸੰਜੇ ਦੀ ਮੌਤ ਨੇ ਇੰਦਰਾ ਗਾਂਧੀ ਨੂੰ ਤੋੜ ਕੇ ਰੱਖ ਦਿੱਤਾ। ਇਸ ਹਾਦਸੇ ਤੋਂ ਉਹ ਖ਼ੁਦ ਨੂੰ ਸੰਭਾਲ ਨਹੀਂ ਪਾ ਰਹੀ ਸੀ।ਉਦੋਂ ਰਾਜੀਵ ਗਾਂਧੀ ਨੇ ਪਾਇਲਟ ਨੇ ਨੌਕਰੀ ਛੱਡ ਕੇ ਸੰਜੇ ਗਾਂਧੀ ਦੀ ਕਮੀ ਪੂਰੀ ਕਰਨ ਦਾ ਯਤਨ ਕੀਤਾ ਪਰ ਰਾਜੀਵ ਗਾਂਧੀ ਨੇ ਇਹ ਫ਼ੈਸਲਾ ਦਿਲ ਨਾਲ ਨਹੀਂ ਕੀਤਾ ਸੀ। 

ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਰਾਜਨੀਤੀ ਦੇ ਦਾਅ ਪੇਚ ਨਹੀਂ ਆਉਂਦੇ ਸਨ।ਜਦੋਂ ਇੰਦਰਾ ਦੀ ਦੁਬਾਰਾ ਵਾਪਸੀ ਹੋਈ ਤਾਂ ਦੇਸ਼ ਵਿਚ ਅਸਥਿਰਤਾ ਦਾ ਮਾਹੌਲ ਪੈਦਾ ਹੋਣ ਲੱਗਿਆ। ਕਸ਼ਮੀਰ, ਅਸਾਮ ਅਤੇ ਪੰਜਾਬ ਅੱਤਵਾਦ ਦੀ ਅੱਗ ਵਿਚ ਝੁਲਸ ਰਹੇ ਸਨ। ਦੱਖਣ ਭਾਰਤ ਵਿਚ ਵੀ ਸੰਪਰਦਾਇਕ ਦੰਗਿਆਂ ਦਾ ਮਾਹੌਲ ਪੈਦਾ ਹੋਣ ਲੱਗਿਆ ਸੀ। 


ਦੱਖਣ ਭਾਰਤ ਜੋ ਕਾਂਗਰਸ ਦਾ ਗੜ੍ਹ ਬਣ ਚੁੱਕਿਆ ਸੀ, 1983 ਵਿਚ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਖੇਤਰੀ ਪੱਧਰ ਦੀਆਂ ਪਾਰਟੀਆਂ ਸੱਤਾ ‘ਤੇ ਕਾਬਜ਼ ਹੋ ਗਈਆਂ। ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੇ ਬਦਲੇ ਵਜੋਂ ਪੰਜ ਮਹੀਨੇ ਬਾਅਦ ਹੀ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਰਿਹਾਇਸ਼ ‘ਤੇ ਤਾਇਨਾਤ ਦੋ ਸਿੱਖ ਅੰਗ ਰੱਖਿਅਕਾਂ ਨੇ ਉਨ੍ਹਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।


SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement