
ਨਵੀਂ ਦਿੱਲੀ - ਅਗਸਤ ਮਹੀਨੇ ਤੋਂ ਹੁਣ ਤੱਕ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਕਈ ਟ੍ਰੇਨ ਹਾਦਸੇ ਹੋ ਚੁੱਕੇ ਹਨ। ਬੀਤੇ ਦਿਨ ਵੀ ਤਿੰਨ ਟਰੇਨਾਂ ਬੇਪੱਟੜੀ ਹੋ ਗਈਆਂ ਸਨ। ਇਸ ਘਟਨਾ ਤੇ ਲਾਲੂ ਪ੍ਰਸਾਦ ਨੇ ਤੰਜ ਕਸਦੇ ਹੋਏ ਟਵੀਟ ਕੀਤਾ ਕਿ ਇੱਕ ਦਿਨ ਵਿੱਚ ਤਿੰਨ - ਤਿੰਨ ਟਰੇਨਾਂ ਪੱਟੜੀ ਤੋਂ ਉੱਤਰ ਗਈਆਂ, ਇਸ ਲਈ ਕਹਿੰਦਾ ਹਾਂ ਕਿ ਕਿੱਲਾ ਬਦਲਨ ਨਾਲ ਨਹੀਂ ਸੰਤੁਲਿਤ ਖਾਣਾ ਦੇਣ ਅਤੇ ਖੁਰਾਕ ਬਦਲਨ ਨਾਲ ਮੱਝ ਜ਼ਿਆਦਾ ਦੁੱਧ ਦੇਵੇਗੀ।
ਮੋਦੀ ਕੈਬੀਨਟ ਵਿੱਚ ਹੋਈ ਫੇਰਬਦਲ ਨੂੰ ਲੈ ਕੇ ਲਾਲੂ ਨੇ ਤੰਜ ਕੱਸਿਆ ਸੀ, ਜਿਸਦੇ ਅਨੁਸਾਰ ਸੁਰੇਸ਼ ਪ੍ਰਭੂ ਨੇ ਰੇਲ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਪਿਊਸ਼ ਗੋਇਲ ਨੂੰ ਰੇਲ ਮੰਤਰੀ ਪਦ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਲਾਲੂ ਨੇ ਉਸ ਵਕਤ ਕਿਹਾ ਸੀ ਕਿ ਕਿੱਲਾ ਬਦਲਣ ਨਾਲ ਥੋੜ੍ਹੇ ਮੱਝ ਜ਼ਿਆਦਾ ਦੁੱਧ ਦੇਵੇਗੀ।
ਬੀਤੇ ਦਿਨ ਪਹਿਲਾ ਰੇਲ ਹਾਦਸਾ ਸਵੇਰ ਦੇ ਸਮੇਂ ਹੋਇਆ। ਸ਼ਕਤੀਪੁੰਜ ਐਕਸਪ੍ਰੈਸ ਦੇ ਸੱਤ ਡੱਬੇ ਓਬਰਾ ਪੁੱਲ ਤੋਂ ਬੇਪੱਟੜੀ ਹੋ ਗਏ ਸਨ। ਇਸਦੇ ਕੁਝ ਘੰਟੇ ਬਾਅਦ ਹੀ ਰਾਂਚੀ - ਦਿੱਲੀ ਰਾਜਧਾਨੀ ਦੇ ਇੰਜਨ ਅਤੇ ਪਾਵਰ ਕਾਰ ਦਿੱਲੀ ਦੇ ਮਿੰਟੋਂ ਪੁੱਲ ਦੇ ਨਜ਼ਦੀਕ ਪੱਟੜੀ ਤੋਂ ਉੱਤਰ ਗਏ ਸਨ।
ਕੱਲ ਹੀ ਦੁਪਹਿਰ ਦੇ ਸਮੇਂ ਮਹਾਰਾਸ਼ਟਰ ਦੇ ਖੰਡਾਲਾ ਵਿੱਚ ਇੱਕ ਮਾਲ-ਗੱਡੀ ਦੇ ਛੇ ਡੱਬੇ ਪੱਟੜੀ ਤੋਂ ਉੱਤਰ ਗਏ। ਦੱਸ ਦਈਏ ਕਿ ਇੱਕ ਮਹੀਨੇ ਦੇ ਅੰਦਰ ਯੂਪੀ ਸਹਿਤ ਦੇਸ਼ ਵਿੱਚ ਇਹ ਸੱਤਵਾਂ ਰੇਲ ਹਾਦਸਾ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਰੇਲਗੱਡੀਆਂ ਦੇ ਸੁਰੱਖਿਅਤ ਆਪਰੇਸ਼ਨ ਨੂੰ ਨਿਸਚਿਤ ਕਰਨ ਲਈ ਰੇਲਵੇ ਬੋਰਡ ਦੇ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਤਾ ਕੀਤੀ।