Rotomac ਦੀ ਕਹਾਣੀ ਖਤਮ, ਹੁਣ ਬੰਦ ਹੋਣ ਜਾ ਰਹੀ ਹੈ ਕੰਪਨੀ
Published : Mar 10, 2018, 2:51 pm IST
Updated : Mar 10, 2018, 9:21 am IST
SHARE ARTICLE

ਨਵੀਂ ਦਿੱਲੀ : ਦੇਸ਼ ਦੇ ਬੈਂਕਾਂ ਨੇ ਸ਼ੁਕਰਵਾਰ ਨੂੰ ਇਕ ਠੋਸ ਮਿਸਾਲ ਪੇਸ਼ ਕਰਦੇ ਹੋਏ ਧੋਖਾਧੜੀ ਦੇ ਦੋਸ਼ੀ ਸੰਸਥਾਨ ਮਾਲਕਾਂ ਨੂੰ ਟਰਨਅਰਾਉਂਡ ਪਲਾਂਸ ਵਿਚ ਭਾਗੀਦਾਰੀ ਤੇ ਰੋਕ ਲਗਾ ਦਿੱਤੀ ਹੈ। ਬੈਂਕਾਂ ਨੇ ਪਹਿਲੀ ਵਾਰ ਦੋ ਰੋਟੋਮੈਕ ਗਰੁੱਪ ਕੰਪਨੀਆਂ ਨੂੰ ਡੇਟ ਰੀਕਾਸਟ ਪ੍ਰੋਗਰਾਮ ਵਿਚ 90 ਦਿਨਾਂ ਦਾ ਐਕਸਟੈਨਸ਼ਨ ਦੇਣ ਤੋਂ ਮਨ੍ਹਾ ਕਰ ਦਿਤਾ ਹੈ। ਇਨ੍ਹਾਂ ਦੋਹਾਂ ਕੰਪਨੀਆਂ ‘ਤੇ ਬੈਂਕਾਂ ਦਾ 4,000 ਕਰੋੜ ਰੁਪਏ ਬਾਕੀ ਹਨ।



ਬੈਂਕਰਪਟਸੀ ਕੋਰਟ ਬੈਂਕ ਧੋਖਾਧੜੀ ਦੇ ਦੋਸ਼ੀ ਵਿਕਰਮ ਕੋਠਾਰੀ ਦੀਆਂ ਕੰਪਨੀਆਂ, ਰੋਟੋਮੈਕ ਐਕਸਪੋਰਟਸ ਅਤੇ ਰੋਟੋਮੈਕ ਗਲੋਬਲ ਦੀ ਨੀਲਾਮੀ ਕਰੇਗਾ ਕਿਉਂਕਿ ਹੁਣ ਤਕ ਕਿਸੇ ਰੇਜਲਿਉਸ਼ਨ ਪਲਾਨ ਦੀ ਗੁੰਜਾਇਸ਼ ਵਿਖ ਨਹੀਂ ਰਹੀ। 180 ਦਿਨਾਂ ਦੀ ਸ਼ੁਰੂਆਤੀ ਸਮਾਂ ਹੱਦ 9 ਮਾਰਚ ਨੂੰ ਖਤਮ ਹੋਣ ਜਾ ਰਹੀ ਹੈ। ਇੰਸਾਲਵੰਸੀ ਐਂਡ ਬੈਂਕਰਪਟਸੀ ਕੋਡ ਦੀਆਂ ਪ੍ਰਾਵਧਾਨਾਂ ਦੇ ਮੁਤਾਬਕ ਸ਼ੁਰੂਆਤੀ ਸਮਾਂ ਹੱਦ ਖਤਮ ਹੋਣ ਤੋਂ ਬਾਅਦ ਵੀ ਰਿਵਾਇਵਲ ਪਲਾਨ ਲਈ ਆਮ ਤੌਰ ‘ਤੇ 90 ਦਿਨ ਹੋਰ ਦਿਤੇ ਜਾਂਦੇ ਹਨ।



ਰੋਟੋਮੈਕ ਦੀਆਂ ਦੋਹਾਂ ਕੰਪਨੀਆਂ ਦੇ ਰੇਜਲਿਉਸ਼ਨ ਪ੍ਰੋਫੈਸ਼ਨਲ ਅਨਿਲ ਗੋਇਲ ਨੇ ਬੈਂਕਰਾ ਦੇ ਇਸ ਗ਼ੈਰ-ਮਾਮੂਲੀ ਕਦਮ ਦੀ ਪੁਸ਼ਟੀ ਕੀਤੀ। ਗੋਇਲ ਨੇ ਕਿਹਾ ਕਰਜਦਾਤਾਵਾਂ ਨੇ ਸਮਾਂ ਹੱਦ ਵਧਾਉਣ ਦੀ ਮਨਜ਼ੂਰੀ ਨਹੀਂ ਦਿਤੀ। ਉਨ੍ਹਾਂ ਨੇ ਪ੍ਰਪੋਜਲਸ ਆਨ ਆਫਰ ਦੀ ਕੁੱਝ ਖਾਸ ਜਾਣਕਾਰੀ ਨਹੀਂ ਦਿਤੀ। ਸ਼ੁਕਰਵਾਰ ਨੂੰ ਕਰਜਦਾਤਾਵਾਂ ਦੀ ਕਮੇਟੀ ਸਮਾਂ ਹੱਦ ਵਧਾਉਣ ਦੇ ਪ੍ਰਸਤਾਵ ‘ਤੇ ਮਤਦਾਨ ਲਈ ਜੁਟੀ ਸੀ। ਮਾਮਲੇ ਤੋਂ ਵਾਕਿਫ ਇਕ ਅਧਿਕਾਰੀ ਨੇ ਦਸਿਆ ਕਿ ਉਹ ਅਪਣੇ ਫੈਸਲੇ ‘ਤੇ ਸਹਿਮਤ ਸੀ।



ਇਕ ਹਫ਼ਤਾ ਪਹਿਲਾਂ ਸੀਬੀਆਈ ਨੇ ਰੋਟੋਮੈਕ ਦੇ ਮਾਲਿਕ ਵਿਕਰਮ ਕੋਠਾਰੀ ਅਤੇ ਉਸਦੇ ਬੇਟੇ ਰਾਹੁਲ ਕੋਠਾਰੀ ਨੂੰ ਕਥਿਤ ਲੋਨ ਡਿਫਾਲਟ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਸੀ। ਸੀਬੀਆਈ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਕਰਮ ਕੋਠਾਰੀ ਅਤੇ ਉਸਦੇ ਬੇਟੇ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਸੀ,ਪਰ ਜਾਂਚ ਵਿਚ ਸਹਿਯੋਗ ਨਾ ਕਰਨ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।



ਬੈਂਕ ਆਫ ਇੰਡੀਆ, ਬੈਂਕ ਆਫ ਬੜੌਦਾ, ਆਰੀਐਂਟਲ ਬੈਂਕ ਆਫ ਕਾਮਰਸ, ਇਲਾਹਾਬਾਦ ਬੈਂਕ, ਯੂਨੀਅਨ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਮਹਾਰਾਸ਼ਟਰ ਨੇ ਮਿਲਕੇ ਰੋਟੋਮੈਕ ਗਰੁਪ ਦੀਆਂ ਦੋ ਕੰਪਨੀਆਂ ਨੂੰ 4,000 ਕਰੋੜ ਰੁਪਏ ਦਾ ਕਰਜ ਦਿਤਾ ਸੀ। ਕਲਮ ਬਣਾਉਣ ਦੇ ਇਲਾਵਾ ਰੋਟੋਮੈਕ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਸਾਮਾਨ ਦਾ ਆਯਾਤ-ਨਿਰੀਆਤ ਕਰਦੀ ਹੈ।



ਇਕ ਬੈਂਕਿੰਗ ਨਿਯਮ ਨੇ ਈਟੀ ਨੂੰ ਦਸਿਆ ਸੀ ਕਿ ਐੱਨਸੀਐੱਲਟੀ ਵਿਚ ਮਾਮਲਾ ਜਾਣ ਤੋਂ ਛੇ ਮਹੀਨੇ ਵਿਚ ਵੀ ਕੋਈ ਭਰੋਸੇਯੋਗ ਸਮਾਧਾ ਯੋਜਨਾ ਤਿਆਰ ਨਹੀਂ ਕੀਤੀ ਗਈ ਅਤੇ ਸ਼ੁਰੂਆਤੀ ਦੌਰ ਵਿਚ ਦਿਲਚਸਪੀ ਦਿਖਾਉਣ ਵਾਲੀ ਕੰਪਨੀ ਨੇ ਪ੍ਰਸਤਾਵ ਉਤੇ ਕਦਮ ਨਹੀਂ ਵਧਾਇਆ। ਰੋਟੋਮੈਕ ਪ੍ਰਮੋਟਰ ਦੀਆਂ ਜਾਇਦਾਦ ਵਿਚ ਕਲੇਮ ਬਣਾਉਣ ਵਾਲੇ ਕੁੱਝ ਪਲਾਂਟਸ ਅਤੇ ਕਰਜ ਲੈਣ ਵੇਲੇ ਸਿਕਿਆਰਿਟੀ ਦੇ ਤੌਰ ਉੱਤੇ ਰਖੀ ਗਈ ਕੁੱਝ ਜਾਇਦਾਦ ਹੈ।

SHARE ARTICLE
Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement