ਸਾਹਮਣੇ ਆਈਆਂ ਇਸ ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ, ਇਹ ਹੈ ਇਸਦੇ ਪਿੱਛੇ ਦੀ ਸਚਾਈ
Published : Mar 5, 2018, 1:29 pm IST
Updated : Mar 5, 2018, 7:59 am IST
SHARE ARTICLE

ਮੁੰਬਈ / ਹੈਦਰਾਬਾਦ: ਸਾਊਥ ਅਦਾਕਾਰਾ ਰਾਸ਼ੀ ਖੰਨਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ 'ਚ ਉਹ ਐਕਟਰ ਨਿਤੀਨ ਦੇ ਨਾਲ ਟਰੈਡੀਸ਼ਨਲ ਦੁਲਹਨ ਦੀ ਤਰ੍ਹਾਂ ਵਿਆਹ ਦੇ ਪੰਡਾਲ 'ਚ ਬੈਠੀ ਦਿਖ ਰਹੀ ਹੈ। ਦਰਅਸਲ ਇਹ ਇਹਨਾਂ ਦੀ ਆਉਣ ਵਾਲੀ ਫਿਲਮ 'ਸ਼ਰੀਨਿਵਾਸ ਕਲਿਆਣਮ' ਦੀ ਪਹਿਲੀ ਝਲਕ ਹੈ, ਜਿਸ 'ਚ ਦੋਵੇਂ ਲਾੜਾ - ਲਾੜੀ ਦੇ ਰੂਪ 'ਚ ਨਜ਼ਰ ਆ ਰਹੇ ਹਨ। 


ਇਸ ਪਰਿਵਾਰਿਕ ਡਰਾਮੇ 'ਚ ਨੰਦਿਤਾ ਸ਼ਵੇਤਾ ਮੇਨ ਰੋਲ 'ਚ ਹੈ। ਫਿਲਮ ਦੇ ਪ੍ਰੋਡਿਊਸਰ ਦਿਲ ਰਾਜੂ ਹਨ, ਜਿਨ੍ਹਾਂ ਦੀ ਇਹ 14 ਸਾਲ ਬਾਅਦ ਦੂਜੀ ਫਿਲਮ ਹੈ। ਦੱਸ ਦਈਏ ਕਿ ਫਿਲਮ ਦੀ ਨਾਰਮਲ ਸ਼ੂਟਿੰਗ 23 ਮਾਰਚ ਤੋਂ ਸ਼ੁਰੂ ਹੋਵੇਗੀ। ਫਿਲਮ ਦੇ ਡਾਇਰੈਕਟਰ ਵੈਗੇਸਨਾ ਸਤੀਸ਼ ਹਨ। ਨਿਤੀਨ ਦੀ ਇਕ ਹੋਰ ਫਿਲਮ 'ਚੱਲ ਮੋਹਨ ਰੰਗਾ' 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਮਿਊਜ਼ਿਕ ਪਹਿਲਾਂ ਹੀ ਹਿੱਟ ਹੋ ਚੁੱਕਿਆ ਹੈ। 



ਰਾਸ਼ੀ ਨੇ 2013 'ਚ ਜੋਹਨ ਅਬ੍ਰਾਹਮ ਦੇ ਨਾਲ ਕੀਤਾ ਡੈਬਿਊ

ਰਾਸ਼ੀ ਖੰਨਾ ਨੇ 2013 'ਚ ਫਿਲਮ 'ਮਦਰਾਸ ਕੈਫੇ' ਤੋਂ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੇ ਅਪੋਜ਼ਿਟ ਜੋਹਨ ਅਬ੍ਰਾਹਮ ਸਨ ਅਤੇ ਰਾਸ਼ੀ ਨੇ ਉਨ੍ਹਾਂ ਦੀ ਪਤਨੀ ਦਾ ਰੋਲ ਅਦਾ ਕੀਤਾ ਸੀ। ਇਸਦੇ ਬਾਅਦ ਰਾਸ਼ੀ ਨੇ ਕਈ ਤੇਲਗੂ, ਤਮਿਲ ਅਤੇ ਮਲਿਆਲਮ ਫਿਲਮਾਂ 'ਚ ਵੀ ਕੰਮ ਕੀਤਾ। ਇਹਨਾਂ 'ਚ ਓਹਾਲੁ ਗੁਸਾਗੁਸਾਲਡੇ, ਜੋਰੂ, ਜਿਲ, ਸ਼ਿਵਮ, ਬੰਗਾਲ ਟਾਇਗਰ, ਸੁਪ੍ਰੀਮ, ਹਾਇਪਰ, ਜੈ ਲਵ ਕੁਸ਼, ਰਾਜਾ ਦ ਗਰੇਟ, ਵਿਲੇਨ ਅਤੇ ਆਕਸੀਜਨ ਪ੍ਰਮੁੱਖ ਹਨ। 



ਐਕਟਰ ਨਨੀ ਨੇ ਕੀਤਾ ਸੀ ਅਸ਼ਲੀਲ ਕੰਮੈਂਟ

2016 'ਚ ਆਈ ਸਾਊਥ ਐਕਟਰਸ ਰਾਸ਼ੀ ਖੰਨਾ ਦੀ ਫਿਲਮ 'ਹਾਈਪਰ' ਦੇ ਟ੍ਰੇਲਰ ਲਾਂਚ 'ਤੇ ਐਕਟਰ ਨਨੀ ਨੇ ਕੰਮੇਂਟ ਕਰਦੇ ਹੋਏ ਕਿਹਾ ਸੀ - ਰਾਸ਼ੀ, ਤੂੰ ਬਹੁਤ ਖੂਬਸੂਰਤ ਹੈ। ਮੈਂ ਇਸ 'ਤੇ ਹੋਰ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਅਜਿਹਾ ਕਹਿਣਾ ਠੀਕ ਨਹੀਂ ਹੋਵੇਗਾ। 


ਮੈਂ ਖੂਬਸੂਰਤ ਸ਼ਬਦ ਦਾ ਇਸਤੇਮਾਲ ਇਸ ਲਈ ਕੀਤਾ ਕਿਉਂਕਿ ਇਹ ਸਾਫ਼ - ਸਾਫ਼ ਹੈ। ਹਾਲਾਂਕਿ ਇਹ ਸਾਰੇ ਜਾਣਦੇ ਹਨ ਕਿ ਤੂੰ ਕਿਸ ਤਰ੍ਹਾਂ ਦੀ ਖੂਬਸੂਰਤ ਹੈ। ਇਸ ਕੰਮੈਂਟ ਦੇ ਬਾਅਦ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ ਸਨ।

SHARE ARTICLE
Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement