
ਅਹਿਮਦਗੜ੍ਹ, 5 ਦਸੰਬਰ (ਰਾਮਜੀ ਦਾਸ ਚੌਹਾਨ): ਪਿਛਲੇ ਦਸ ਸਾਲਾਂ ਤੋਂ ਕੰਡਿਆਲੀ ਰਾਹ ਤੇ ਚੱਲ ਕੇ ਨਿੱਡਰਤਾ ਤੇ ਸਚਾਈ ਨਾਲ ਪੱਤਰਕਾਰਤਾ ਵਿੱਚ ਮੀਲ ਪੱਥਰ ਗੱਡਣ ਵਾਲੇ ਰੋਜਾਨਾ ਸਪੋਕਸਮੈਨ ਅਖਬਾਰ ਦੇ 13ਵੇਂ ਸਾਲ 'ਚ ਦਾਖ਼ਲ ਹੋਣ ਤੇ ਸਮੂਹ ਪਾਠਕਾਂ ਤੇ ਸਹਿਯੋਗੀਆਂ ਵਲੋਂ ਵਧਾਈ ਦੇਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ।ਇਸ ਦੀ ਵਰ੍ਹੇਗੰਢ ਮੌਕੇ ਭਾਵੇਂ ਕੁੱਝ ਪਾਠਕਾਂ ਵਲੋਂ ਪੱਤਰਕਾਰ ਰਾਮਜੀ ਦਾਸ ਚੌਹਾਨ ਦੀ ਅਗਵਾਈ ਵਿਚ ਕਰਵਾਏ ਗਏ ਸਮਾਰੋਹ ਵਿਚ ਸਮੂਹ ਪਾਠਕਾਂ ਤੋਂ ਇਲਾਵਾ ਜਿਥੇ ਵੱਖ-ਵੱਖ ਰਾਜਨੀਤਕ ਪਾਰਟੀਆਂ, ਸਮਾਜਸੇਵੀ ਅਤੇ ਧਾਰਮਕ ਸੰਸਥਾਵਾਂ ਦੇ ਆਗੂਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਰਭੂਰ, ਬਾਬਾ ਬੰਦਾਂ ਸਿੰਘ ਬਹਾਦਰ ਵੈਲਫ਼ੇਅਰ ਸੁਸਾਇਟੀ ਦੇ ਸਰਪ੍ਰਸਤ ਕੌਂਸਲਰ ਕਮਲਜੀਤ ਸਿੰਘ ਉਭੀ, ਪ੍ਰਧਾਨ ਨਿਰਮਲ ਸਿੰਘ ਪੰਧੇਰ, ਨਿਸ਼ਕਾਮ ਗੁਰੂ ਨਾਨਕ ਕੀਰਤਨੀ ਜਥੇ ਦੇ ਆਗੂ ਕੁਲਦੀਪ ਸਿੰਘ ਖ਼ਾਲਸਾ, ਤਾਰਾ ਸਿੰਘ ਗਰੇਵਾਲ, ਬਾਬਾ ਬੁੱਢਾ ਜੀ ਗੁਰਮਤਿ ਪ੍ਰਚਾਰ ਸੇਵਾ ਟਰੱਸਟ ਦੇ ਚੇਅਰਮੈਨ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਕ੍ਰਿਸ਼ਨ ਸਿੰਘ ਰਾਜੜ੍ਹ, ਡਾ. ਰੁਪਿੰਦਰ ਸਿੰਘ ਬ੍ਰਹਮਪੁਰੀ, ਕ੍ਰਿਸ਼ਨ ਸਿੰਘ ਰਾਜੜ, ਡਾ. ਰੁਪਿੰਦਰ ਸਿੰਘ ਬ੍ਰਹਮਪੁਰੀ, ਪੰਥਕ ਕਥਾਵਾਚਕ ਰਣਯੋਧ ਸਿੰਘ ਮਸਕੀਨ ਆਦਿ ਆਗੂਆਂ ਨੇ ਕੇਕ ਕੱਟ ਕੇ ਖ਼ੁਸ਼ੀ ਮਨਾਈ, ਉਥੇ ਹੀ ਮੁੰਡੇ ਅਹਿਮਦਗੜ੍ਹ ਵੈਲਫ਼ੇਅਰ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਪ੍ਰਧਾਨ ਰਾਕੇਸ਼ ਗਰਗ, ਅਰੁਣ ਵਰਮਾ ਨੇ ਗੁਲਦਸਤਾ ਭੇਂਟ ਕਰ ਕੇ ਅਤੇ ਸਿਆਸੀ ਆਗੂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਨਿਜੀ ਸਕੱਤਰ ਤੇਜੀ ਕਮਾਲਪੁਰ, ਨਗਰ ਕੌਂਸਲ ਦੇ ਪ੍ਰਧਾਨ ਸੁਰਾਜ ਮੁਹੰਮਦ, ਵਿਕਟੋਰੀਆ ਗਰੁਪ ਦੇ ਮੈਨੇਜਮੈਂਟ ਆਗੂ ਐਡਵੋਕੇਟ ਸੰਜੇ ਢੰਡ , ਹਲਕਾ ਅਮਰਗੜ੍ਹ ਦੇ ਯੂਥ ਅਕਾਲੀ ਆਗੂ ਸਤਵੀਰ ਸਿੰਘ ਸ਼ੀਰਾ ਬਨਭੌਰਾ, ਜਸਵਿੰਦਰ ਸਿੰਘ ਲਾਲੀ, ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਜੱਸਲ, ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਉਭੀ, ਆਪ ਆਗੂ ਬਿੱਲੂ ਮਾਜਰੀ, ਮਾਲਵਾ ਸਪੋਰਟਸ ਕਲੱਬ ਦੇ ਪ੍ਰਧਾਨ ਦਵਿੰਦਰ ਮਾਨ, ਸਨਾਤਨ ਵਿਦਿਆ ਮੰਦਰ ਸਕੂਲ ਦੇ ਐਮ.ਡੀ ਡਾ. ਰਾਹੁਲ, ਕੌਂਸਲਰ ਨਿਰਮਲ ਸਿੰਘ ਫੱਲੇਵਾਲ, ਤੇਜਿੰਦਰ ਸਿੰਘ ਚੀਮਾ, ਸੁਰਿੰਦਰ ਸਿੰਘ ਸਿੱਧੂ ਆਦਿ ਨੇ ਅਖ਼ਬਾਰ ਦੀ ਚੜ੍ਹਦੀਕਲਾ ਲਈ ਸ਼ੁਭਕਾਮਨਾਵਾਂ ਕਰਦਿਆਂ ਵਧਾਈਆਂ ਦਿਤਿਆਂ।
ਇਸੇ ਤਰ੍ਹਾਂ ਬਹੁਤਿਆਂ ਵਲੋਂ ਫ਼ੋਨ ਪਰ ਵੱਡੀ ਗਿਣਤੀ ਸੋਸਲ ਮੀਡੀਆਂ ਤੇ ਲਾਈਕ ਤੇ ਕਮੈਂਟ ਨਾਲ ਵਿਧਾਈਆਂ ਦਿਤੀਆਂ ਜਾ ਰਹੀਆਂ ਹਨ। ਰੋਜ਼ਾਨਾ ਸਪੋਕਸਮੇਨ ਦੀ ਵਧਦੀ ਲੋਕ ਪ੍ਰਿਆਤਾ ਦਾ ਮੈਨੂੰ ਉਦੋਂ ਹੋਰ ਵਧੇਰੇ ਅਹਿਸਾਸ ਹੋਇਆ ਜਦ ਪਿਛਲੇ ਸਾਲਾਂ ਤੋ ਅਖ਼ਬਾਰ ਵਿਰੁਧ ਅੱਗ ਉਗਲਣ ਵਾਲੇ ਅਪਣੀਆਂ ਚਾਲਾਂ ਵਿਚ ਫੇਲ ਹੋਏ ਵਿਰੋਧੀ ਵੀ ਹੁਣ ਇਸ ਅਖ਼ਬਾਰ ਵਿਚ ਅਪਣੀਆਂ ਲਗੀਆਂ ਖ਼ਬਰਾਂ ਨੂੰ ਧਿਆਨ ਨਾਲ ਪੜ੍ਹਨ ਲੱਗੇ ਹਨ।