ਸੌਦਾ ਸਾਧ 'ਤੇ ਹੋਰ ਸ਼ਿਕੰਜਾ ਕਸਿਆ ਗਿਆ
Published : Feb 1, 2018, 11:29 pm IST
Updated : Feb 1, 2018, 5:59 pm IST
SHARE ARTICLE

ਚੰਡੀਗੜ੍ਹ, 1 ਫ਼ਰਵਰੀ (ਨੀਲ ਭਲਿੰਦਰ ਸਿੰਘ): ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਮਗਰੋਂ ਜੇਲ ਵਿਚ ਬੰਦ ਸੌਦਾ ਸਾਧ ਉਤੇ ਅੱਜ ਹੋਰ ਸ਼ਿਕੰਜਾ ਕਸਿਆ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਉਤੇ ਸਾਧ ਵਲੋਂ ਸੈਂਕੜੇ ਮਰਦ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਮਾਮਲੇ ਦੀ ਜਾਂਚ ਕਰ ਰਹੀ  ਸੀਬੀਆਈ (ਕੇਂਦਰੀ ਜਾਂਚ ਬਿਊਰੋ) ਨੇ ਅੱਜ ਇਸ ਮਾਮਲੇ ਤਹਿਤ ਗੁਰਮੀਤ ਰਾਮ ਰਹੀਮ ਅਤੇ ਦੋ ਡਾਕਟਰਾਂ ਪੰਕਜ ਗਰਗ ਤੇ ਡਾ. ਐਮ. ਪੀ ਸਿੰਘ ਵਿਰੁਧ ਚਾਰਜਸ਼ੀਟ ਦਾਇਰ ਕਰ ਦਿਤੀ ਹੈ। ਸਪੈਸ਼ਲ ਜੁਡੀਸ਼ੀਅਲ ਮੈਜਿਸਟਰਟੇਟ ਸੀਬੀਆਈ ਪੰਚਕੁਲਾ ਦੀ ਅਦਾਲਤ 'ਚ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਕ ਸਾਜ਼ਿਸ਼ ਰਚਨਾ), 417 (ਧੋਖਾਧੜੀ), 326 (ਕਿਸੇ ਨੂੰ ਸਰੀਰਕ ਤੌਰ ਉੱਤੇ ਗੰਭੀਰ ਸੱਟ ਮਾਰਨਾ) ਅਤੇ 506 (ਅਪਰਾਧਕ ਮਨਸ਼ਾ ਨਾਲ ਕਿਸੇ ਨੂੰ ਡਰਾਉਣਾ-ਧਮਕਾਉਣਾ) ਤਹਿਤ ਰੈਗੂਲਰ ਕੇਸ ਦਰਜ ਕੀਤਾ ਗਿਆ ਹੈ, ਤਹਿਤ ਇਹ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅੱਜ ਪਹਿਲਾਂ ਹਾਈ ਕੋਰਟ ਦੇ ਜਸਟੀਸ ਆਰ.ਕੇ. ਜੈਨ ਦੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਸੀਬੀਆਈ  ਦੇ ਵਕੀਲ ਸੁਮਿਤ ਗੋਇਲ ਨੇ ਇਹ ਜਾਣਕਾਰੀ ਦਿਤੀ। ਮਗਰੋਂ ਸੀਬੀਆਈ ਵਲੋਂ ਇਸ ਬਾਰੇ ਇਕ ਉਚੇਚਾ ਪ੍ਰੈੱਸ ਬਿਆਨ ਵੀ ਜਾਰੀ ਕੀਤਾ। ਦਸਣਯੋਗ ਹੈ ਕਿ ਸਾਧ ਦੇ ਸਾਬਕਾ ਚੇਲੇ ਹੰਸਰਾਜ ਚੌਹਾਨ ਨੇ ਇਸ ਸਬੰਧ ਵਿਚ ਐਡਵੋਕੇਟ ਨਵਕਿਰਨ ਸਿੰਘ ਰਾਹੀਂ ਹਾਈ ਕੋਰਟ ਵਿਚ ਇਕ ਇਕ ਪਟੀਸ਼ਨ ਦਾਖ਼ਲ ਕੀਤੀ ਸੀ। ਇਸ  ਦੀ ਸੁਣਵਾਈ  ਦੇ ਦੌਰਾਨ ਅਦਾਲਤ ਨੇ  ਸੌਦਾ ਡੇਰੇ  ਦੇ 400 ਸਾਧੂਆਂ ਨੂੰ ਖੱਸੀ ਬਣਾਉਣ ਦੇ ਮਾਮਲੇ ਦੀ  ਸੀਬੀਆਈ ਜਾਂਚ ਦੇ ਆਦੇਸ਼ ਦਿਤੇ ਸਨ ।  ਚੌਹਾਨ ਨੇ ਇਸ ਆਦੇਸ਼ ਮਗਰੋਂ ਪੂਰੇ ਮਾਮਲੇ ਉੱਤੇ ਚੱਲ ਰਹੀ ਜਾਂਚ ਦੀ ਅਦਾਲਤੀ ਨਿਗਰਾਨੀ ਕਰਨ ਦੀ ਅਪੀਲ ਕੀਤੀ ਸੀ ਜਿਸ ਦੇ ਮਗਰੋਂ  ਹਾਈ ਕੋਰਟ ਨੇ ਸੀਬੀਆਈ ਜਾਂਚ ਦੀ ਸਟੇਟਸ ਰਿਪੋਰਟ ਤਲਬ ਕੀਤੀ ਸੀ।  ਨਿਪੁੰਸਕ ਬਣਾਏ ਸਾਧੂਆਂ ਨੂੰ 'ਸਤ ਬ੍ਰਹਮਚਾਰੀ' ਅਤੇ ਨਿਗਰਾਨੀ ਲਈ ਬਣਾਈ 'ਮਨ-ਸੁਧਾਰ ਫ਼ੋਰਸ'ਇਹ ਵੀ ਜਾਣਕਾਰੀ ਮਿਲੀ ਹੈ ਕਿ ਡੇਰੇ ਅੰਦਰ ਵਰਤੇ ਜਾਂਦੇ ਕਈ ਅਹਿਮ ਕੋਡ-ਵਰਡ ਵੀ ਸਾਹਮਣੇ ਆਏ ਹਨ। ਜਿਨ੍ਹਾਂ ਤਹਿਤ ਜਿਹੜੇ ਮਰਦ ਪੈਰੋਕਾਰਾਂ ਨੂੰ ਨਿਪੁੰਸਕ ਬਣਾ ਦਿਤਾ ਜਾਂਦਾ ਸੀ ਉਨ੍ਹਾਂ ਲਈ ਸੰਕੇਤਕ ਸ਼ਬਦ 'ਐੱਸ.ਬੀ.ਐੱਸ' ਵਰਤਿਆ ਜਾਂਦਾ ਰਿਹਾ ਹੈ, ਜਿਸ ਦੀ ਫੁੱਲ ਫ਼ਾਰਮ 'ਸਤ ਬ੍ਰਹਮਚਾਰੀ ਸੇਵਾਦਾਰ' ਦਸਿਆ ਜਾ ਰਿਹਾ ਹੈ।   


ਗੁਰੂਸਰ ਮੋਢੀਆ ਹੁੰਦੇ ਰਹੇ ਨਿਪੁੰਸਕਤਾ ਦੇ ਜਬਰੀ ਅਪ੍ਰੇਸ਼ਨ  ਭਰੋਸੇਯੋਗ ਸੂਤਰਾਂ ਮੁਤਾਬਕ ਕੇਂਦਰੀ ਜਾਂਚ ਬਿਊਰੋ ਦੀਆਂ ਟੀਮਾਂ ਵਲੋਂ ਹਿੰਦ-ਪਾਕਿ ਸਰਹੱਦ ਅਤੇ ਪੰਜਾਬ ਦੀ ਹੱਦ ਨੇੜੇ ਪੈਂਦੇ ਸੌਦਾ ਸਾਧ ਦੇ ਜੱਦੀ ਪਿੰਡ ਗੁਰੂਸਰ ਮੋਢੀਆ ਦਾ ਵੀ ਦੌਰਾ ਕੀਤਾ ਜਾ ਚੁਕਾ ਹੈ।  ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੇ ਹੰਸ ਰਾਜ ਚੌਹਾਨ (34) ਵਲੋਂ ਡੇਰਾ ਮੁਖੀ 'ਤੇ ਇਸੇ ਪਿੰਡ ਵਿਚਲੇ 'ਸ਼ਾਹ ਸਤਨਾਮ ਜਨਰਲ ਹਸਪਤਾਲ' ਵਿਚ ਸਾਲ 2000 'ਚ ਉਸ ਦਾ ਨਿਪੁੰਸਕਤਾ ਦਾ ਅਪਰੇਸ਼ਨ ਕੀਤਾ ਗਿਆ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਾਈ ਕੋਰਟ ਦੇ ਹੁਕਮਾਂ ਮਗਰੋਂ ਬੀਤੇ ਜਨਵਰੀ ਮਹੀਨੇ ਹੀ ਜਾਂਚ ਏਜੰਸੀ ਵਲੋਂ ਰੈਗੂਲਰ ਕੇਸ (ਆਰ. ਸੀ.) ਦਰਜ ਕਰਨ ਤੋਂ ਫ਼ੌਰੀ ਬਾਅਦ ਚੌਹਾਨ ਅਤੇ ਸਹਿ ਸ਼ਿਕਾਇਤਕਰਤਾ ਗੁਰਦਾਸ ਸਿੰਘ ਤੁਰ ਕੋਲੋਂ ਦੋ ਵਾਰ ਪੁਛਗਿਛ ਕੀਤੀ ਜਾ ਚੁਕੀ ਹੈ ਅਤੇ ਇਸ ਦੌਰਾਨ ਹੀ ਵੱਖ-ਵੱਖ ਟੀਮਾਂ ਵਲੋਂ ਸਿਰਸਾ ਸਣੇ ਹਰਿਆਣਾ, ਪੰਜਾਬ, ਉੱਤਰ-ਪ੍ਰਦੇਸ਼ ਅਤੇ ਚੰਡੀਗੜ੍ਹ ਦੀਆਂ ਉਨ੍ਹਾਂ ਵੱਖ-ਵੱਖ ਥਾਵਾਂ ਦਾ ਵੀ ਉਚੇਚਾ ਦੌਰਾ ਕੀਤਾ ਗਿਆ ਹੈ, ਜਿਥੇ-ਜਿਥੇ ਨਿਪੁੰਸਕ ਬਣਾਏ ਗਏ ਕਥਿਤ ਪੀੜਤ ਇਨੀਂ-ਦਿਨੀਂ ਰਹਿ ਰਹੇ ਹਨ। ਗੁਰੂਸਰ ਮੋਡੀਆ ਦਾ ਜ਼ਿਕਰ ਕਈ ਵਾਰ ਪੁੱਛਗਿਛ ਦੌਰਾਨ ਸਾਹਮਣੇ ਆਉਣ 'ਤੇ ਜਾਂਚ ਏਜੰਸੀ ਨੇ ਹੁਣ ਉਥੋਂ ਦਾ ਰਾਹ ਕੀਤਾ।

SHARE ARTICLE
Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement