WhatsApp ਦੇ 'Delete for Everyone' ਫੀਚਰ 'ਚ ਸਾਹਮਣੇ ਆਈ ਇਹ ਕਮੀ
Published : Feb 20, 2018, 1:33 pm IST
Updated : Feb 20, 2018, 8:03 am IST
SHARE ARTICLE

ਨਵੀਂ ਦਿੱਲੀ: ਮੈਸੇਜਿੰਗ ਐਪ ਦਾ ‘Delete For Everyone’ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਲਾਂਚ ਕੀਤਾ ਗਿਆ ਸੀ। ਇਸ ਫੀਚਰ ਨੂੰ ਲੈ ਕੇ ਹੁਣ ਨਵੀਂ ਗੱਲ ਸਾਹਮਣੇ ਆਈ ਹੈ। ਜੇਕਰ ਤੁਸੀਂ ਆਪਣੇ ਮੈਸੇਜ ਨੂੰ ਡਿਲੀਟ ਕਰਦੇ ਹੋ ਤੇ ਇਸ ਤੋਂ ਪਹਿਲਾਂ ਹੀ ਜੇਕਰ ਕਿਸੇ ਨੇ ਇਸ ‘ਤੇ ਰਿਪਲਾਈ ਕਰ ਦਿੱਤਾ ਤਾਂ ਤੁਹਾਡਾ ਮੈਸੇਜ ਕੋਟ ਕੀਤੇ ਗਏ ਮੈਸੇਜ ਦੇ ਨਾਲ ਨਜ਼ਰ ਆਵੇਗਾ। 


ਮਤਲਬ ਇਹ ਡਿਲੀਟ ਤਾਂ ਹੋ ਜਾਵੇਗਾ ਪਰ ਦੂਜੇ ਮੈਸੇਜ ਦੇ ਨਾਲ ਪੜ੍ਹਿਆ ਵੀ ਜਾ ਸਕੇਗਾ। ਇਸ ਫੀਚਰ ਨੂੰ ਲਾਂਚ ਕਰਨ ਦਾ ਕਾਰਨ ਤਾਂ ਇਹ ਸੀ ਕਿ ਜੇਕਰ ਕਿਸੇ ਨੇ ਗਲਤੀ ਨਾਲ ਕੋਈ ਮੈਸੇਜ ਭੇਜ ਦਿੱਤਾ ਤਾਂ ਉਸ ਨੂੰ ਸੱਤ ਮਿੰਟ ਦੇ ਅੰਦਰ-ਅੰਦਰ ਡਿਲੀਟ ਕੀਤਾ ਜਾ ਸਕਦਾ ਹੈ। 


ਅਜਿਹੇ ਵਿੱਚ ਮੈਸੇਜ ਦੀ ਥਾਂ ਡਿਲੀਟਿਡ ਮੈਸੇਜ ਲਿਖਿਆ ਨਜ਼ਰ ਆਉਂਦਾ ਹੈ। ਨਵੀਂ ਗੱਲ ਮੁਤਾਬਕ ਮੈਸੇਜ ਡਿਲੀਟ ਕਰਨ ਤੋਂ ਬਾਅਦ ਵੀ ਇਸ ਨੂੰ ਪੜ੍ਹਿਆ ਜਾ ਸਕਦਾ ਹੈ। 


ਸਭ ਤੋਂ ਵੱਡਾ ਖਤਰਾ ਗਰੁੱਪ ਚੈਟ ਵਿੱਚ ਹੋਵੇਗਾ ਜਿੱਥੇ ਮੈਸੇਜਾਂ ਨੂੰ ਕੋਟ ਕਰਕੇ ਰਿਪਲਾਈ ਕੀਤੇ ਜਾਂਦੇ ਹਨ। ਜੇਕਰ ਤੁਹਾਡੇ ਮੈਸੇਜ ਨੂੰ ਕੋਟ ਕਰਕੇ ਕਿਸੇ ਨੇ ਜਵਾਬ ਦੇ ਦਿੱਤਾ ਤਾਂ ਇਹ ਡਿਲੀਟ ਹੋਣ ਦੇ ਬਾਵਜੂਦ ਪੜ੍ਹਿਆ ਜਾ ਸਕੇਗਾ।

SHARE ARTICLE
Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement