ਚੰਡੀਗੜ੍ਹ 13 ਅਗੱਸਤ (ਅੰਕੁਰ) : ਆਜ਼ਾਦੀ ਦਿਵਸ 'ਤੇ ਸੈਕਟਰ-17 ਪਰੇਡ ਗਰਾਊਂਡ ਵਿਚ ਹੋਣ ਵਾਲੇ ਪ੍ਰਸ਼ਾਸਕੀ ਪ੍ਰੋਗਰਾਮ ਦੇ ਚਲਦੇ ਸੜਕਾਂ 'ਤੇ ਸਵੇਰੇ 7 ਵਜੇ ਤੋਂ ਲੈ ਕੇ ਪ੍ਰੋਗਰਾਮ ਖ਼ਤਮ ਹੋਣ ਤਕ ਆਮ ਜਨਤਾ ਦੇ ਵਾਹਨਾਂ ਦੀ ਪਾਬੰਦੀ ਰਹੇਗੀ ਅਤੇ ਟ੍ਰੈਫ਼ਿਕ ਨੂੰ ਦੂਜੇ ਪਾਸਿਉਂ ਜਾਣਾ ਪਵੇਗਾ। ਆਜ਼ਾਦੀ ਦਿਵਸ ਦੇ ਦਿਨ ਸਵੇਰੇ 6 ਵਜੇ ਤੋਂ ਸੈਕਟਰ 16-17 ਅਤੇ 22-23 ਲਾਈਟ ਪੁਆਇੰਟ ਤੋਂ ਗੁਰਦਿਆਲ ਪੰਪ ਸੈਕਟਰ-22 ਤੋਂ ਉਦਯੋਗ ਪੰਥ ਤਕ ਸੈਕਟਰ 16-17 ਲਾਈਟ ਪੁਆਇੰਟ ਤੋਂ ਸੈਕਟਰ 16, 17, 22, 23, ਜਨਮਾਰਗ ਤੋਂ ਪਰੇਡ ਗਰਊਂਡ ਤਕ ਆਉਣ ਵਾਲਾ ਰਸਤਾ ਆਮ ਲੋਕਾਂ ਲਈ ਬੰਦ ਰਹੇਗਾ। ਪ੍ਰੋਗਰਾਮ ਦੇ ਸਮੇਂ ਸੈਕਟਰ 22 ਵਿਚ ਆਮ ਲੋਕ ਵਾਹਨ ਪਾਰਕ ਨਹੀਂ ਕਰ ਸਕਣਗੇ।
ਇਸ ਤੋਂ ਇਲਾਵਾ ਜਿਨ੍ਹਾਂ ਕੋਲ ਪਾਰਕਿੰਗ ਪਾਸ ਹੈ, ਸੈਕਟਰ 16,17 22,23 ਚੋਰਾਹਾ, ਜਨਮਾਰਗ ਤੋਂ ਪਰੇਡ ਗਰਾਊਂਡ ਹੋ ਕੇ ਸੈਕਟਰ 22 ਵਿਚ ਵਾਹਨ ਪਾਰਕ ਕਰ ਸਕਣਗੇ। ਦੂਜੇ ਪਾਸੇ ਪ੍ਰੋਗਰਾਮ ਵੇਖਣ ਵਾਲੇ ਆਮ ਲੋਕਾਂ ਲਈ ਸੈਕਟਰ 17 ਨੀਲਮ ਥਿਏਟਰ ਦੀ ਬੈਕ ਸਾਇਡ ਪਾਰਕਿੰਗ, ਫ਼ੁਟਬਾਲ ਸਟੇਡੀਅਮ ਅਤੇ ਸਰਕਸ ਗਰਾਊਂਡ ਵਿਚ ਪਾਰਕਿੰਗ ਵਿਵਸਥਾ ਕੀਤੀ ਗਈ ਹੈ ਉਹੀ ਪੰਜਾਬ ਹਰਿਆਣਾ, ਹਿਮਾਚਲ ਤੋਂ ਆਉਣ ਵਾਲੀ ਸਾਰੀਆਂ ਲੋਂਗ ਰੂਟ ਬਸਾਂ ਨੂੰ ਬਜਵਾੜਾ ਚੌਕ ਤੋਂ ਹੁੰਦੇ ਹੋਏ ਹਿਮਾਲਿਆ ਮਾਰਗ ਦੇ ਰਸਤੇ ਆਈਐਸਬੀਟੀ 17 ਪਹੁੰਚਾਇਆ ਜਾਵੇਗਾ। ਪੰਜਾਬ ਰਾਜ ਭਵਨ ਵਿਚ ਹੋਣ ਵਾਲੇ ਐਟ ਹੋਮ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਖ਼ਤਮ ਹੋਣ ਤਕ ਸੈਕਟਰ 5, 6, 7, 8 ਦੇ ਰਾਉਂਡ ਅਬਾਊਟ ਤੋਂ ਲੈ ਕੇ ਗੋਲਫ਼ ਕਲੱਬ ਦੇ ਟੀ ਪੁਆਇੰਟ ਤਕ ਅਤੇ ਟੀ ਪੁਆਇੰਟ ਤੋਂ ਲੈ ਕੇ ਚੰਡੀਗੜ੍ਹ ਦੇ ਸਲਾਹਕਾਰ ਘਰ ਤਕ ਆਮ ਲੋਕਾਂ ਲਈ ਰਸਤਾ ਬੰਦ ਕੀਤਾ ਜਾਵੇਗਾ। ਐਟ ਹੋਮ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਲੋਕ ਅਪਣੇ ਵਾਹਨਾਂ ਨੂੰ ਪ੍ਰਸ਼ਾਸਨ ਦੇ ਸਲਾਹਕਾਰ ਦੀ ਕੋਠੀ ਸਾਹਮਣੇ ਪਾਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਗੋਲਫ਼ ਕਲੱਬ ਵਿਚ ਜਾਣ ਵਾਲੇ ਸਾਰੇ ਮੈਂਬਰ ਐਟ ਹੋਮ ਪ੍ਰੋਗਰਾਮ ਦੌਰਾਨ ਖਾਲਸਾ ਕਾਲਜ ਵਾਲੀ ਸੜਕ ਦਾ ਇਸਤੇਮਾਲ ਕਰਨਗੇ। ਹਰਿਆਣਾ ਰਾਜ-ਭਵਨ ਵਿਚ ਐਟ ਹੋਮ ਪ੍ਰੋਗਰਾਮ ਦੌਰਾਨ ਸੁਖਨਾ ਝੀਲ ਪਾਰਕਿੰਗ ਅਤੇ ਹੀਰਾ ਚੌਕ ਤਕ ਆਮ ਲੋਕਾਂ ਦੇ ਵਾਹਨਾਂ 'ਤੇ ਪਾਬੰਦੀ ਲਗਾਈ ਗਈ ਹੈ ਉਹੀ ਹਰਿਆਣਾ ਰਾਜ ਭਵਨ ਵਿਚ ਐਟ ਹੋਮ ਪ੍ਰੋਗਰਾਮ ਵਿਚ ਹੋਣ ਵਾਲੇ ਗੇਸਟ ਅਪਣੇ ਵਾਹਨਾਂ ਨੂੰ ਸੁਖਨਾ ਝੀਲ ਅਤੇ ਯੂਟੀ ਗੈਸਟ ਹਾਊਸ ਵਲ ਪਾਰਕਿੰਗ ਦੀ ਵਰਤੋਂ ਕਰ ਸਕਣਗੇ।