ਚੰਡੀਗੜ - ਗਣਤੰਤਰ ਦਿਵਸ ਮੌਕੇ ਸੁਰੱਖਿਆ ਵਿਵਸਥਾ ਨੂੰ ਧਿਆਨ 'ਚ ਰੱਖਦਿਆਂ ਹਵਾਈ ਅੱਡਾ ਅਥਾਰਟੀ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਜਾਣ ਵਾਲੀਆਂ 2 ਫਲਾਈਟਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਫਲਾਈਟ ਨੰ. ਯੂ. ਕੇ. 732 ਤੇ ਦੂਜੀ ਫਲਾਈਟ 9 ਡਬਲਿਊ. 2665/2666 ਨੂੰ ਵੀ 26 ਜਨਵਰੀ ਨੂੰ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਥੇ ਹੀ ਖਰਾਬ ਮੌਸਮ ਕਾਰਨ ਕੌਮਾਂਤਰੀ ਹਵਾਈ ਅੱਡੇ ਤੋਂ ਜਾਣ ਵਾਲੀਆਂ 7 ਫਲਾਈਟਾਂ ਆਪਣੇ ਤੈਅ ਸਮੇਂ ਤੋਂ ਇਕ ਘੰਟੇ ਤੋਂ ਜ਼ਿਆਦਾ ਦੇਰੀ ਨਾਲ ਆਈਆਂ ਤੇ ਉਡਾਣ ਭਰੀ।
ਇਸਦੇ ਨਾਲ ਹੀ ਜੈੱਟ ਏਅਰਵੇਜ਼ ਦੀ ਜੈਪੁਰ ਜਾਣ ਵਾਲੀ ਫਲਾਈਟ, ਜੋ ਆਪਣੇ ਤੈਅ ਸਮੇਂ 'ਤੇ ਸਵੇਰੇ 11.15 ਵਜੇ ਜਾਂਦੀ ਹੈ, ਇਕ ਘੰਟਾ ਦੇਰੀ ਨਾਲ ਗਈ। ਮੁੰਬਈ ਜਾਣ ਵਾਲੀ ਜੈੱਟ ਏਅਰਵੇਜ਼ ਦੀ ਫਲਾਈਟ, ਜੋ ਦੁਪਹਿਰ 12.25 ਵਜੇ ਜਾਂਦੀ ਹੈ, ਇਕ ਘੰਟਾ ਦੇਰੀ ਨਾਲ ਗਈ। ਇਸਦੇ ਨਾਲ ਹੀ ਦਿੱਲੀ ਜਾਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਵੀ ਇਕ ਘੰਟਾ ਲੇਟ ਰਹੀ। ਇਸਦੇ ਨਾਲ ਹੀ ਦੋ ਫਲਾਈਟਾਂ 30 ਤੇ 35 ਮਿੰਟ ਦੇਰੀ ਨਾਲ ਗਈਆਂ।