ਅਕਤੂਬਰ ਦੇ ਦੂਜੇ ਹਫ਼ਤੇ ਤਕ ਸੈਕਟਰ 17 ਤੇ 37 ਦੇ ਪਟਰੌਲ ਪੰਪਾਂ 'ਤੇ ਮਿਲਣ ਲੱਗੇਗੀ ਸੀ.ਐਨ.ਜੀ. ਗੈਸ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 11 ਸਤੰਬਰ (ਸਰਬਜੀਤ ਢਿੱਲੋਂ) : ਸੋਹਣੇ ਸ਼ਹਿਰ ਚੰਡੀਗੜ੍ਹ 'ਚ ਪ੍ਰਸ਼ਾਸਨ ਵਲੋਂ ਪ੍ਰਦੂਸ਼ਣ ਨੂੰ ਘਟਾਉਣ ਲਈ ਡੀਜ਼ਲ ਅਤੇ ਪਟਰੌਲ ਨਾਲੋਂ ਕਈ ਗੁਣਾ ਸਸਤੀ ਸੀ.ਐਨ.ਜੀ. ਗੈਸ ਦੀ ਸਪਲਾਈ ਅਕਤੂਬਰ ਮਹੀਨੇ 'ਚ ਸੈਕਟਰ 17 ਤੇ ਸੈਕਟਰ 37 'ਚ ਮਿਲਣੀ ਸ਼ੁਰੂ ਹੋ ਜਾਵੇਗੀ। 2016 'ਚ ਸ਼ਹਿਰ 'ਚ ਇਸ ਤੋਂ ਪਹਿਲਾਂ ਸੈਕਟਰ 34, ਸੈਕਟਰ 44 'ਚ ਪ੍ਰਾਈਵੇਟ ਸਥਿਤ ਪਟਰੌਲ ਪੰਪਾਂ 'ਤੇ ਪਹਿਲਾਂ ਹੀ ਗੈਸ ਦੀ ਸਪਲਾਈ ਹੋ ਰਹੀ ਹੈ, ਜਿਸ ਦੀ ਵਰਤੋਂ ਆਟੋ ਰਿਕਸ਼ਾ ਵਾਲੇ ਕਰਦੇ ਆ ਰਹੇ ਹਨ।
ਇੰਡੀਅਨ ਆਇਲ ਕੰਪਨੀ ਅਪਣੇ ਅਧੀਨ ਪਟਰੌਲ ਪੰਪਾਂ 'ਤੇ ਗੈਸ ਸਪਲਾਈ ਕਰਨ ਲਈ ਅਦਾਨੀ ਗਰੁੱਪ ਨਾਲ ਸਮਝੌਤੇ ਅਧੀਨ ਸੈਕਟਰ 17 ਤੇ ਸੈਕਟਰ 378 ਵਿਚ ਇਸ ਸਾਲ ਦੇ ਅਕਤੂਬਰ ਮਹੀਨੇ ਤੋਂ ਸ਼ੁਰੂ ਕਰਨ ਜਾ ਰਹੀ ਹੈ।
ਇੰਡੀਆਨ ਆਇਲ ਕੰਪਨੀ ਦੇ ਮੈਨੇਜਰ ਸੰਜੀਵ ਕੁਮਾਰ ਜੈਨ ਅਨੁਸਾਰ ਸੈਕਟਰ 37 ਤੇ  ਸੈਕਟਰ 17 ਦੇ ਇੰਡੀਅਨ ਆਇਲ ਪਟਰੌਲ ਪੰਪਾਂ 'ਤੇ ਸੀ.ਐਨ.ਜੀ. ਗੈਸ ਸਪਲਾਈ ਕਰਨ ਲਈ ਚੰਡੀਗੜ੍ਹ ਪ੍ਰਸ਼ਾਨ ਦੀ ਐਨ.ਓ.ਸੀ. ਮਿਲ ਗÂਂ ਹੈ। ਉਨ੍ਹਾਂ ਕਿਹਾ ਕਿ ਕੰਪਨੀ ਸੈਕਟਰ 17 ਤੇ ਸੈਕਟਰ 37 'ਚ ਪਟਰੌਲ ਪੰਪਾਂ 'ਤੇ ਗੈਸ ਦੀ ਸਪਲਾਈ ਦਾ ਕੰਮ ਜਲਦ ਹੀ ਸ਼ੁਰੂ ਕਰ ਦੇਵੇਗੀ। ਉੁਨ੍ਹਾਂ ਦਸਿਆ ਕਿ ਸੀ.ਐਨ.ਜੀ. ਗੈਸ ਪਟਰੌਲ ਅਤੇ ਡੀਜ਼ਲ ਦੇ ਮੁਕਾਬਲੇ ਜ਼ਿਆਦਾ ਮਾਇਲੇਜ ਦਿੰਦੀ ਹੈ ਅਤੇ ਪਟਰੌਲ-ਡੀਜ਼ਲ ਨਾਲ ਕਿਤੇ ਜ਼ਿਆਦਾ ਸਸਤੀ ਪੈਂਦੀ ਹੈ।
ਦਸਣਯੋਗ ਹੈ ਕਿ ਇੰਡੀਆਨ ਆਇਲ ਕੰਪਨੀ ਭਾਰਤ ਸਰਕਾਰ ਪਹਿਲੇ ਗੇੜ 'ਚ ਚੰਡੀਗੜ੍ਹ ਦੇ ਚਾਰ ਪਟਰੌਲ ਪੰਪਾਂ 'ਤੇ ਹੀ ਸੀ.ਐਨ.ਜੀ. ਗੈਸ ਸਪਲਾਈ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਸੈਕਟਰ 26 ਵਿਚਲੇ ਪਟਰੌਲ ਪੰਪ 'ਤੇ ਵੀ ਜਲਦ ਹੀ ਸੀ.ਐਨ.ਜੀ. ਗੈਸ ਮਿਲਣੀ ਸ਼ੁਰੂ ਹੋ ਜਾਵੇਗੀ।