ਭਾਜਪਾ ਅਤੇ ਸੰਜੇ ਟੰਡਨ ਨੇ ਆਪੋ-ਅਪਣੇ ਉਮੀਦਵਾਰ ਐਲਾਨੇ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 3 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ 2018 'ਚ ਹੋਣ ਵਾਲੀਆਂ ਚੋਣਾਂ ਦੇ ਸਬੰਧ 'ਚ ਭਾਜਪਾ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸਵੇਰੇ  11 ਵਜੇ ਯੂ.ਟੀ. ਗੈਸਟ ਹਾਊਸ 'ਚ ਹੋਈ, ਜਿਥੇ ਪਾਰਟੀ ਦੀਆਂ ਲੀਹਾਂ ਤੋਂ ਉਲਟ ਨਿਗਮ ਚੋਣਾਂ 'ਚ ਸੰਜੇ ਟੰਡਨ ਧੜੇ ਨੇ ਖੁਲ੍ਹੀ ਬਗ਼ਾਵਤ ਕਰਦਿਆਂ ਸਿਟਿੰਗ ਮੇਅਰ ਆਸ਼ਾ ਜੈਸਵਾਲ ਦੀ ਅਗਵਾਈ 'ਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਰਿਟਰਨਿੰਗ ਅਫ਼ਸਰ ਅੱਗੇ ਦੋਵੇਂ ਧੜਿਆਂ ਨੇ ਵੱਖ-ਵੱਖ ਨਾਮਜ਼ਦਗੀਆਂ ਭਰ ਦਿਤੀਆਂ।ਭਾਜਪਾ ਪਾਰਟੀ ਵਲੋਂ ਮੇਅਰ ਦੀ ਸੀਟ ਲਈ ਸੱਤਪਾਲ ਜੈਨ ਸਾਬਕਾ ਐਮ.ਪੀ. ਧੜੇ ਨਾਲ ਸਬੰਧਤ ਦਿਨੇਸ਼ ਮੋਦਗਿਲ ਅਤੇ ਸੀਨੀਅਰ ਡਿਪਟੀ ਮੇਅਰ ਦੀ ਸੀਟ ਲਈ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਡਿਪਟੀ ਮੇਅਰ ਲਈ ਵਿਨੋਦ ਅਗਰਵਾਲ ਨੂੰ ਉਮੀਦਵਾਰ ਐਲਾਨ ਦਿਤਾ, ਜਿਸ ਨਾਲ ਸੀਨੀਅਰ ਆਗੂਆਂ ਅਤੇ ਪਾਰਟੀ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੂੰ ਵੱਡੀ ਨਮੋਸ਼ੀ ਸਹਿਣੀ ਪਈ।ਦੂਜੇ ਪਾਸੇ ਸੰਜੇ ਟੰਡਨ ਦੇ ਗਰੁਪ ਵਲੋਂ ਮੌਜੂਦਾ ਮੇਅਰ ਆਸ਼ਾ ਜੈਸਵਾਲ ਨੂੰ ਦੂਜੀ ਵਾਰੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਲਈ ਰਵੀਕਾਂਤ ਸ਼ਰਮਾ ਤੇ ਡਿਪਟੀ ਲਈ ਵਿਨੋਦ ਅਗਰਵਾਲ ਨੂੰ ਉਮੀਦਵਾਰ ਬਣਾ ਕੇ ਕਾਗਜ਼ ਭਰੇ ਗਏ।