ਚੰਡੀਗੜ੍ਹ ਰੇਲਵੇ ਸਟੇਸ਼ਨ ’ਚ ਸਵਰਨ ਪ੍ਰਾਜੈਕਟ ਦਾ ਕੀਤਾ ਉਦਘਾਟਨ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ: ਦੇਸ਼ ਦੀਆਂ ਸਰਬੋਤਮ ਲਗ਼ਜ਼ਰੀ ਰੇਲਾਂ ਵਿਚੋਂ ਇਕ ਸ਼ਤਾਬਦੀ ਟ੍ਰੇਨ ਹੁਣ ਹੋਰ ਵੀ ਆਰਾਮਦਾਇਕ ਤੇ ਲਗ਼ਜ਼ਰੀ ਬਣਾਈ ਜਾ ਰਹੀ ਹੈ। ਚੰਡੀਗੜ੍ਹ-ਦਿੱਲੀ ਸ਼ਤਾਬਦੀ ਐਕਸਪ੍ਰੈਸ ’ਚ ‘ਗੋਲਡ ਸਟੈਂਡਰਡ’ ਦੀ ਸਹੂਲਤ ਸ਼ੁਰੂ ਹੋ ਗਈ ਹੈ। ਮੁਸਾਫਰ ਹੁਣ ਚੰਡੀਗੜ੍ਹ-ਦਿੱਲੀ ਸ਼ਤਾਬਦੀ ਐਕਸਪ੍ਰੈਸ ’ਚ ਸਫ਼ਰ ਦੌਰਾਨ ਇਨ੍ਹਾਂ ਲਗਜ਼ਰੀ ਸਹੂਲਤਾਂ ਦਾ ਆਨੰਦ ਮਾਣ ਸਕਦੇ ਹਨ। ਰੇਲਵੇ ਨੇ ਇਸ ਨੂੰ ‘ਸਵਰਨ ਪ੍ਰਾਜੈਕਟ’ ਦਾ ਨਾਂ ਦਿੱਤਾ ਹੈ।