ਡੇਂਗੂ ਦੇ 14 ਤੇ ਸਵਾਈਨ ਫ਼ਲੂ ਦਾ ਇਕ ਨਵਾਂ ਮਾਮਲਾ ਆਇਆ ਸਾਹਮਣੇ

ਚੰਡੀਗੜ੍ਹ

ਚੰਡੀਗੜ੍ਹ, 5 ਸਤੰਬਰ (ਤਰੁਣ ਭਜਨੀ): ਸ਼ਹਿਰ 'ਚ ਡੇਂਗੂ ਅਤੇ ਸਵਾਈਨ ਫ਼ਲੂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਕਿਆਂ ਤੋਂ ਡੇਂਗੂ ਦੇ 14 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਮਰੀਜ਼ਾਂ ਦੀ ਗਿਣਤੀ 213 ਤਕ ਪਹੁੰਚ ਗਈ ਹੈ। ਡੇਂਗੂ ਦੇ ਜ਼ਿਆਦਾਤਰ ਮਾਮਲੇ ਮਨੀਮਾਜਰਾ ਤੋਂ ਹਨ।
ਮੰਗਲਵਾਰ ਨਗਰ ਨਿਗਮ ਦੀ ਮੇਅਰ ਆਸ਼ਾ ਜਸਵਾਲ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਰਾਕੇਸ਼ ਕਸ਼ਿਅਪ ਨੇ ਮਨੀਮਾਜਰਾ ਵਿਚ ਦੌਰਾ ਕੀਤਾ ਅਤੇ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦਾ ਹਾਲਚਾਲ ਵੀ ਪੁੱਛਿਆ। ਇਸ ਦੇ ਨਾਲ ਹੀ ਸਵਾਈਨ ਫ਼ਲੂ ਦਾ ਵੀ ਇਕ ਮਾਮਲਾ ਸਾਹਮਣੇ ਆਇਆ ਹੈ।
ਸੈਕਟਰ 24 ਵਾਸੀ ਮਹਿਲਾ ਨੂੰ ਪੀ.ਜੀ.ਆਈ. ਦਾਖ਼ਲ ਕਰਵਾਇਆ ਗਿਆ ਹੈ। ਸਵਾਈਨ ਦੇ ਹੁਣ ਤਕ ਕੁਲ ਮਾਮਲੇ 52 ਹੋ ਗਏ ਹਨ। ਡੇਂਗੂ ਦੇ ਮਰੀਜ਼ ਸੈਕਟਰ 45, ਕਜਹੇੜੀ, ਖੁੱਡਾ ਲਾਹੌਰਾ, ਮੌਲੀਜਾਗਰਾਂ ਅਤੇ ਧਨਾਸ ਤੋਂ ਹਨ। ਮਲੇਰੀਆ ਵਿੰਗ ਦੇ ਨੋਡਲ ਅਧਿਕਾਰੀ ਗੌਰਵ ਅਗਰਵਾਲ ਮੁਤਾਬਕ ਡੇਂਗੂ ਦੇ ਜ਼ਿਆਦਾ ਮਾਮਲੇ ਮਨੀਮਾਜਰਾ ਤੋਂ ਆ ਰਹੇ ਹਨ। ਜਦਕਿ ਸਵਾਈਨ ਫ਼ਲੂ ਦਾ ਇਕ ਮਾਮਲਾ ਸਾਹਮਣੇ ਆਇਆ ਹੈ।