ਦੇਸ਼ ਭਰ 'ਚ ਟਰੱਕ ਅਪ੍ਰੇਟਰਾਂ ਵਲੋਂ ਦੋ ਦਿਨਾਂ ਦੀ ਹੜਤਾਲ ਸਮਾਪਤ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 10 ਅਕਤੂਬਰ (ਸਰਬਜੀਤ ਢਿੱਲੋਂ): ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਭਰ 'ਚ ਲਾਏ ਜੀ.ਐਸ.ਟੀ. ਨਿਯਮਾਂ ਅਤੇ ਡੀਜ਼ਲ ਦੀਆਂ ਭਾਰੀ ਕੀਮਤਾਂ ਅਸਮਾਨੀ ਪੁੱਜ ਜਾਣ ਦੇ ਵਿਰੋਧ ਵਿਚ ਦੇਸ਼ ਭਰ ਦੇ ਟਰੱਕ ਅਪ੍ਰੇਟਰਾਂ ਵਲੋਂ ਦੋ ਰੋਜ਼ਾ ਟਰੱਕਾਂ ਦੀ ਹੜਤਾਲ ਅੱਜ ਸਮਾਪਤ ਕਰ ਦਿਤੀ ਹੈ। ਟਰੱਕ ਅਪ੍ਰੇਟਰਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਡੀਜ਼ਲ ਦੀਆਂ ਕੀਮਤਾਂ ਲੋੜ ਨਲੋਂ ਵੱਧ ਰੇਟਾਂ 'ਤੇ ਵੇਚ ਕੇ ਟਰਾਂਸਪੋਰਟਰਾਂ ਅਤੇ ਟੂਰਿਸਟ ਕਿੱਤੇ ਨਾਲ ਜੁੜੇ 90 ਲੱਖ ਦੇ ਕਰੀਬ ਕਾਰੋਬਾਰੀਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਕਰਨ 'ਤੇ ਤੁਲੀ ਹੋਈ ਹੈ। ਇਨ੍ਹਾਂ ਟਰੱਕ ਅਪ੍ਰੇਟਰਾਂ ਵਲੋਂ ਤਿਉਹਾਰਾਂ ਨੂੰ ਮੁੱਖ ਰਖਦਿਆਂ ਸਿਰਫ਼ ਦੋ ਦਿਨ ਦੇਸ਼ ਵਿਆਪੀ ਪੱਧਰ 'ਤੇ ਹੜਤਾਲ ਕਰਨ ਦਾ ਸੱਦਾ ਦਿਤਾ ਸੀ ਤਾਕਿ ਕੇਂਦਰ ਦੇ ਰਾਜ ਸਰਕਾਰਾਂ 'ਤੇ ਦਬਾਅ ਪਾਇਆ ਜਾ ਸਕੇ।