ਐਸ.ਏ.ਐਸ. ਨਗਰ, 2 ਸਤੰਬਰ
(ਪਰਦੀਪ ਸਿੰਘ ਹੈਪੀ): ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਮੋਹਾਲੀ ਤੇ ਹੈਲਪਿੰਗ
ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਵਿਦੇਸ਼ ਦੇ ਦੌਰੇ ਤੋਂ ਵਾਪਸ
ਆ ਕੇ ਦਸਿਆ ਕਿ ਪੰਜਾਬ ਦੇ ਦੋ ਨੌਜਵਾਨ ਹਰਪਾਲ ਸਿੰਘ ਵਾਸੀ ਨਾਭਾ ਤੇ ਵਿਜੇ ਕੁਮਾਰ ਵਾਸੀ
ਗੁਰਦਾਸਪੁਰ ਜੋ ਮਲੇਸ਼ੀਆ ਦੀ ਜੇਲ ਵਿਚ ਫਸੇ ਹੋਏ ਸਨ।
ਉਨ੍ਹਾਂ ਦਸਿਆ ਕਿ ਉਹ ਕੰਮ
ਕਰਨ ਲਈ ਮਲੇਸ਼ੀਆ ਗਏ ਸਨ ਪਰ ਏਜੰਟ ਨੇ ਫ਼ਰਜ਼ੀ ਕੰਪਨੀ ਵਿਚ ਭੇਜ ਦਿਤਾ। ਕੰਪਨੀ ਨਾ ਮਿਲਣ
'ਤੇ ਜਦ ਏਜੰਟ ਨੂੰ ਕਿਹਾ ਤਾਂ ਉਸ ਨੇ ਕਿਸੇ ਹੋਰ ਕੰਪਨੀ ਵਿਚ ਕੰਮ ਕਰਨ ਲਾ ਦਿਤੇ ਤੇ ਫਿਰ
ਕੁੱਝ ਦਿਨ ਕੰਮ ਕਰਵਾਉਣ ਤੋਂ ਬਾਅਦ ਉਨ੍ਹਾਂ ਪੇਸੈ ਦੀ ਮੰਗ ਕੀਤੀ ਤਾਂ ਮਾਲਕ ਨੇ ਉਨ੍ਹਾਂ
ਨੂੰ ਪੁਲਿਸ ਹਵਾਲੇ ਕਰ ਦਿਤਾ। ਜੇਲ ਵਿਚ ਉਨ੍ਹਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ
ਸੀ। ਉਨ੍ਹਾਂ ਨੂੰ ਖਾਣ ਲਈ ਖਾਣਾ ਵੀ ਨਹੀਂ ਦਿਤਾ ਜਾਂਦਾ ਸੀ। ਸਾਰੇ ਦਿਨ ਵਿਚ 2 ਗਿਲਾਸ
ਪਾਣੀ ਦਿਤਾ ਜਾਦਾ ਸੀ। ਜਦ ਉਨ੍ਹਾਂ ਨੂੰ ਵਾਪਸ ਆਉਣ ਦੀ ਕੋਈ ਉਮੀਦ ਨਾ ਮਿਲੀ। ਦੋਵੇਂ
ਨੌਜਵਾਨਾਂ ਦੇ ਪਰਵਾਰਕ ਮੈਂਬਰ ਜਸਪਾਲ ਸਿੰਘ 13 ਮਈ ਨੂੰ ਚੰਡੀਗੜ੍ਹ ਹੈਲਪਿੰਗ ਹੈਪਲੈਸ
ਸੰਸਥਾ ਦੇ ਦਫ਼ਤਰ ਬੀਬੀ ਰਾਮੂਵਾਲੀਆ ਨੂੰ ਮਿਲੇ ਜਿਸ 'ਤੇ ਬੀਬੀ ਰਾਮੂਵਾਲੀਆ ਨੇ ਸੱਭ ਤੋਂ
ਪਹਿਲਾਂ ਮਲੇਸ਼ੀਆ ਦੀ ਭਾਰਤੀ ਰਾਜਦੂਤ ਨੂੰ ਪੱਤਰ ਲਿਖਿਆ ਜਿਸ ਮਗਰੋਂ ਉਨ੍ਹਾਂ ਦੀ ਹਾਲਤ
ਵਿਚ ਥੋੜਾ ਸੁਧਾਰ ਆਈਆ। ਫਿਰ ਲਗਾਤਾਰ ਭਾਰਤੀ ਰਾਜਦੂਤ ਨਾਲ ਫ਼ੋਨ 'ਤੇ ਰਾਬਤਾ ਕਾਇਮ ਰਖਿਆ।
ਉਨ੍ਹਾਂ ਇਕ ਉੱਚ ਅਧਿਕਾਰੀ ਦੀ ਡਿਊਟੀ ਲਗਾ ਕੇ ਦੋਨੋਂ ਨੌਜਵਾਨਾਂ ਨੂੰ ਪੰਜਾਬ
ਉਨ੍ਹਾਂ ਦੇ ਘਰ ਵਾਪਸ ਭੇਜਣ ਵਿਚ ਮਦਦ ਕੀਤੀ। ਨੌਜਵਾਨਾਂ ਨੇ ਬੀਬੀ ਰਾਮੂਵਾਲੀਆ ਦਾ ਖ਼ਾਸ
ਤੌਰ 'ਤੇ ਧਨਵਾਦ ਕੀਤਾ। ਇਸ ਮੌਕੇ ਅਰਵਿੰਦਰ ਸਿੰਘ ਭੁੱਲਰ ਉੱਘੇ ਸਮਾਜ ਸੇਵੀ, ਕੁਲਦੀਪ
ਸਿੰਘ ਬੈਰੋਪੁਰ ਸਕੱਤਰ ਹੈਲਪਿੰਗ ਹੈਪਲੈਸ, ਸਿਵ ਕੁਮਾਰ, ਜਸਪਾਲ ਸਿੰਘ ਹੈਲਪਿੰਗ ਹੈਪਲੈਸ
ਦੀ ਸਮੂਹ ਟੀਮ ਹਾਜ਼ਰ ਸੀ।