ਗਮਾਡਾ ਨੇ ਨਿਜੀ ਕੰਪਨੀ ਨੂੰ ਸੌਂਪੀ ਦੋ ਖੇਡ ਕੰਪਲੈਕਸਾਂ ਦੀ ਜ਼ਿੰਮੇਵਾਰੀ

ਚੰਡੀਗੜ੍ਹ, ਚੰਡੀਗੜ੍ਹ

ਐਸ.ਏ.ਐਸ. ਨਗਰ, 27 ਦਸੰਬਰ (ਪ੍ਰਭਸਿਮਰਨ ਸਿੰਘ ਘੱਗਾ) : ਸੈਕਟਰ-69 ਅਤੇ 71 ਵਿਚ ਖ਼ਸਤਾ ਹਾਲਤ ਚੱਲ ਰਹੇ ਸਪੋਰਟਸ ਕੰਪਲੈਕਸਾਂ ਦੀ ਸੂਰਤ ਛੇਤੀ ਹੀ ਬਦਲ ਜਾਵੇਗੀ। ਗਮਾਡਾ ਨੇ ਦੋਵਾਂ ਸਪੋਰਟਸ ਕੰਪਲੈਕਸਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਇਕ ਪ੍ਰਾਇਵੇਟ ਕੰਪਨੀ ਨੂੰ ਸੌਂਪਣ ਦਾ ਫ਼ੈਸਲਾ ਲਿਆ ਹੈ। ਉਕਤ ਪ੍ਰਾਜੈਕਟ ਵਿਚ ਗਮਾਡਾ ਇਕ ਨੋਡਲ ਏਜੰਸੀ ਦੇ ਰੂਪ ਵਿਚ ਕੰਮ ਕਰੇਗਾ। ਨਾਲ ਹੀ ਕੰਪਨੀ ਦੁਆਰਾ ਕੀਤੇ ਜਾਣ ਵਾਲੇ ਕੰਮ ਦੀ ਨਿਗਰਾਨੀ ਕਰੇਗਾ। ਗਮਾਡਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਮੀਦ ਹੈ ਕਿ ਸਪੋਰਟਸ ਕੰਪਲੈਕਸਾਂ ਵਿਚ ਲੋਕਾਂ ਨੂੰ ਬਿਹਤਰ ਸਹੂਲਤ ਮਿਲ ਸਕੇਗੀ, ਜਿਸ ਤਹਿਤ ਹੀ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ। ਉਥੇ ਹੀ, ਗਮਾਡਾ ਨੇ ਲੋਕਾਂ ਤੋਂ ਵੀ ਅਪੀਲ ਕੀਤੀ ਹੈ ਕਿ ਕੰਪਲੈਕਸਾਂ ਵਿਚ ਕੋਈ ਕਮੀ ਸਾਹਮਣੇ ਆਉਂਦੀ ਹੈ, ਤਾਂ ਇਸ ਬਾਰੇ ਵਿਚ ਤੁਰਤ ਗਮਾਡਾ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਕੰਪਲੈਕਸਾਂ ਦੀ ਸੂਰਤ ਨੂੰ ਸੁਧਾਰਿਆ ਜਾ ਸਕੇ।