ਸੰਸਦ ਮੈਂਬਰਾਂ ਤੇ ਵਿਧਾਇਕਾਂ ਬਾਰੇ ਜਾਣਕਾਰੀ ਮੰਗੀ
ਚੰਡੀਗੜ੍ਹ, 8 ਜਨਵਰੀ, (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਦੋਵਾਂ ਰਾਜਾਂ ਵਿਚਲੇ ਅਦਾਲਤੀ ਖ਼ਾਸਕਰ ਹਾਈ ਕੋਰਟ ਵਿਚ ਕੇਸਾਂ ਦਾ ਸਾਹਮਣਾ ਕਰ ਰਹੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਬਾਰੇ ਜਾਣਕਾਰੀ ਤਲਬ ਕੀਤੀ ਹੈ।ਹਾਈ ਕੋਰਟ ਦੇ ਰਜਿਸਟਰਾਰ ਨੇ ਦੋਵਾਂ ਰਾਜਾਂ ਦੇ ਐਡਵੋਕੇਟ ਜਨਰਲ ਨੂੰ ਪੱਤਰ ਲਿਖ ਕੇ ਸਬੰਧਤ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਸੂਚੀ ਮੰਗੀ ਹੈ, ਜਿਨ੍ਹਾਂ ਵਿਰੁਧ ਹਾਈ ਕੋਰਟ ਵਿਚ ਕੇਸ ਚਲ ਰਹੇ ਹਨ। ਰਜਿਸਟਰਾਰ ਜਨਰਲ ਦੁਆਰਾ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਛੇਤੀ ਤੋਂ ਛੇਤੀ ਮੁਹਈਆ ਕਰਵਾਈ ਜਾਵੇ ਜਿਸ ਤਹਿਤ ਸਬੰਧਤ ਸੰਸਦ ਮੈਂਬਰ ਜਾਂ ਵਿਧਾਇਕ ਵਿਰੁਧ ਜਾਰੀ ਕੇਸ ਵਿਚ ਸ਼ਾਮਲ ਧਾਰਾਵਾਂ, ਪੁਲਿਸ ਸਟੇਸ਼ਨ ਅਤੇ ਦਰਜ ਹੋਣ ਦੀ ਤਰੀਕ ਆਦਿ ਬਾਰੇ ਵੀ ਉਚੇਚੇ ਤੌਰ 'ਤੇ ਪੁਛਿਆ ਗਿਆ ਹੈ ।
ਸੰਸਦ ਮੈਂਬਰਾਂ ਤੇ ਵਿਧਾਇਕਾਂ ਬਾਰੇ ਜਾਣਕਾਰੀ ਮੰਗੀਸੰਸਦ ਮੈਂਬਰਾਂ ਤੇ ਵਿਧਾਇਕਾਂ ਬਾਰੇ ਜਾਣਕਾਰੀ ਮੰਗੀ