ਚੰਡੀਗੜ੍ਹ, 27 ਫ਼ਰਵਰੀ, (ਨੀਲ ਭਲਿੰਦਰ ਸਿੰਘ) : ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ (ਜੀ.ਐਮ.ਸੀ.ਐਚ) ਵਿਚ ਇਕ ਅਜਿਹਾ ਕੇਸ ਨਜ਼ਰੀ ਪੈ ਰਿਹਾ ਹੈ, ਜਿਸ ਤਹਿਤ ਇਸ ਵੱਕਾਰੀ ਹਸਪਤਾਲ ਦਾ ਸਰਜਰੀ ਵਿਭਾਗ ਦੇ ਇਕ ਡਾਕਟਰ ਅਪਣੀ ਮਾਨਸਕ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਇਸ ਅਹਿਮ ਵਿਭਾਗ 'ਚ ਡਾਕਟਰ ਦੇ ਅਹੁਦੇ 'ਤੇ ਰਖਿਆ ਹੋਇਆ ਹੈ। ਜਾਣਕਾਰੀ ਮੁਤਾਬਕ 6 ਦਸੰਬਰ 2014 ਨੂੰ ਡਾ. ਮਿਅੰਕ ਜਿਅੰਤ ਨਾਮੀ ਇਸ ਡਾਕਟਰ ਨੂੰ ਸਿਰ ਦੀ ਸੱਟ ਲੱਗਣ ਕਾਰਨ ਉਹ ਪ੍ਰੋਬੇਸ਼ਨ 'ਤੇ ਚਲੇ ਗਏ ਸਨ। 6 ਸਤੰਬਰ 2016 ਤਕ ਮੈਡੀਕਲ ਅਤੇ ਹੋਰ ਛੁੱਟੀਆਂ 'ਤੇ ਰਹੇ। 70 ਫ਼ੀ ਸਦੀ ਅਪੰਗਤਾ ਹੋਣ ਦੇ ਬਾਵਜੂਦ ਬਿਨਾਂ ਮੈਡੀਕਲ ਫਿਟਨੈੱਸ ਉਨ੍ਹਾਂ ਨੂੰ ਆਗਿਆ ਦੇ ਦਿਤੀ ਗਈ।ਮੈਡੀਕਲ ਬੋਰਡ ਨੇ ਉਨ੍ਹਾਂ ਦੀ ਮਾਨਸਿਕ ਅਪੰਗਤਾ ਦਾ ਮੁਲਾਂਕਣ ਨਹੀਂ ਕੀਤਾ ਜੋ ਨਿਯਮਾਂ ਦੇ ਵਿਰੁਧ ਹੈ। ਕਿਉਂਕਿ ਮੈਡੀਕਲ ਬੋਰਡ 'ਚ ਇਕ ਸਾਲ ਛੁੱਟੀ 'ਤੇ ਰਹਿਣ ਤੋਂ ਬਾਅਦ ਪੂਰੀ ਤਰ੍ਹਾਂ ਫਿਟ ਹੋਣ 'ਤੇ ਹੀ ਨਿਯੁਕਤੀ ਦਿਤੀ ਜਾਂਦੀ ਹੈ। 'ਅਪੰਗਤਾ ਐਕਟ 1995' ਦਾ ਕਹਿਣਾ ਹੈ ਕਿ ਅਪੰਗ ਵਿਅਕਤੀ ਨੂੰ ਕਿਸੇ ਹੋਰ ਵਿਭਾਗ ਵਿਚ ਬਦਲ ਦੇਣਾ ਚਾਹੀਦਾ ਹੈ ਪਰ ਕਿਸੇ ਵੀ ਅਹੁਦੇ ਉਤੇ 'ਐਡਜਸਟ' ਕਰਨਾ ਸੰਭਵ ਨਾ ਹੋਣ ਦੀ ਸੂਰਤ ਵਿਚ ਨਿਯਮਾਂ ਮੁਤਾਬਕ ਰਾਜਪਾਲ ਦੇ ਆਦੇਸ਼ਾਂ ਅਨੁਸਾਰ ਜੁਆਇੰਟ ਕੇਅਰਟੇਕਰ ਸੁਪਰਵਾਈਜ਼ਰ ਦੇ ਅਹੁਦੇ 'ਤੇ ਲਾਇਆ ਜਾਣਾ ਬਣਦਾ ਸੀ ਪਰ ਅਜਿਹਾ ਨਾ ਕਰਦੇ ਹੋਏ ਡਾਕਟਰ ਜਿਅੰਤ ਨੂੰ ਸਰਜਰੀ ਵਿਭਾਗ ਵਿਚ ਹੀ ਰਖਿਆ ਗਿਆ ਹੈ। ਦੱਸਣਯੋਗ ਹੈ ਕਿ ਭਾਰਤੀ ਮੈਡੀਕਲ ਕੌਂਸਲ (ਐਮ.ਸੀ.ਆਈ.) ਦੇ 5 ਅਕਤੂਬਰ 2016 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰਾਂ ਨੂੰ ਸਵੇਰੇ 9:30 ਵਜੇ ਤਕ ਅਪਣੀ ਹਾਜ਼ਰੀ ਰਜਿਸਟਰ ਜਾਂ ਬਾਇਉਮੀਟਰਕ ਪ੍ਰਣਾਲੀ ਰਾਹੀਂ ਲਗਾਉਣੀ ਲਾਜ਼ਮੀ ਹੈ। ਪਰ ਡਾਕਟਰ ਮਿਅੰਕ ਜਿਅੰਤ ਨਾਮੀ ਇਸ ਡਾਕਟਰ ਦੀ ਮਾਨਸਕ ਹਾਲਤ ਠੀਕ ਨਾਂ ਹੋਣ ਕਾਰਨ ਇਨ੍ਹਾਂ ਨਿਯਮਾਂ ਦੀ ਅਣਦੇਖੀ ਕੀਤੀ ਜਾਣ ਦੇ ਵੀ ਸਪਸ਼ਟ ਇਸ਼ਾਰੇ ਮਿਲ ਰਹੇ ਹਨ।
ਜਾਣਕਾਰ ਸੂਤਰਾਂ ਦਾ ਤਾਂ ਇਥੋਂ ਤਕ ਆਖਣਾ ਹੈ ਕਿ ਡਾਕਟਰ ਜਿਅੰਤ ਨੂੰ ਉਨ੍ਹਾਂ ਨਾਲ ਘਰ ਤੋਂ ਬਾਹਰ-ਅੰਦਰ ਆਉਣ-ਜਾਣ ਲਈ ਵੀ ਇਕ ਸਹਾਇਕ ਮਿਲਿਆ ਹੋਇਆ ਹੈ ਤੇ ਖ਼ੁਦ ਬਿਮਾਰੀ ਦੀ ਹਾਲਤ ਵਿਚ ਹੋਣ ਕਾਰਨ ਉਹ ਕਈ ਵਾਰ ਅਪਣੇ ਸਹਾਇਕ ਨਾਲ ਵੀ ਖਹਿਬੜ ਚੁਕੇ ਹਨ। ਇਸ ਦੀ ਜਾਣਕਾਰੀ ਹਸਪਤਾਲ ਪ੍ਰਸ਼ਾਸਨ ਨੂੰ ਵੀ ਹੈ ਪਰ ਫਿਰ ਵੀ ਕੋਈ ਕਰਵਾਈ ਨਹੀਂ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਇਸ ਮੁਦੇ ਨਾਲ ਸਬੰਧਤ ਸੂਚਨਾ ਅਧਿਕਾਰ ਐਕਟ ਤਹਿਤ ਮੰਗੀਆਂ ਗਈਆਂ ਜਾਣਕਾਰੀਆਂ ਤਹਿਤ ਵੀ ਉਕਤ ਡਾਕਟਰ ਦੀ ਮੌਜੂਦਾ ਵਿਭਾਗੀ ਅਤੇ ਮਾਨਸਿਕ ਸਥਿਤੀ ਬਾਰੇ ਪ੍ਰਟਾਵਾ ਹੋਇਆ ਹੈ। ਡਾਕਟਰ ਜਿਅੰਤ ਦੀ ਮਾਨਸਿਕ ਹਾਲਤ ਵੇਖਦੇ ਹੋਏ ਸਰਜਰੀ ਵਿਭਾਗ ਦੇ ਐਚ.ਓ.ਡੀ. ਅਤੇ ਪ੍ਰੋਫ਼ੈਸਰ ਡਾਕਟਰ ਏ.ਕੇ. ਅਤਰੀ ਨੇ ਵੀ ਉਨ੍ਹਾਂ ਨੂੰ ਕਿਸੇ ਵੀ ਸਰਜਰੀ ਲਈ ਅਯੋਗ ਮੰਨਿਆ ਹੈ।
20 ਫ਼ਰਵਰੀ 2018 ਦੀ ਰੀਪੋਰਟ ਅਨੁਸਾਰ ਡਾਕਟਰ ਮਿਅੰਕ ਜਿਅੰਤ ਨਾ ਤਾਂ ਸਰਜਰੀ ਕਰ ਸਕਦੇ ਹਨ, ਨਾ ਹੀ ਅਧਿਆਪਨ ਕਾਰਜ ਅਤੇ ਨਾ ਹੀ ਓ.ਪੀ.ਡੀ. ਵਿਭਾਗ 'ਤੇ ਆਪਣੀਆਂ ਸੇਵਾਵਾਂ ਦੇ ਸਕਦੇ ਹਨ। ਰੀਪੋਰਟ ਵਿਚ ਇਹ ਵੀ ਜ਼ਿਕਰ ਹੈ ਕਿ ਡਾਕਟਰ ਜਿਅੰਤ ਨੇ 5 ਦਸੰਬਰ 2014 ਤੋਂ ਕਿਸੇ ਵੀ ਅਹੁਦੇ 'ਤੇ ਕਾਰਜ ਨਹੀਂ ਕੀਤਾ ਹੈ ਅਤੇ ਨਾ ਹੀ ਉਹ ਮਾਨਸਿਕ ਰੂਪ ਤੋਂ ਇਹ ਸੇਵਾਵਾਂ ਦੇਣ ਦੇ ਸਮਰੱਥ ਹਨ। 26 ਦਸੰਬਰ 2017 ਨੂੰ ਲਗਾਈ ਗਈ ਆਰਟੀਆਈ ਤਹਿਤ ਜਾਣਕਾਰੀ ਮਿਲੀ ਹੈ ਕਿ ਡਾਕਟਰ ਜਿਅੰਤ ਕਿਸੇ ਵੀ ਅਹੁਦੇ 'ਤੇ ਹਸਪਤਾਲ ਪ੍ਰਸ਼ਾਸਨ ਅਧੀਨ ਕਾਰਜ ਨਹੀਂ ਕਰ ਰਹੇ ਹਨ।
ਡਾਕਟਰ ਸੈਕਟਰ-32 ਹਸਪਤਾਲ ਦੇ ਸਰਜਰੀ ਵਿਭਾਗ 'ਚ ਤਾਇਨਾਤ
ਆਰਟੀਆਈ ਵਿੱਚ ਪੁੱਛਿਆ ਗਿਆ ਸੀ ਕਿ ਡਾਕਟਰ ਜਿਅੰਤ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਉੱਤੇ ਕਾਰਜਸ਼ੀਲ ਹਨ ਅਤੇ ਕੀ ਉਹ ਆਪਣੀਆਂ ਸੇਵਾਵਾਂ ਦੇ ਸਕਦੇ ਹਨ ਕੀ ਉਹ ਸੁਤੰਤਰ ਪ੍ਰਭਾਵ ਤੋਂ ਆਪਣੀ ਸੇਵਾਵਾਂ ਦੇ ਸਕਦੇ ਹਨ ਤਾਂ ਆਰਟੀਆਈ ਤਹਿਤ ਤਾਂ ਜਵਾਬ ਮਿਲਿਆ ਹੈ ਕਿ ਉਹ ਹਸਪਤਾਲ ਪ੍ਰਸ਼ਾਸਨ ਕਿ ਕਿਸੇ ਵੀ ਅਹੁਦੇ ਉੱਤੇ ਤੈਨਾਤ ਨਹੀਂ ਹਨ ਪਰ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਡਾਕਟਰ ਜਿਅੰਤ ਆਪਣੀਆਂ ਸੇਵਾਵਾਂ ਦੇ ਰਹੇ ਹਨ । ਡਾਕਟਰ ਜਿਅੰਤ ਦਾ ਇਲਾਜ ਮਨੋਚਿਕਿਤਸਕ ਵਿਭਾਗ ਤੋਂ ਡਾਕਟਰ ਮਨੋਜ ਕੁਮਾਰ ਅਤੇ ਡਾਕਟਰ ਵਿਪਿਨ ਗੁਪਤਾ ਸਹਾਇਕ ਪ੍ਰੋਫੈਸਰ ਨਿਊਰੋ ਸਰਜਰੀ ਵਿਭਾਗ ਇਲਾਜ ਕਰ ਰਹੇ ਸਨ। ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ ਵਿੱਚ ਹੀ ਹਾਲ ਹੀ ਵਿੱਚ ਮੈਂਬਰੀ ਪ੍ਰੋਫੇਸਰ ਤੇ ਐਚ ਓ ਡੀ ਪੱਧਰ ਦੇ ਅਧਿਕਾਰੀਆਂ ਦਾ ਇੱਕਮੈਡੀਕਲ ਬੋਰਡ ਡਾਕਟਰ ਮਿਆਂਕ ਜਿਅੰਤ ਦੇ ਹੀ ਮਸਲੇ ਉੱਤੇ ਗਠਤ ਕਰਘੋਖ ਕੀਤੀ ਗਈ ਹੈ। ਪੀ ਜੀ ਆਈ, ਜੀ ਐਮ ਐਸ ਐਚ 32 , ਜਰਨਲ ਹਸਪਤਾਲ ਸੈਕਟਰ 16 ਤੋਂ ਵੱਖ ਵੱਖ ਵਿਸ਼ਿਆਂ ਚ ਮੁਹਾਰਤ ਹਾਸਿਲ 9 ਡਾਕਟਰਾਂ ਨੇ ਵੀ ਵਿਸ਼ੇਸ਼ਤੌਰ ਉਤੇ ਡਾਕਟਰ ਜਿਅੰਤ ਦਾ ਇਲਾਜ ਕਰਨ ਵਾਲੇ ਉਕਤ ਡਾਕਟਰਾਂ ਤੋਂ ਵਿਸਥਾਰਤ ਜਾਣਕਾਰੀ ਲੈ ਇਸ ਮਾਮਲੇ ਚ ਆਪਣੀ ਸਪੱਸ਼ਟ ਟਿਪਣੀ ਕੀਤੀ ਹੈ ਕਿ ਡਾਕਟਰ ਮਿਆਂਕ ਜਿਅੰਤ ਹਾਲ ਦੀ ਘੜੀ ਮਾਨਸਿਕ ਰੂਪ ਚ ਪੂਰੀ ਤਰਾਂ ਠੀਕ ਨਹੀਂ ਹੋਣ ਦੇ ਕਾਰਨ ਸੁਤੰਤਰ ਪ੍ਰਭਾਵ ਤੋਂ ਆਪਣੀ ਡਿਊਟੀ ਕਰਨ ਦੇ ਸਮਰੱਥ ਨਹੀ ਹਨ।