ਸੁਰੱਖਿਅਤ ਕਹੇ ਜਾਣ ਵਾਲਾ ਸ਼ਹਿਰ ਚੰਡੀਗੜ੍ਹ ਹੁਣ ਜ਼ਿਆਦਾ ਸੁਰੱਖਿਅਤ ਨਹੀਂ ਰਿਹਾ। ਬੀਤੀ ਰਾਤ ਕਰੀਬ ਨੌਂ ਵਜੇ ਇੱਕ 22 ਸਾਲ ਦੀ ਲੜਕੀ ਨਾਲ ਸਾਮੂਹਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਲੜਕੀ ਨੇ ਸੇਕਟਰ - 37 ਤੋਂ ਮੋਹਾਲੀ ਜਾਣ ਲਈ ਆਟੋ ਲਿਆ ਸੀ। ਆਟੋ ਵਿੱਚ ਡਰਾਇਵਰ ਸਮੇਤ ਸਵਾਰ ਤਿੰਨ ਲੋਕ ਲੜਕੀ ਨੂੰ ਸੇਕਟਰ - 53 ਸਥਿਤ ਜੰਗਲ ਵਿੱਚ ਲੈ ਗਏ।
ਜਿਥੇ ਉਹਨਾਂ ਨੇ ਲੜਕੀ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ ਅਤੇ ਬਾਅਦ 'ਚ ਲੜਕੀ ਨੂੰ ਛੱਡਕੇ ਆਟੋ ਲੈ ਕੇ ਭੱਜ ਗਏ। ਕਿਸੇ ਰਾਹਗੀਰ ਤੋਂ ਸੂਚਨਾ ਲੈ ਕੇ ਪਹੁੰਚੀ ਪੁਲਿਸ ਨੇ ਲੜਕੀ ਦਾ ਜੀ.ਏਮ.ਏਸ.ਏਚ - 16 ਵਿੱਚ ਮੈਡੀਕਲ ਕਰਵਾਇਆ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਥੇ ਤਾਹਨੂੰ ਦਸਦੀਏ ਕਿ ਲੜਕੀ ਦੇਹਰਾਦੂਨ ਦੀ ਰਹਿਣ ਵਾਲੀ ਹੈ ਤੇ ਮੋਹਾਲੀ ਸਥਿਤ ਇੱਕ ਪੀਜੀ ਵਿੱਚ ਰਹਿੰਦੀ ਹੈ। ਪੀੜਿਤ ਲੜਕੀ ਸੇਕਟਰ - 37 ਦੇ ਇੱਕ ਇੰਸਟੀਟਿਊਟ 'ਚੋਂ ਸਟੇਨੋ ਦਾ ਕੋਰਸ ਕਰ ਰਹੀ ਹੈ।