ਜੇਡਬਲਯੂ ਮੈਰੀਏਟ ਹੋਟਲ 'ਚੋਂ ਮਿਲੀ ਵਿਅਕਤੀ ਦੀ ਲਾਸ਼

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 1 ਜਨਵਰੀ (ਤਰੁਣ ਭਜਨੀ): ਸੈਕਟਰ-35 ਦੇ ਜੇਡਬਲਯੂ ਮੈਰੀਏਟ ਹੋਟਲ ਵਿਚ ਸ਼ੱਕੀ ਹਾਲਾਤ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜੰਮੂ-ਕਸ਼ਮੀਰ ਦੇ ਰਹਿਣ ਵਾਲੇ 41 ਸਾਲਾ ਇਫ਼ਸਾਨ ਖਾਂਡੇ ਦੇ ਰੂਪ ਵਿਚ ਹੋਈ ਹੈ। ਇਫ਼ਸਾਨ ਕੁੱਝ ਦਿਨ ਪਹਿਲਾਂ ਹੀ ਹੋਟਲ ਵਿਚ ਰਹਿਣ ਆਇਆ ਸੀ ਅਤੇ ਬੀਤੀ ਰਾਤ ਉਸ ਨੇ ਵਾਪਸ ਜਾਣਾ ਸੀ। ਅੱਜ ਸਵੇਰੇ ਜਦ ਹੋਟਲ ਮੁਲਾਜ਼ਮਾਂ ਨੇ ਦਰਵਾਜ਼ਾ ਖੜਕਾਇਆ ਤਾਂ ਕਮਰੇ ਵਿਚੋਂ ਕੋਈ ਆਵਾਜ਼ ਨਹੀਂ ਆਈ। ਇਸ ਤੋਂ ਬਾਅਦ ਮੁਲਾਜ਼ਮਾਂ ਨੇ 

ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ। ਮੌਕੇ 'ਤੇ ਪੁੱਜ ਕੇ ਪੁਲਿਸ ਨੇ ਦਰਵਾਜ਼ਾ ਖੁਲ੍ਹਵਾਇਆ ਜਿਥੇ ਬਿਸਤਰ 'ਤੇ ਇਫ਼ਸਾਨ ਦੀ ਲਾਸ਼ ਪਈ ਹੋਈ ਸੀ। ਪੁਲਿਸ ਨੇ ਇਫ਼ਸਾਨ ਨੂੰ ਸੈਕਟਰ-32 ਦੇ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੇ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿਤੀ ਹੈ। ਦਸਿਆ ਜਾਂਦਾ ਹੈ ਕਿ ਮ੍ਰਿਤਕ ਹੋਟਲ ਵਪਾਰੀ ਸੀ ਅਤੇ ਇਥੇ ਅਪਣੇ ਵਪਾਰ ਦੇ ਸਬੰਧ ਵਿਚ ਹੀ ਆਇਆ ਹੋਇਆ ਸੀ।