ਚੰਡੀਗੜ੍ਹ, 12 ਅਕਤੂਬਰ (ਸਰਬਜੀਤ ਢਿੱਲੋਂ) : ਨੇਤਰ ਜਿਓਤੀ ਦਿਵਸ ਦੇ ਮੌਕੇ ਤੇ ਕਰੀਬ 500 ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਅੱਖਾਂ ਤੋਂ ਬਿਨ•ਾਂ ਜੀਵਨ ਕਿਸ ਤਰ੍ਹਾਂ ਹੁੰਦਾ ਹੈ। ਚੰਡੀਗੜ• ਦੇ ਸੈਕਟਰ 17 ਪਲਾਜ਼ਾ ਵਿਚ ਵੀਰਵਾਰ ਸ਼ਾਮ ਬਲਾਈਂਡ ਵਾਕ ਕਰਵਾਈ ਗਈ, ਜਿਸਦਾ ਮੁੱਖ ਉਦੇਸ਼ ਨੇਤਰਹੀਣਾਂ ਦੇ ਪ੍ਰਤੀ ਏਕਤਾ ਪ੍ਰਗਟਾਨਾ ਅਤੇ ਉਨ੍ਹਾਂ ਦੀਆਂ ਦਿੱਕਤਾਂ ਦੇ ਪ੍ਰਤੀ ਜਾਗਰੂਕ ਕਰਨਾ ਸੀ। ਕਰੀਬ ਅੱਧਾ ਘੰਟਾ ਚੱਲੀ ਇਸ ਯਾਤਰਾ ਦੇ ਦੌਰਾਨ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੇ ਅਪਣੀਆਂ ਅੱਖਾਂ 'ਤੇ ਪੱਟੀ ਬੰਨਕੇ ਯਾਤਰਾ ਕੱਢੀ। ਸੈਕਟਰ 26 ਵਿਖੇ ਸਥਿਤ ਨੇਤਰਹੀਣਾਂ ਦੇ ਸਕੂਲ ਦੇ ਕਰੀਬ 50 ਵਿਦਿਆਰਥੀਆਂ ਨੇ ਇਸ ਯਾਤਰਾ ਦੀ ਅਗਵਾਈ ਕੀਤੀ।
ਚੰਡੀਗੜ• ਆਧਾਰਿਤ ਡਾਇਲਾਗ ਹਾਈਵੇ ਟਰਸਟ ਨੇ ਬੈਂਗਲੌਰ ਦੇ ਦਾ ਪ੍ਰੋਜੈਕਟ ਵਿਸ਼ਨ ਦੇ ਨਾਲ ਮਿਲਕਰ ਇਸ ਅਨੁੱਠੀ ਬਲਾਇੰਡ ਵਾਕ ਦਾ ਆਯੋਜਨ ਕੀਤਾ ਸੀ।
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਇਸ ਪੈਦਲ ਯਾਤਰਾ ਦੀ ਸ਼ੁਰੂਆਤ ਕਰਵਾਈ ਗਈ ਅਤੇ ਯਾਤਰਾ ਵਿਚ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਡਾਇਲਾਗ ਹਾਈਵੇ ਟਰਸਟ ਦੀ ਸ਼ਲਾਘਾਕਰਨਾ ਚਾਹੁੰਦਾ ਹਾਂ ਕਿ ਉਨ•ਾਂ ਨੇ ਅੱਜ ਇੱਕ ਅਜਿਹੇ ਵਿਸ਼ੇ ਉਤੇ ਚਾਨਣ ਪਾਇਆ ਹੈ ਜਿਸ ਨੂੰ ਅਸੀਂ ਦੇਖਕੇ ਵੀ ਅਣ-ਦੇਖਿਆ ਕਰ ਦਿੰਦੇ ਹਾਂ। ਮੈਂ ਇਨਸਾਨੀਅਤ ਦੇ ਜਿਉਂਦਾ ਰੱਖਣ ਦੀ ਉਨ•ਾਂ ਦੀ ਇਸ ਕੋਸ਼ਿਸ਼ ਨੂੰ ਸਲਾਮ ਕਰਦਾ ਹਾਂ ਅਤੇ ਖੁਸ਼ਕਿਸਮਤ ਹਾਂ ਕਿ ਮੈਂ ਵੀ ਅਜਿਹੀ ਮੁਹਿਮ ਦਾ ਹਿੱਸਾ ਬਣਿਆ। ਉਨ•ਾਂ ਕਿਹਾ ਕਿ ਮੀ ਇਥੇ ਐਲਾਨ ਕਰਨਾ ਚਾਹੁੰਦਾ ਹਾਂ ਕਿ ਜਦੋਂ ਤਕ ਮੈਂ ਪੰਜਾਬ ਸਰਕਾਰ ਵਿਚ ਮੰਤਰੀ ਆਹੁੰਦੇ 'ਤੇ ਹਾਂ ਮੈਂ ਡਾਇਲਾਗ ਹਾਈਵੇ ਟਰਸਟ ਨੂੰ ਹਰ ਸਾਲ ਪੰਜ ਲੱਖ ਰੁਪਏ ਦੀ ਮੱਦਦ ਰਾਸ਼ੀ ਦਵਾਂਗਾ ਅਤੇ ਨਾਲ ਹੀ ਮੈਂ ਇੱਥੇ ਜੋਰ ਦੇਕੇ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਰੀਰਿਕ ਰੂਪ ਤੋਂ ਅਪਾਹਜ ਲੋਕਾਂ ਨੂੰ ਸਾਡੀ ਦਿਆ ਜਾਂ ਹਮਦਰਦੀ ਦੀ ਨਹੀਂ ਬਲਕਿ ਇੱਜਤ, ਆਤਮਸੰਮਾਨ ਅਤੇ ਬਰਾਬਰੀ ਦੀ ਜਰੂਰਤ ਹੈ। ਜੋ ਕਿ ਇਨ੍ਹਾਂ ਦਾ ਹੱਕ ਹੈ।