ਕਾਂਗਰਸੀ ਵਰਕਰ ਨਾਲ ਸਿਪਾਹੀ ਵਲੋਂ ਕੀਤੀ ਧੱਕਾ-ਮੁੱਕੀ ਕਾਰਨ ਕਾਂਗਰਸੀਆਂ ਨੇ ਕੀਤਾ ਥਾਣੇ ਦਾ ਘਿਰਾਉ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 19 ਜਨਵਰੀ (ਤਰੁਣ ਭਜਨੀ): ਚੰਡੀਗੜ੍ਹ ਜ਼ਿਲ੍ਹਾ ਕਾਂਗਰਸ ਕਮੇਟੀ ਅਰਬਨ-2 ਨੇ ਸ਼ੁੱਕਰਵਾਰ ਚੰਡੀਗੜ੍ਹ ਪੁਲਿਸ ਦੇ ਸਿਪਾਹੀ ਹਿਤੇਸ਼ ਯਾਦਵ ਵਲੋਂ ਕਾਂਗਰਸੀ ਵਰਕਰ ਆਸ਼ੂ ਨਾਲ ਧੱਕਾ-ਮੁੱਕੀ ਕਰਨ ਦੀ ਘਟਨਾ ਦੇ ਵਿਰੋਧ ਵਿਚ ਸੈਕਟਰ 26 ਪੁਲਿਸ ਥਾਣੇ ਦਾ ਘਿਰਾਉ ਕੀਤਾ। ਇਹ ਧਰਨਾ ਪ੍ਰਦਰਸ਼ਨ ਜ਼ਿਲ੍ਹਾ ਕਾਂਗਰਸ ਕਮੇਟੀ ਅਰਬਨ-2 ਦੇ ਪ੍ਰਧਾਨ ਗੁਰਪ੍ਰੀਤ ਗੋਪੀ ਦੀ ਅਗਵਾਈ ਵਿਚ ਕੀਤਾ ਗਿਆ, ਜਿਸ ਵਿਚ ਕਾਂਗਰਸੀ ਨੇਤਾ ਕੌਂਸਲਰ ਦਵਿੰਦਰ ਬਬਲਾ, ਐਚ.ਐਸ. ਲੱਕੀ, ਕਾਂਗਰਸ ਦੇ ਜਰਨਲ ਸਕੱਤਰ ਸ਼ਸ਼ੀ ਸ਼ੰਕਰ ਤਿਵਾਰੀ, ਸਰਪੰਚ ਗੁਰਪ੍ਰੀਤ ਹੈਪੀ, ਹਰਮੇਲ ਕੇਸਰੀ, ਅਜੇ ਜੋਸ਼ੀ, ਅਜੇ ਸ਼ਰਮਾ, ਵੀਰੇਂਦਰ ਰਾਵਤ, ਕਾਲੋਨੀ ਸੈੱਲ ਦੇ ਪ੍ਰਧਾਨ ਵੀਰੇਂਦਰ ਰਾਏ ਆਦਿ ਨੇ ਵੀ ਇਸ ਵਿਚ ਹਿੱਸਾ ਲਿਆ।