ਕੌਮੀ ਲੋਕ ਅਦਾਲਤ 'ਚ 9 ਕਰੋੜ 26 ਲੱਖ 68 ਹਜ਼ਾਰ 445 ਰੁਪਏ ਦੇ ਅਵਾਰਡ ਪਾਸ

ਚੰਡੀਗੜ੍ਹ, ਚੰਡੀਗੜ੍ਹ



ਐਸ.ਏ.ਐਸ. ਨਗਰ, 9 ਸਤੰਬਰ (ਗੁਰਮੁਖ ਵਾਲੀਆ): ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ ਵਿੱਚ ਵੱਖ-ਵੱਖ ਕੈਟਾਗਰੀਆਂ ਦੇ 1051 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 09 ਕਰੋੜ 26 ਲੱਖ 68 ਹਜ਼ਾਰ 445 ਰੁਪਏ ਦੀ ਕੀਮਤ ਦੇ ਅਵਾਰਡ ਪਾਸ ਕੀਤੇ ਗਏ । ਜ਼ਿਲ੍ਹਾ ਤੇ ਸੈਸ਼ਨ ਜੱਜ -ਕਮ- ਚੇਅਰਮੈਨ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਰਚਨਾ ਪੁਰੀ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਵਿਚ ਲੋਕਾਂ ਨੇ ਆਪਣੇ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ ਦਿਲਚਸਪੀ ਦਿਖਾਈ।
ਉਨ੍ਹਾਂ ਦੱਸਿਆ ਕਿ ਕੌਮੀ ਲੋਕ ਅਦਾਲਤ ਵਿਚ ਕਿ ਗੰਭੀਰ ਕਿਸਮ ਦੇ ਕੌਮੀ ਲੋਕ ਅਦਾਲਤ ਵਿੱਚ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰੇਕ ਤਰ੍ਹਾਂ ਦੇ ਕੇਸ ਜਿਵੇਂ ਕਿ ਐਨ.ਆਈ. ਐਕਟ ਧਾਰਾ 138 ਅਧੀਨ, ਬੈਂਕ ਰਿਕਵਰੀ ਸਬੰਧੀ, ਲੇਬਰ ਝਗੜਿਆਂ ਸਬੰਧੀ, ਬਿਜਲੀ ਤੇ ਪਾਣੀ ਦੇ ਬਿਲਾਂ ਦੇ ਕੇਸ, ਵਿਵਾਹਿਕ ਝਗੜਿਆਂ, ਪਰਿਵਾਰਕ ਝਗੜਿਆਂ, ਸਮਝੌਤਾ ਹੋਣ ਯੋਗ ਫੌਜਦਾਰੀ ਕੇਸਾਂ, ਮੋਟਰ ਦੁਰਘਟਨਾਂ ਕੇਸ ਸਮੇਤ ਦੁਰਘਟਨਾਂ ਜਾਣਕਾਰੀ ਦੇ ਕੇਸ, ਜਮੀਨ ਅਧਿਗ੍ਰਹਿਣ ਦੇ ਕੇਸ, ਸਰਵਿਸ ਮੈਟਰ ਸਮੇਤ ਪੇਅ ਅਲਾਊਂਸ ਤੇ ਰਿਟਾਇਰਮੈਂਟ ਲਾਭ ਦੇ ਕੇਸ, ਰੈਵੀਨਿਊ ਕੇਸ (ਸਿਰਫ ਜ਼ਿਲ੍ਹਾ ਕੋਰਟ ਤੇ ਮਾਣਯੋਗ ਹਾਈਕੋਰਟ) ਤੋਂ ਇਲਾਵਾ ਕਿਰਾਏ ਸਬੰਧੀ ਕੇਸਾਂ ਦੀ ਸੁਣਵਾਈ ਕਰ ਕੇ ਫ਼ੈਸਲੇ ਸੁਣਾਏ ਗਏ।
ਇਸ ਮੌਕੇ  ਸਕੱਤਰ ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਮੋਨੀਕਾ ਲਾਂਬਾ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਵਿਚ ਦਾ ਰਾਜੀਨਾਮੇ ਦੇ ਅਧਾਰ ਤੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।