ਖੁਸ਼ਖਬਰੀ: ਬੈਂਕਾਕ ਲਈ ਚੰਡੀਗੜ੍ਹ ਏਅਰਪੋਰਟ ਤੋਂ 3 ਦਿਨ ਲਈ ਉੱਡੇਗੀ ਉਡਾਣ

ਚੰਡੀਗੜ੍ਹ

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਇੰਟਰਨੈਸ਼ਨਲ ਏਅਰਪੋਰਟ ਦਾ ਨਾਂਅ ਤਾਂ ਮਿਲ ਗਿਆ ਪਰ ਇੱਥੋਂ ਇੰਟਰਨੈਸ਼ਨਲ ਉਡਾਨਾਂ ਨਹੀਂ ਸਨ ਹੁੰਦੀਆਂ। ਪਰ ਦੁਬਈ ਵਗੈਰਾ ਲਈ ਉਡਾਨਾਂ ਹੋ ਰਹੀਆਂ ਸਨ ਪਰ ਹੁਣ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸੋਮਵਾਰ ਨੂੰ ਬੈਂਕਾਕ ਦੇ ਲਈ ਏਅਰ ਇੰਡੀਆ ਦੀ ਫਲਾਈਟਸ ਹਫਤੇ 'ਚ ਤਿੰਨ ਦਿਨ ਉਡਾਣ ਭਰੇਗੀ। 

ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਆਰ. ਕੇ. ਨੇਗੀ ਨੇ ਦੱਸਿਆ ਕਿ ਇਹ ਫਲਾਈਟਸ ਏਅਰਪੋਰਟ ਤੋਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਡਾਣ ਭਰੇਗੀ। ਫਲਾਈਟਸ ਦੀ ਬੁਕਿੰਗ ਲਗਭਗ ਭਰ ਗਈ ਹੈ। ਇਨ੍ਹਾਂ ਫਲਾਈਟਸ ਨੂੰ ਹਫਤੇ 'ਚ 3 ਦਿਨ ਚਲਾਇਆ ਜਾਵੇਗਾ। ਸੋਮਵਾਰ ਨੂੰ ਦੁਪਹਿਰ 2 ਵਜੇ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦਿਨ 'ਚ 1.35 ਵਜੇ ਸਮਾਂ ਰਹੇਗਾ। ਫਲਾਈਟਸ ਬੈਂਕਾਕ ਦੇ ਸਮੇਂ ਮੁਤਾਬਕ ਚੰਡੀਗੜ੍ਹ ਦੇ ਲਈ ਸਵੇਰੇ 5.40 ਵਜੇ ਉਡਾਣ ਭਰੇਗੀ। 

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਪਿਹਰ 2 ਵਜੇ ਜਾਣ ਵਾਲੀ ਫਲਾਈਟ ਬੈਂਕਾਕ ਦੇ ਸਮੇਂ ਮੁਤਾਬਕ 8 ਵਜੇ ਲੈਂਡ ਕਰੇਗੀ। ਇਸ ਫਲਾਈਟ 'ਚ 162 ਸੀਟਾਂ ਹੋਣਗੀਆਂ। ਇਸ ਨਾਲ ਹਿਮਾਚਲ, ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਫਾਇਦਾ ਹੋਵੇਗਾ।