ਖੁਸ਼ਖਬਰੀ: ਮੁੱਖ ਮੰਤਰੀ ਵੱਲੋਂ ਬੁਢਾਪਾ ਪੈਨਸ਼ਨ 31 ਜਨਵਰੀ ਤੱਕ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਬੁਢਾਪਾ ਪੈਨਸ਼ਨ ਲੈਣ ਵਾਲੇ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਕਾਇਆ ਬੁਢਾਪਾ ਪੈਨਸ਼ਨ 31 ਜਨਵਰੀ ਤੱਕ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਲਾਭਪਾਤਰੀਆਂ ਨੂੰ ਨਿਯਮਿਤ ਭੁਗਤਾਨ ਲਈ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਹਨ। 

ਅਪ੍ਰੈਲ, 2017 ਤੋਂ ਬਹੁਤ ਸਾਰੀਆਂ ਥਾਵਾਂ 'ਤੇ ਬੁਢਾਪਾ ਪੈਨਸ਼ਨ ਦਾ ਭੁਗਤਾਨ ਨਾ ਹੋਣ 'ਤੇ ਚਿੰਤਾ ਪ੍ਰਗਟ ਕਰਦਿਆਂ ਕੈਪਟਨ ਨੇ ਕਿਹਾ ਕਿ ਮਾਰਚ ਤੋਂ ਭੁਗਤਾਨ ਦੀ ਪ੍ਰਕਿਰਿਆ ਰੈਗੁਲਰ ਹੋ ਜਾਵੇਗੀ। ਉਨ੍ਹਾਂ 31 ਜਨਵਰੀ ਤੱਕ ਦਸੰਬਰ ਮਹੀਨੇ ਤੱਕ ਦਾ ਭੁਗਤਾਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। 

ਕੈਪਟਨ ਨੇ ਦੱਸਿਆ ਕਿ ਪੈਨਸ਼ਨਾਂ ਦੇ ਬਕਾਏ ਸਬੰਧੀ ਹਰ ਮਹੀਨੇ ਸਰਕਾਰ ਸਿਰ 110 ਕਰੋੜ ਰੁਪਏ ਦੀ ਦੇਣਦਾਰੀ ਦਾ ਬੋਝ ਵਧਦਾ ਹੈ। ਕੈਪਟਨ ਨੇ ਜਲਦੀ ਹੀ ਗੈਰਹਾਜ਼ਰ ਲਾਭਪਾਤਰੀਆਂ ਦੇ ਮਾਮਲੇ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ। ਜਾਣਕਾਰੀ ਮੁਤਾਬਕ ਇਸ ਵੇਲੇ ਲਾਭਪਾਤਰੀਆਂ ਦੀ ਗਿਣਤੀ 16,24,269 ਹੈ, ਜਦੋਂ ਕਿ ਪਹਿਲਾਂ ਇਹ ਗਿਣਤੀ 19.87,196 ਸੀ।