ਖਰੜ, 23 ਅਕਤੂਬਰ (ਨਾਗਪਾਲ) : ਖਰੜ ਅਨਾਜ ਮੰਡੀ 'ਚ ਬੀਤੀ ਦੇਰ ਰਾਤ ਇਕ ਟਰਾਲੀ ਦੇ ਸੜਕ ਵਿਚਕਾਰ ਖੜੇ ਹੋਣ ਨੂੰ ਲੈਕੇ ਹੋਈ ਬਹਿਸ ਦੇ ਚਲਦੇ ਕੁਝ ਕਿਸਾਨਾਂ ਨੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸੂਦ ਸਹਿਤ ਉਨ੍ਹਾਂ ਦੇ ਪਰਵਾਰ ਦੇ ਚਾਰ ਮੈਬਰਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ 'ਚ ਆੜ੍ਹਤੀ ਪ੍ਰਧਾਨ ਸਣੇ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਖਰੜ ਵਿਚ ਦਾਖਲ ਕਰਵਾਇਆ ਗਿਆ।
ਸੂਚਨਾ ਮਿਲਣ 'ਤੇ ਖਰੜ ਸਿਟੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋ ਵਿਅਕਤਿਆ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਦੂਜੇ ਪਾਸੇ ਇਨ੍ਹਾਂ ਕਿਸਾਨਾਂ ਦੇ ਬਚਾਅ 'ਚ ਭਾਰਤੀਯ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਜਸਪਾਲ ਸਿੰਘ ਨਿਆਮੀਆ ਦੀ ਅਗੁਵਾਈ 'ਚ ਕਿਸਾਨਾਂ ਨੇ ਅੱਜ ਸਵੇਰੇ ਅਨਾਜ ਮੰਡੀ ਦੇ ਗੇਟਾਂ ਅੱਗੇ ਟਰਾਲੀਆਂ ਲਾਕੇ ਰਾਸਤਾ ਬੰਦ ਕਰ ਦਿਤਾ ਅਤੇ ਸਾਰਾ ਦਿਨ ਧਰਨਾ ਜਾਰੀ ਰਖਿਆ। ਇਸੇ ਤਰਾਂ ਅਨਾਜ ਮੰਡੀ ਦੇ ਆੜ੍ਹਤੀ ਆਂ ਨੇ ਵੀ ਅਪਣੇ ਦਫਤਰਾਂ ਦੇ ਸ਼ਟਰ ਸੁਟ ਕੇ ਕੰਮਕਾਜ ਠੱਪ ਰਖਿਆਂ।ਸਿਵਲ ਹਸਪਤਾਲ ਵਿਚ ਜੇਰੇ ਇਲਾਜ ਆੜ੍ਹਤੀ ਐਸੋਸਿÂੈਸ਼ਨ ਦੇ ਪ੍ਰਧਾਨ ਰਾਜੇਸ਼ ਸੂਦ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਾਹਿਲ ਸੂਦ ਅਪਣੇ ਮਾਂ ਲੀਨਾ ਸੂਦ ਅਤੇ ਭੈਣ ਸੁਮੇਘਾ ਦੇ ਨਾਲ ਕਾਰ ਰਾਹੀ ਰੰਧਾਵਾ ਰੋਡ ਖਰੜ ਵਿਖੇ ਇਕ ਧਾਰਮਿਕ ਪ੍ਰੋਗਰਾਮ 'ਚ ਗਿਆ ਸੀ ਜਦ ਰਾਤ ਕਰੀਬ 10 : 30 ਵਜੇ ਉਹ ਵਾਪਸ ਘਰ ਆ ਰਹੇ ਸਨ ਤਾ ਅਨਾਜ ਮੰਡੀ ਦੀ ਸੜਕ ਦੇ ਵਿਚਕਾਰ ਪਿੰਡ ਸਵਾੜਾ ਦੇ ਕੁਝ ਕਿਸਾਨਾਂ ਆਪਣੀ ਟ੍ਰਾਲੀ ਲਾਕੇ ਰਸਤਾ ਰੋਕਿਆ ਹੋਇਆ ਸੀ
ਜਦੋ ਸਾਹਿਲ ਨੇ ਊਨ੍ਹਾਂ ਨੂੰ ਟ੍ਰਾਲੀ ਹਟਾਉਣ ਲਈ ਕਿਹਾ ਤਾਂ ਹੋਈ ਬਹਿਜਬਾਜੀ 'ਚ ਕਿਸਾਨਾਂ ਨੇ ਊ੍ਹਨਾਂ ਤੇ ਹਮਲਾ ਕਰ ਦਿੱਤਾ ਰੌਲੀ ਪੈਣ ਤੇ ਰਜੇਸ਼ ਸੂਦ ਵੀ ਮੌਕੇ ਤੇ ਪੁਜ ਗਿਆ ਲੇਕਿਨ ਕਿਸਾਨਾਂ ਨੇ ਉਨ੍ਹਾਂ ਦੀ ਵੀ ਨਹੀ ਸੁਣੀ ਅਤੇ ਕੁੱਟਮਾਰ ਸ਼ੁਰੂ ਕਰ ਦਿਤੀ ਇਸ ਕੁੱਟਮਾਰ 'ਚ ਰਾਜੇਸ਼ ਸੂਦ, ਸਾਹਿਲ ਸੂਦ ਅਤੇ ਲੀਨਾ ਸੂਦ ਗੰਭੀਰ ਜਖ਼ਮੀ ਹੋ ਗਏ ਜਦਕਿ ਸੁਮੇਘਾ ਨੂੰ ਵੀ ਮਾਮੂਲੀ ਸੱਟਾਂ ਲੱਗੀਆ। ਅੱਜ ਸਵੇਰੇ ਇਕੱਝੇ ਹੋਏ ਕਿਸਾਨ ਆਗੂਆਂ 'ਚ ਜਸਪਾਲ ਸਿੰਘ ਨੇ ਦੋਸ਼ ਲਾਏ ਕਿ ਆੜ੍ਹਤੀ ਪ੍ਰਧਾਨ ਰਾਜੇਸ਼ ਸੂਦ ਨੇ ਝਗੜੇ ਦੇ ਬਾਅਦ ਰਾਤ ਇੱਕ ਵਜੇ ਆਪਣੀ ਲੇਬਰ ਨਾਲ ਮਿਲਕੇ ਕਿਸਾਨਾਂ ਦੇ ਮੰਡੀ ਵਿਚ ਖੜੇ ਟਰੈਕਟਰਾਂ ਨਾਲ ਤੋੜਭੱਣ ਵੀ ਕੀਤੀ। ਉਨ੍ਹਾਂ ਕਿਹਾ ਕਿ ਜਦੋ ਤਕ ਖਰੜ ਪੁਲਿਸ ਫੜੇ ਗਏ ਕਿਸਾਨਾਂ ਨੂੰ ਨਹੀ ਛੱੜਦੀ ਅਤੇ ਆੜ੍ਹਤੀ ਟਰੈਕਟਰਾਂ ਦੀ ਰਿਪੇਅਰ ਨਹੀ ਕਰਵਾਉਂਦਾ ਉਦੋ ਤਕ ਉਹ ਧਰਨਾ ਜਾਰੀ ਰਖਣਗੇ। ਧਰਨੇ ਦੀ ਸੂਚਨਾ ਮਿਲਣ ਤੇ ਤਹਿਸੀਲਦਾਰ ਖਰੜ ਤਰਸੇਮ ਮਿੱਤਲ ਮੌਕੇ ਤੇ ਪੁਜੇ ਅਤੇ ਇਸ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਤਹਿਸੀਲਦਾਰ ਨੇ ਦਸਿਆ ਕਿ ਮਾਮਲਾ ਦੀ ਪੁਲਿਸ ਜਾਂਚ ਕਰ ਰਹੀ ਹੈ। ਮਾਰਕਿਟ ਕਮੇਟੀ ਦੇ ਸਕੱਤਰ ਮਲਕੀਅਤ ਸਿੰਘ ਦੇ ਅਨੁਸਾਰ ਮੰਡੀ ਵਿੱਚ ਆਏ ਕਿਸਾਨਾਂ ਦੀ ਪਰਸ਼ਾਨੀ ਨੂੰ ਵੇਖਦੇ ਹੋਏ ਆੜ੍ਹਤੀ ਆਂ ਨੇ ਸ਼ਾਮ 3 : 30 ਵਜੇ ਦੇ ਝੋਨੇ ਦੇ ਤੋਲਣ ਲਈ ਕੰਡੇ ਕੱਢ ਲਏ ਅਤੇ ਬੋਲੀ ਵੀ ਸ਼ੁਰੂ ਕਰਵਾ ਦਿਤੀ ਗਈ ਪਰ ਝੌਨੇ ਦੀ ਖਰੀਦ ਬਾਰੇ ਆੜ੍ਹਤੀ ਹੀ ਫ਼ੈਂਸਲਾ ਲੈਣਗੇ। ਇਸ ਸੰਬੰਧੀ ਸਿਟੀ ਥਾਣਾ ਮੁਖੀ ਰਾਜੇਸ਼ ਹਸਤੀਰ ਦੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।