ਮੇਅਰ ਅਤੇ ਡਿਪਟੀ ਮੇਅਰ ਵਿਰੁਧ ਸਥਾਨਕ ਸਰਕਾਰ ਵਿਭਾਗ ਦੇ ਨੋਟਿਸਾਂ ਕਾਰਨ ਮੋਹਾਲੀ ਦੇ 13 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਲਟਕੇ

ਚੰਡੀਗੜ੍ਹ, ਚੰਡੀਗੜ੍ਹ

ਨਿਗਮ ਅਧਿਕਾਰੀ ਤੇ ਕਰਮਚਾਰੀ ਫ਼ਾਈਲਾਂ ਨੂੰ ਹੱਥ ਲਾ ਕੇ ਰਾਜ਼ੀ ਨਹੀਂ : ਮੇਅਰ

ਨਿਗਮ ਅਧਿਕਾਰੀ ਤੇ ਕਰਮਚਾਰੀ ਫ਼ਾਈਲਾਂ ਨੂੰ ਹੱਥ ਲਾ ਕੇ ਰਾਜ਼ੀ ਨਹੀਂ : ਮੇਅਰ

ਨਿਗਮ ਅਧਿਕਾਰੀ ਤੇ ਕਰਮਚਾਰੀ ਫ਼ਾਈਲਾਂ ਨੂੰ ਹੱਥ ਲਾ ਕੇ ਰਾਜ਼ੀ ਨਹੀਂ : ਮੇਅਰ
ਐਸ.ਏ.ਐਸ. ਨਗਰ, 24 ਜਨਵਰੀ (ਕੁਲਦੀਪ ਸਿੰਘ) : ਮੋਹਾਲੀ ਨਗਰ ਨਿਗਮ ਵਲੋਂ ਪਿਛਲੀਆਂ ਮੀਟਿੰਗ ਵਿਚ ਪਾਸ ਹੋਣ ਉਪਰੰਤ ਲਗਭਗ 13 ਕਰੋੜ ਰੁਪਏ ਦੇ ਵਿਕਾਸ ਕਾਰਜ, ਜਿਨ੍ਹਾਂ ਦੇ ਟੈਂਡਰ ਵੀ ਪਾਸ ਹੋ ਚੁੱਕੇ ਹਨ, ਦੇ ਲਮਕ ਬਸਤੇ ਵਿਚ ਪੈਣ ਦੀ ਸੰਭਾਵਨਾ ਹੈ। ਇਸਦੀ ਵਜ੍ਹਾ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਅਤੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦੀ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਸਿੰਗ ਫਸਣਾ ਹੈ। ਇਨ੍ਹਾਂ ਵਿਕਾਸ ਕਾਰਜਾਂ ਵਿਚ ਵੱਖ ਵੱਖ ਵਾਰਡਾਂ ਵਿਚ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦੇ ਕੰਮ ਤੋਂ ਲੈ ਕੇ ਲਾਕ ਇੰਨ ਪੇਵਰ ਲਗਾਉਣਾ, ਮੁਰੰਮਤ ਕਾਰਜ, ਸ਼ਮਸ਼ਾਨ ਘਾਟ ਵਾਸਤੇ ਲਕੜੀ ਦੀ ਖਰੀਦ, ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟਾਰਮ ਸੀਵਰ ਦੇ ਰੱਖ ਰਖਾਓ ਅਤੇ ਹੋਰ ਪ੍ਰਮੁੱਖ ਕੰਮ ਸ਼ਾਮਲ ਹਨ।