ਮੇਅਰ ਮੋਦਗਿਲ ਲਈ ਚੁਨੌਤੀਆਂ ਭਰਪੂਰ ਹੋਵੇਗਾ ਕਾਰਜਕਾਲ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 10 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਭਾਜਪਾ ਪਾਰਟੀ 'ਚ ਲੰਮੀ ਕਸ਼ਮਕਸ਼ ਮਗਰੋਂ ਚੁਣੇ ਗਏ ਨਵੇਂ ਨੌਜਵਾਨ ਤੇ ਜੋਸ਼ੀਲੇ ਮੇਅਰ ਦਿਵੇਸ਼ ਮੋਦਗਿਲ ਲਈ 2018 ਦਾ ਵਰ੍ਹਾ ਗੰਭੀਰ ਚੁਨੌਤੀਆਂ ਵਾਲਾ ਹੋਵੇਗਾ। ਵਿਤੀ ਪੱਖੋਂ ਕੰਗਾਲ ਹੋਈ ਨਗਰ ਨਿਗਮ ਅਤੇ ਪਿਛਲੇ ਸਾਲ ਮੇਅਰ ਰਹੀ ਆਸ਼ਾ ਜੈਸਵਾਲ ਅਧੀਨ ਕੇਂਦਰੀ ਸਹਾਇਕ ਨਾਲ ਆਏ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਨੂੰ ਲਾਗੂ ਕਰਨ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਦੇਣਾ, ਟੈਕਸ ਪ੍ਰਣਾਲੀ 'ਚ ਸੁਧਾਰ ਤੇ ਲੋਕਾਂ ਨੂੰ ਭਾਗੀਦਾਰ ਬਣਾਉਣ ਅਤੇ ਚੰਡੀਗੜ੍ਹ ਦੋ ਰਾਜਾਂ ਦੀ ਰਾਜਧਾਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊ ਇੰਡੀਆ ਸੁਪਨਿਆਂ ਨੂੰ ਸਾਕਾਰ ਕਰਨਾ ਆਦਿ ਪ੍ਰਮੁੱਖ ਮੁੱਦੇ ਸ਼ਾਮਲ ਹੋਣਗੇ।

ਡੱਡੂਮਾਜਰਾ ਗਾਰਬੇਜ਼ ਪਲਾਂਟ ਦਾ ਸਥਾਈ ਹੱਲ ਲੱਭਣਾ
ਨਵੇਂ ਮੇਅਰ ਲਈ ਚੰਡੀਗੜ੍ਹ ਦੇ ਡੱਡੂਮਾਜਰਾ 'ਚ ਲੱਗੇ ਗਾਰਬੇਜ਼ ਪਲਾਂਟ 'ਚ ਜਿਥੇ 350 ਟਨ ਰੋਜ਼ਾਨਾ ਕੂੜਾ ਕਰਕਟ ਦੀ ਪਿੜਾਈ ਮਗਰੋਂ ਕੰਪਨੀ ਖਾਦ ਤਿਆਰ ਕਰਦੀ ਹੈ ਉਹ ਪਿਛਲੇ ਦੋ ਸਾਲਾਂ ਤੋਂ ਕਾਫ਼ੀ ਡਾਂਵਾਡੋਲ ਸਥਿਤੀ 'ਚ ਹੈ। ਮੇਅਰ ਡੱਡੂਮਾਜਰਾ ਦੀ ਜਨਤਾ ਦੀਆਂ ਤਕਲੀਫ਼ਾਂ ਤੋਂ ਭਲੀਭਾਂਤ ਜਾਣੂ ਹੋਣ ਕਾਰਨ ਕਾਰਨ ਹੀ ਕੋਈ ਸਥਾਈ ਹੱਲ ਲੱਭ ਸਕਣਾ ਪਵੇਗਾ।

ਲੋਕਾਂ 'ਤੇ ਟੈਕਸਾਂ ਦਾ ਬੋਝ ਘੱਟ ਕਰਨਾ ਪਿਛਲੇ ਮੇਅਰਾਂ ਆਸ਼ਾ ਜੈਸਵਾਲ ਤੇ ਅਰੁਣ ਸੂਦ ਵਲੋਂ ਚੰਡੀਗੜ੍ਹ 'ਚ ਪੇਡ ਪਾਰਕਿੰਗਾਂ ਦੇ ਰੇਟ ਵਧਾਉਣ ਸਦਕਾ ਸਖ਼ਤ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ, ਜਿਸ ਸਦਕਾ ਨਗਰ ਨਿਗਮ ਚੰਡੀਗੜ੍ਹ 'ਚ ਪੀਣ ਵਾਲੇ ਪਾਣੀ ਦੇ ਰੇਟ 'ਤੇ ਬਾਹਰੋਂ ਆਉਣ ਵਾਲੇ ਵਾਹਨ 'ਤੇ ਐਂਟਰੀ ਟੈਕਸ ਨਹੀਂ ਲਗਾ ਸਕੇ ਸਨ।