ਪ੍ਰਭਾਤ ਝਾਅ 2 ਜਨਵਰੀ ਤਕ ਕਰਨਗੇ ਤਿੰਨਾਂ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ, 30 ਦਸੰਬਰ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਮਿਆਦ 31 ਦਸੰਬਰ ਨੂੰ ਸਮਾਪਤ ਹੋ ਰਹੀ ਹੈ ਅਤੇ ਦੇ ਸਾਲ 2018 ਲਈ ਇਨ੍ਹਾਂ ਤਿੰਨਾਂ ਅਹੁਦਿਆਂ ਦੀ ਚੋਦ 9 ਜਨਵਰੀ ਨੂੰ ਹੋਵੇਗੀ ਜਦਕਿ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਲਈ 3 ਜਨਵਰੀ ਆਖ਼ਰੀ ਤਰੀਕ ਮਿੱਥੀ ਜਾ ਚੁਕੀ ਹੈ। ਇਸ ਲਈ ਸਿਰਫ਼ ਤਿੰਨ ਦਿਨ ਬਾਕੀ ਬਚੇ ਹਨ ਪਰ ਬਹੁਮਤ ਵਾਲੀ ਰਾਜਸੀ ਧਿਰ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵਲੋਂ ਅਜੇ ਤਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਜਾ ਸਕਿਆ। ਪਾਰਟੀ ਸੂਤਰਾਂ ਅਨੁਸਾਰ ਪਾਰਟੀ ਪ੍ਰਧਾਨ ਸੰਜੇ ਟੰਡਨ ਵਲੋਂ ਕਲ ਦੇਰ ਰਾਤ ਤਕ ਪਾਰਟੀ ਦੇ ਲਗਭਗ 20 ਕੌਂਸਲਰਾਂ ਨਾਲ ਪਾਰਟੀ ਦਫ਼ਤਰ ਸੈਕਟਰ-33 ਵਿਚ ਗੁਪਤ ਮੀਟਿੰਗ ਕਰ ਕੇ ਉਨ੍ਹਾਂ ਦੀ ਰਾਏ ਜਾਣ ਚੁੱਕੇ ਹਨ, ਜਿਸ ਵਿਚ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਵੀ ਸ਼ਾਮਲ ਸਨ ਪਰ ਉਮੀਦਵਾਰਾਂ ਬਾਰੇ ਕੋਈ ਸਹਿਮਤੀ ਨਾ ਬਣ ਸਕੀ। ਕੇਂਦਰੀ ਹਾਈ ਕਮਾਂਡ ਵਲੋਂ ਪਹਿਲੀ ਜਾਂ ਦੋ ਜਨਵਰੀ ਸ਼ਾਮ ਤਕ ਪਾਰਟੀ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਚੰਡੀਗੜ੍ਹ ਪੁੱਜ ਕੇ ਤਿੰਨੋਂ ਅਹੁਦਿਆਂ ਲਈ ਉਮੀਦਵਾਰਾਂ ਦੇ ਨਾਵਾਂ 'ਤੇ ਪੱਕੀ ਮੋਹਰ ਲਾਉਣਗੇ।
ਪ੍ਰਭਾਤ ਝਾਅ 2 ਜਨਵਰੀ ਤਕ ਕਰਨਗੇ ਤਿੰਨਾਂ ਉਮੀਦਵਾਰਾਂ ਦਾ ਐਲਾਨਪ੍ਰਭਾਤ ਝਾਅ 2 ਜਨਵਰੀ ਤਕ ਕਰਨਗੇ ਤਿੰਨਾਂ ਉਮੀਦਵਾਰਾਂ ਦਾ ਐਲਾਨ