ਮੋਦੀ ਸਰਕਾਰ ਸਮਾਜਕ ਅਤੇ ਰਾਜਨੀਤਕ ਪੱਧਰ 'ਤੇ ਫ਼ਿਰਕਾਪ੍ਰਸਤੀ ਫੈਲਾਅ ਰਹੀ ਹੈ : ਘਨਈਆ ਕੁਮਾਰ

ਚੰਡੀਗੜ੍ਹ, ਚੰਡੀਗੜ੍ਹ

ਐਸ.ਏ.ਐਸ. ਨਗਰ, 23 ਅਕਤੂਬਰ (ਸਰਬਜੀਤ ਢਿੱਲੋਂ) : ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸਮਾਜਿਕ ਤੇ ਰਾਜਨੀਤਕ ਪੱਧਰ 'ਤੇ ਫ਼ਿਰਕੂ ਅਸਥਿਰਤਾ ਫੈਲਾਅ ਰਹੀ ਹੈ, ਜਿਸ ਨਾਲ ਦੇਸ਼ 'ਚ ਸੰਵਿਧਾਨ ਤੇ ਲੋਕਤੰਤਰ ਨੂੰ ਭਾਰੀ ਖ਼ਤਰਾ ਪੈਦਾ ਹੋ ਰਿਹਾ ਹੈ। ਇਹ ਵਿਚਾਰ ਅੱਜ ਪ੍ਰੈਸ ਕਲੱਬ 'ਚ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦਿੱਲੀ ਦੇ ਖੱਬੇ ਪੱਖੀ ਲਹਿਰ ਨਾਲ ਜੁੜੇ ਵਿਦਿਆਰਥੀ ਆਗੂ ਕਨਈਆ ਕੁਮਾਰ ਨੇ ਕਹੇ। ਜ਼ਿਕਰਯੋਗ ਹੈ ਕਿ ਇਸ ਵਿਦਿਆਰਥੀ ਨੂੰ ਇਸ ਦੀ ਵਿਚਾਰਧਾਰਾ ਵਿਰੁਧ ਕੇਂਦਰ ਸਰਕਾਰ ਨੇ ਯੂਨੀਵਰਸਟੀ ਤੋਂ ਬਾਹਰ ਵੀ ਕੱਢ ਦਿਤਾ ਸੀ।ਬਿਹਾਰ ਦੇ ਜੰਮਪਲ ਕਨਈਆ ਕੁਮਾਰ ਨੇ ਕਿਹਾ ਕਿ ਦੇਸ਼ ਦਾ ਕੋਈ ਵੀ ਹੁਕਮਰਾਨ ਜਦੋਂ ਵੀ ਦੇਸ਼ ਦੇ ਸੰਵਿਧਾਨਕ ਤੇ ਬੁਨਿਆਦੀ ਢਾਂਚੇ ਵਿਰੁਧ ਚੋਟ ਕਰਦਾ ਹੈ ਤਾਂ ਦੇਸ਼ ਵਾਸੀਆਂ ਨਾਲੋਂ ਰਾਜਸੀ ਪੱਧਰ 'ਤੇ ਟੁੱਟ ਜਾਂਦਾ ਹੈ। ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਜਿਨ੍ਹਾਂ 

ਮੁੱਦਿਆਂ ਨੂੰ ਲੈ ਕੇ ਸੱਤਾ 'ਚ ਭਾਰੀ ਬਹੁਮਤ ਨਾਲ ਆਈ ਉਲ੍ਰਾਂ 'ਚ ਮਹਿੰਗਾਈ ਘੱਟ ਕਰਨਾ, ਭ੍ਰਿਸ਼ਟਾਚਾਰ 'ਤੇ ਰੋਕ ਅਤੇ ਖ਼ਾਸ ਕਰ ਕੇ ਕਰੋੜਾਂ ਭਾਰਤੀ ਨੌਜਵਾਲਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਪ੍ਰਮੁੱਖ ਸੀ ਪਰੰਤੂ ਮੋਦੀ ਸਰਕਾਰ ਸੰਵਿਧਾਲਕ ਤੇ ਧਰਮ ਨਿਰਪੱਖ ਰਵਾਇਤਾਂ ਨੂੰ ਭੁਲਾ ਕੇ ਘਟਗਿਣਤੀਆਂ ਨਾਲ ਦੇਸ਼ਧ੍ਰੋਹ ਕਮਾਉਣ ਲਗ ਪਈ ਹੈ, ਜਿਸ ਨਾਲ ਦੇਸ਼ 'ਚ ਸਮਾਜਿਕ ਅਤੇ ਰਾਜਨੀਤਕ ਸਰੋਕਾਰਾਂ ਦਾ ਘਾਣ ਹੋ ਰਿਹਾ ਹੈ।ਸਵਾਲਾਂ ਦੇ ਜਵਾਬ 'ਚ ਘਨਈਆ ਨੇ ਕਿਹਾ ਕਿ ਉਹ ਕਿਸੇ ਰਾਜਨੀਤਕ ਪਾਰਟੀ ਦਾ ਏਜੰਟ ਨਹੀਂ ਹੈ ਸਗੋਂ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਅਤੇ ਦੇਸ਼ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਦੇਸ਼ ਭਰ 'ਚ ਪ੍ਰਚਾਰ ਕਰ ਕੇ ਲੋਕ ਲਹਿਰ ਪੈਦਾ ਕਰੇਗਾ ਤਾਂ ਕਿ ਅਜਿਹੀ ਨਿਕੰਮੀ ਸਰਕਾਰ ਦਾ ਛੇਤੀ ਭੋਗ ਪੈ ਜਾਵੇ।ਕਨਈਆ ਕੁਮਾਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਤੇ ਫਿਰ ਜੀਐਸਟੀ ਬਿਲ ਪਾਸ ਕਰ ਕੇ ਕਾਰਪੋਰੇਟ ਸੈਕਟਰ ਦਾ ਢਿੱਡ ਭਰਿਆ। ਇਸ ਮੌਕੇ ਵੱਡੀ ਗਿਣਤੀ 'ਚ ਨੌਜਵਾਨ ਵਿਦਿਆਰਥੀ ਤੇ ਸਮਾਜਿਕ ਚੇਤਨ ਨਾਲ ਜੁੜੇ ਬੁੱਧੀਜੀਵੀਆਂ ਨੇ ਵੀ ਹਿਸਾ ਲਿਆ। ਇਸ ਸਮਾਗਮ 'ਚ ਪ੍ਰੈਸ ਕਲੱਬ ਦੇ ਪ੍ਰਧਾਨ ਜਸਵੰਤ ਰਾਣਾ ਅਤੇ ਜਨਰਲ ਸਕੱਤਰ ਰਜਿੰਦਰ ਨਾਗਰਕੋਟੀ ਵੀ ਮੌਜੂਦ ਰਹੇ।