ਮੁਲਜ਼ਮ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 3 ਸਤੰਬਰ (ਤਰੁਣ ਭਜਨੀ): ਸ਼ਨਿਚਰਵਾਰ ਦੋ ਕਾਰਾਂ ਵਿਚਕਾਰ ਮਾਮੂਲੀ ਟੱਕਰ ਤੋਂ ਬਾਅਦ ਕਾਰ ਚਾਲਕ ਪ੍ਰਵੀਨ ਯਾਦਵ ਨਾਲ ਮਾਰਕੁਟਾਈ ਤੋਂ ਬਾਅਦ ਮੌਤ ਹੋਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੋਹਾਲੀ ਵਾਸੀ ਮਨਵੀਰ ਬੈਂਸ ਨੂੰ ਐਂਤਵਾਰ ਪੁਲਿਸ ਨੇ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ 'ਤੇ ਭੇਜ ਦਿਤਾ ਹੈ। ਪੁਲਿਸ ਮੁਲਜ਼ਮ ਤੋਂ ਘਟਨਾ ਬਾਰੇ ਪੁਛਗਿਛ ਕਰੇਗੀ।
ਜ਼ਿਕਰਯੋਗ ਹੈ ਕਿ ਦੂਜੇ ਪਾਸੇ ਕਾਰ ਸਵਾਰ ਪ੍ਰਵੀਨ ਯਾਦਵ ਦੇ ਮਾਫ਼ੀ ਮੰਗਣ ਦੇ ਬਾਵਜੂਦ ਵੀ ਮਨਵੀਰ ਸਾਂਤ ਨਹੀ ਹੋਇਆ ਅਤੇ ਉਸ ਨੇ ਪ੍ਰਵੀਨ 'ਤੇ ਹੱਥ ਚੁਕ ਦਿਤਾ ਅਤੇ ਕੁੱਝ ਹੀ ਦੇਰ ਬਾਅਦ ਪ੍ਰਵੀਣ ਨੇ ਮੌਕੇ 'ਤੇ ਹੀ ਦਮ ਤੋੜ ਦਿਤਾ । ਮ੍ਰਿਤਕ ਦੀ ਪਛਾਣ ਸੈਕਟਰ -37 ਵਿਚ ਰਹਿਣ ਵਾਲੇ ਪ੍ਰਵੀਣ ਯਾਦਵ ਦੇ ਰੂਪ ਵਿਚ ਹੋਈ। ਮ੍ਰਿਤਕ ਦੀ ਉਮਰ ਸਿਰਫ਼ 49 ਸਾਲ ਸੀ। ਘਰ ਵਿਚ ਦੋ ਛੋਟੇ ਬੱਚੇ ਹਨ ਜਿਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਹੈ।  ਇਕ ਛੋਟੀ ਜਹੀ ਗੱਲ ਦੀ ਵਜ੍ਹਾ ਨਾਲ ਸੈਕਟਰ- 34-44 ਡਿਵਾਇਡਿੰਗ ਸੜਕ 'ਤੇ ਹੋਈ ਇਸ ਘਟਨਾ ਦੇ ਬਾਅਦ ਸੈਕਟਰ-34 ਥਾਣਾ ਪੁਲਿਸ ਨੇ ਕਤਲ ਦੀ ਧਾਰਾ-302 ਦੇ ਤਹਿਤ ਮੋਹਾਲੀ ਵਾਸੀ ਮਨਵੀਰ ਬੈਂਸ ਵਿਰੁਧ ਕੇਸ ਦਰਜ ਕੀਤਾ ਸੀ । ਉਸਡਨੂੰ ਗ੍ਰਿਫਤਾਰ ਕਰ ਕੇ ਮੈਡੀਕਲ ਕਰਵਾਇਆ ਗਿਆ ਸੀ।